ਹਰਿੰਦਰ ਨਿੱਕਾ, ਪਟਿਆਲਾ 20 ਜੂਨ 2025
ਜਿਲ੍ਹੇ ਦੇ ਥਾਣਾ ਸਦਰ ਸਮਾਣਾ ਅਧੀਨ ਪੈਂਦੇ ਪਿੰਡ ਅਰਾਈ ਮਾਜਰਾ ‘ਚ ਇੱਕੋ ਘਰ ਅੰਦਰ ਕਿਰਾਏ ਤੇ ਰਹਿੰਦੇ ਕਿਰਾਏਦਾਰ ਨੇ ਨਾਬਾਲਿਗ ਲੜਕੀ ਨੂੰ ਆਪਣੀ ਰੋਟੀ ਪਕਾਉਣ ਲਈ ਬੁਲਾ ਕੇ, ਆਪਣੀ ਹਵਸ ਦਾ ਸ਼ਿਕਾਰ ਬਣਾ ਧਰਿਆ। ਇੱਕ ਵਾਰ ਤੋਂ ਸ਼ੁਰੂ ਹੋਈ ਜ਼ੋਰ ਜਬਰਦਸਤੀ, ਉਨ੍ਹੇਂ ਦਿਨਾਂ ਤੱਕ ਜ਼ਾਰੀ ਰਹੀ, ਜਦੋਂ ਤੱਕ ਨਾਬਾਲਿਗ ਲੜਕੀ ਦੇ ਮਾਪੇ ਘਰ ਨਹੀਂ ਪਹੁੰਚ ਗਏ। ਪੁਲਿਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।
ਪੁਲਿਸ ਨੂੰ ਦਿੱਤੇ ਬਿਆਨ ‘ਚ ਪੰਦਰਾਂ ਕੁ ਵਰ੍ਹਿਆਂ ਦੀ ਲੜਕੀ ਦੀ ਮਾਂ ਨੇ ਦੱਸਿਆ ਕਿ ਲਵਲੇਸ਼ ਪੁੱਤਰ ਸੇਵਤਾਰ ਵਾਸੀ ਓਰਨ, ਜਿਲ੍ਹਾ ਬੰਦਾ ਯੂ.ਪੀ ਹਾਲ ਤੇ ਅਸੀਂ ਪਿੰਡ ਅਰਾਈ ਮਾਜਰਾ ਵਿੱਚ ਇੱਕੋ ਮਕਾਨ ਵਿੱਚ ਕਿਰਾਏ ਤੇ ਰਹਿੰਦੇ ਹਾਂ। ਉਨਾਂ ਦੱਸਿਆ ਕਿ ਕਰੀਬ 2 ਮਹੀਨੇ ਪਹਿਲਾਂ ਮੁਦਈ ਆਪਣੇ ਪਿੰਡ ਯੂ.ਪੀ ਗਈ ਹੋਈ ਸੀ ਅਤੇ ਜਦੋਂ ਘਰ ਵਾਪਿਸ ਆਈ ਤਾਂ ਉਸ ਦੀ ਲੜਕੀ ਉਮਰ ਕਰੀਬ 15 ਸਾਲ ਨੇ ਦੱਸਿਆ ਕਿ 11 ਅਪ੍ਰੈਲ 2025 ਨੂੰ ਜਦੋਂ ਉਸ ਦਾ ਪਿਤਾ ਮੁਦਈ ਨੂੰ ਲੈਣ ਲਈ ਯੂ.ਪੀ ਗਿਆ ਹੋਇਆ ਸੀ ਤਾਂ ਉਸ ਤੋਂ ਅਗਲੇ ਦਿਨ ਯਾਨੀ 12 ਅਪ੍ਰੈਲ ਨੂੰ ਦੁਪਿਹਰ ਦੇ ਸਮੇਂ ਦੋਸ਼ੀ ਲਵਲੇਸ਼ ਨੇ ਉਸ ਨੂੰ (ਪੀੜਤ ਲੜਕੀ ਨੂੰ ) ਰੋਟੀ ਪਕਾਉਣ ਦੇ ਬਹਾਨੇ ਆਪਣੇ ਕਮਰੇ ਵਿੱਚ ਬੁਲਾ ਲਿਆ ਅਤੇ ਜਬਰਦਸਤੀ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜ਼ੋਰ ਜਬਰ ਜਿਨਾਹ ਦਾ ਸਿਲਸਿਲਾ ਉਸ ਦਿਨ ਤੱਕ ਜ਼ਾਰੀ ਰਿਹਾ, ਜਦੋਂ ਤੱਕ ਮੁਦਈ ਹੋਰੀਂ ਘਰ ਵਾਪਿਸ ਨਹੀ ਆਏ। ਪੀੜਤਾ ਅਨੁਸਾਰ ਦੋਸ਼ੀ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਜ਼ੇਕਰ ਇਸ ਬਾਰੇ ਕਿਸੇ ਕੋਲ ਮੂੰਹ ਖੋਲ੍ਹਿਆ ਤਾਂ ਓਹ, ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਜਾਨ ਤੋਂ ਮਾਰ ਦੇਵਗਾ। ਜਿਸ ਕਾਰਣ, ਪੀੜਤਾ ਚੁੱਪ ਚੁੱਪ ਸਹਿਮ ਦੇ ਸਾਏ ਹੇਠ, ਖੁਦ ਤੇ ਅੱਤਿਆਚਾਰ ਸਹਿੰਦੀ ਰਹੀ । ਮਾਮਲੇ ਦੇ ਤਫਤੀਸ਼ ਅਧਿਕਾਰੀ ਅਨੁਸਾਰ ਪੁਲਿਸ ਨੇ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਦੇ ਵਿਰੁੱਧ U/S 64,351 BNS, Sec 6 POCSO Act ਤਹਿਤ ਥਾਣਾ ਸਦਰ ਸਮਾਣਾ ਵਿਖੇ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ,ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।








