PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਜੁਰਮ ਦੀ ਦੁਨੀਆਂ ਧਰਮ ਤੇ ਧਿਆਨ ਪੰਜਾਬ ਪਟਿਆਲਾ ਮਾਲਵਾ

ਖਾਲਿਸਤਾਨੀ ਨਾਅਰੇ ਲਗਾਉਣ ਵਾਲਿਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਭਾਰਤ ਦੇ ਗ੍ਰਹਿ ਮੰਤਰੀ ਨੂੰ ਮਿਲੇ ਵੀਰੇਸ਼ ਸ਼ਾਂਡਲਯ

Advertisement
Spread Information

ਏ. ਟੀ. ਐਫ਼ ਆਈ. ਮੁਖੀ ਵੀਰੇਸ਼  ਸ਼ਾਂਡਿਲਿਆ  ਨੇ ਘੱਲੂਘਾਰਾ ਦੇ ਨਾਮ ’ਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ਼ ਐਨ. ਆਈ. ਏ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ

ਗ੍ਰਹਿ ਮੰਤਰੀ ਅਜੈ ਮਿਸ਼ਰਾ ਨੂੰ ਦਿੱਤੇ ਮੰਗ ਪੱਤਰ ਵਿਚ  ਸ਼ਾਂਡਿਲਿਆ ਨੇ ਕਿਹਾ ਕਿ ਖਾਲਿਸਤਾਨੀਆਂ ਦੇ ਪਿੱਛੇ ਵਿਦੇਸ਼ੀ ਫੰਡਿੰਗ ਅਤੇ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਅਤੇ ਆਈ. ਐਸ. ਆਈ. ਦਾ ਹੱਥ


ਰਾਜੇਸ਼ ਗੋਤਮ , ਪਟਿਆਲਾ 8 ਜੂਨ 2022
      ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼  ਸ਼ਾਂਡਿਲਿਆ ਅੱਜ ਭਾਰਤ ਦੇ ਗ੍ਰਹਿ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਮਿਲੇ ਅਤੇ ਘੱਲੂਘਾਰਾ ਦਿਵਸ ਦੇ ਨਾਮ ’ਤੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਵਿਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਗਾ ਕੇ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੇ ਦਲ ਖਾਲਸਾ ਅਤੇ ਹੋਰ ਕੱਟੜਪੰਥੀਆਂ ਵਿਰੁੱਧ ਕਾਰਵਾਈ ਨੂੰ ਲੈ ਕੇ ਮੰਗ ਪੱਤਰ ਦਿੱਤਾ। ਇਸ ਮੌਕੇ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਜਨਰਲ ਸਕੱਤਰ ਅਤੇ ਹਿਮਾਚਲ ਮੁਖੀ ਸੰਜੇ ਖੰਨਾ ਫਰੰਟ ਦੇ ਕੌਮੀ ਜਨਰਲ ਸਕੱਤਰ ਅਤੇ ਚੰਡੀਗੜ੍ਹ ਇੰਚਾਰਜ ਅੰਕੁਸ਼ ਉਪਲ, ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਸਾਧਾਪੁਰ, ਹਰਿਆਣਾ ਤੋਂ ਪ੍ਰਧਾਨ ਕੁਲਵੰਤ ਸਿੰਘ ਮਾਨਕਪੁਰ, ਦਿੱਲੀ ਦੇ ਪ੍ਰਧਾਨ ਐਡਵੋਕੇਟ ਰਾਕੇਸ਼ ਸ਼ਰਮਾ, ਫਰੰਟ ਦੇ ਕੌਮੀ ਬੁਲਾਰੇ ਸੰਜੀਵ ਸੇਠ, ਲੀਗਲ ਸੈਲ ਦੇ ਕੌਮੀ ਪ੍ਰਧਾਨ ਐਡਵੋਕੇਟ ਸਾਹਿਾਲ ਅਮਰਨਾਥ ਗਰਗ ਮੌਜੂਦ ਸਨ।
 
     ਵੀਰੇਸ਼  ਸ਼ਾਂਡਿਲਿਆ ਨੇ ਭਾਰਤ ਦੇ ਗ੍ਰਹਿ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਪੰਜਾਬ ਵਿਚ ਵੱਡੇ ਪੱਧਰ ’ਤੇ ਅੱਤਵਾਦ ਲਿਆਉਣ ਦੀ ਮੁੜ ਤੋਂ ਸਾਜਿਸ਼ ਸ਼ੁਰੂ ਹੋ ਚੁੱਕੀ ਹੈ ਅਤੇ ਜੋ ਜਰਨੈਲ ਸਿੰਘ ਭਿੰਡਰਾਂਵਾਲਾ ਸਮਰਥਕ ਸਿਮਰਨਜੀਤ ਸਿੰਘ ਮਾਨ ਅਤੇ ਦਲ ਖਾਲਸਾ ਦੇ ਕੱਟੜਪੰਥੀਆਂ ਨੇ ਸ੍ਰੀ ਦਰਬਾਰ ਸਾਹਿਬ ਦੀ ਦੇ ਅਕਸ ਨੂੰ ਖਰਾਬ ਕੀਤਾ ਜਿਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰੁਚੀ ਹੈ ਇਸ ਲਈ ਘੱਲੂਘਾਰਾ ਦੇ ਨਾਮ ’ਤੇ ਪੰਜਾਬ ਪੁਲਸ ਨੂੰ ਨੀਵਾਂ ਦਿਖਾਉਣ ਲਈ ਜੋ ਅੰਮਿ੍ਰਤਸਰ ਵਿਚ ਜਲੂਸ ਕੱਢਿਆ ਗਿਆ ਉਹ ਪੰਜਾਬ ਵਿਚ ਅੱਤਵਾਦ ਵੀ ਵਾਪਸੀ ਦੇ ਸੰਕੇਤ ਹਨ ਅਤੇ ਇਸ ਸਾਜਿਸ ਵਿਚ ਪਾਕਿਸਤਾਨੀ ਅੱਤਵਾਦੀ ਅਤੇ ਆਈ. ਐਸ. ਆਈ. ਦਾ ਹੱਥ ਸਮੇਤ ਬੱਬਰ ਖਾਲਸਾ ਅਤੇ ਭਿੰਡਰਾਂਵਾਲਾ ਟਾਈਗਰ ਫੋਰਸ ਦਾ ਹੱਥ ਹੈ ਅਤੇ ਖਾਲਿਸਤਾਨੀ ਮੁਹਿੰਮ ਚਲਾਉਣ ਵਾਲਿਆਂ ਨੂੰ ਵਿਦੇਸ਼ੋਂ ਫੰਡਿੰਗ ਹੋ ਰਹੀ ਹੈ।
     ਗ੍ਰਹਿ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿਚ ਸ਼ਾਂਡਲਯ ਨੇ ਕਿਹਾ ਕਿ ਇਸ ਦੇਸ਼ ਸਮੇਤ ਪੰਜਾਬ ਦੀ ਅਮਨ ਸ਼ਾਂਤੀ ਨੂੰ ਮੌਜੂਦਾ ਪੰਜਾਬ ਸਰਕਾਰ ਬਚਾ ਨਹੀਂ ਸਕਦੀ, ਇਸ ਲਈ ਤੁਰੰਤ ਅਮਿਤ ਸ਼ਾਹ ਦੀ ਅਗਵਾਈ ਹੇਠ ਪੰਜਾਬ ਦੇ ਮਾਹੌਲ ਨੂੰ ਬਚਾਉਣ ਲਈ ਕੇਂਦਰ ਨੂੰ ਅੱਗੇ ਆਉਣਾ ਪਵੇਗਾ ਅਤੇ ਇਸ ਲਈ ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਸਮੁੱਚੇ ਕਾਰਕੁੰਨ ਕੇਂਦਰ ਸਰਕਾਰ ਨਾਲ ਹਨ, ਉਥੇ ਵੀਰੇਸ਼ ਸ਼ਾਂਡਲਯ ਨੇ ਗ੍ਰਹਿ ਮੰਤਰੀ ਅਜੈ ਕੁਮਾਰ ਮਿਸ਼ਰਾ ਤੋਂ ਮੰਗ ਕੀਤੀ ਕਿ ਜੇਕਰ ਪੰਜਾਬ ਅਤੇ ਦੇਸ਼ ਨੂੰ ਅੱਤਵਾਦ, ਗੈਂਗਸਟਰ ਤੋਂ ਬਚਾਉਣਾ ਹੈ ਤਾਂ ਦੇਸ਼ ਵਿਚ ਰਾਸ਼ਟਰੀ ਸੁਰਖਿਆ ਏਜੰਸੀ (ਐਨ. ਆਈ. ਏ.) ਦੇ ਥਾਣੇ ਬਣਾਉਣਗੇ ਪੈਣਗੇ ਕਿਉਕਿ ਭਾਰਤ ਸਮੇਤ ਪੰਜਾਬ ਵਿਚ ਫੈਲ ਰਹੇ ਅੱਤਵਾਦ ਅਤੇ ਗੈਂਗਸਟਰਾਂ ਦੇ ਪਿੱਛੇ ਪਾਕਿਸਤਾਨ ਅਤੇ ਹੋਰ ਅੱਤਵਾਦੀ ਸੰਗਠਨਾਂ ਦਾ ਹਥ ਹੈ ਅਤੇ ਐਨ. ਆਈ. ਏ. ਥਾਣੇ ਬਣਾਉਣ ਦੀ ਸ਼ੁਰੂਆਤ ਪੰਜਾਬ ਤੋਂ ਹੋਵੇ। ਸ਼ਾਂਡਲਯ ਨੇ ਗ੍ਰਹਿ ਮੰਤਰੀ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਪੰਜਾਬ ਵਿਚ ਮੁੜ ਤੋਂ ਕਾਲੇ ਦੌਰ ਦੀ ਸ਼ੁਰੂਆਤ ਹੈ ਅਤੇ ਇਸ ਚੰਗਿਆੜੀ ਨੂੰ ਕੇਂਦਰ ਨੇ ਨਾ ਰੋਕਿਆ ਤਾਂ ਪੰਜਾਬ ਸਮੇਤ ਦੇਸ਼ ਵਿਚ ਅੱਤਵਾਦ ਫੈਲੇਗਾ।
     ਐਂਟੀ ਟੈਰਰਿਸਟ ਫਰੰਟ ਇੰਡੀਆ ਦੇ ਕੌਮੀ ਪ੍ਰਧਾਨ ਵੀਰੇਸ਼  ਸ਼ਾਂਡਿਲਿਆ  ਨੇ ਗ੍ਰਹਿ ਮੰਤਰੀ ਅਜੈ ਕੁਮਾਰ ਸ਼ਰਮਾ ਨੂੰ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਉਨ੍ਹਾਂ ਦਾ ਸੰਗਠਨ ਦੇਸ਼ ਵਿਚ ਇੱਕੋ ਇਕ ਅਜਿਹਾ ਸੰਗਠਨ ਹੈ ਜੋ ਅੱਤਵਾਦ ਦੇ ਵਿਰੁੱਧ ਦਿੱਲੀ ਤੋਂ ਜੰਮੂ ਕਸ਼ਮੀਰ ਤੱਕ ਅੱਤਵਾਦ ਵਿਰੋਧੀ ਰੱਥ ਯਾਤਰਾ ਕੱਢ ਚੁੱਕਿਆ ਹੈ ਅਤੇ ਜਿਨ੍ਹਾਂ ਅੱਤਵਾਦੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਉਨ੍ਹਾਂ ਦੇ ਖਿਲਾਫ਼ ਚੰਡੀਗੜ੍ਹ ਬੁੜੈਲ ਜੇਲ ਬ੍ਰੇਕ ਕਰਨ ’ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਸੀ. ਬੀ.ਆਈ. ਜਾਂਚ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਇਤਿਹਾਸਕ ਫ਼ੈਸਲਾ ਦਿੱਤਾ ਸੀ। ਇਹੋ ਨਹੀਂ ਜਦੋਂ ਬੇਅੰਤ ਸਿੰਘ ਦੇ ਹਤਿਆਰੇ ਬੱਬਰ ਖਾਲਸਾ ਦੇ ਚੀਫ ਕਮਾਂਡਰ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ ਤੋਂ ਬਾਏ ਰੋਡ ਚੰਡੀਗੜ੍ਹ ਅਤੇ ਰੋਪੜ ਦੀਆਂ ਅਦਾਲਤਾਂ ਵਿਚ ਲਿਆਂਦਾ ਜਾਂਦਾ ਸੀ ਤਾਂ ਉਦੋਂ ਵੀ ਉਨ੍ਹਾਂ ਦੇ ਐਂਟੀ ਟੈਰਰਿਸਟ ਫਰੰਟ ਇੰਡੀਆ ਨੇ ਹਾਈਕੋਰਟ ਵਿਚ ਲੋਕ ਹਿਤ ਪਟੀਸ਼ਨ ਦਾਇਰ ਕੀਤੀ ਸੀ ਕਿ ਜਦੋਂ ਇਹ ਅੱਤਵਾਦੀ ਜੇਲ ਵਿਚ ਸੁਰੰਗ ਪੁੱਟ ਕੇ ਭੱਜ ਸਕਦੇ ਹਨ ਤਾ ਇਨ੍ਹਾਂ ਲਈ ਰੋਡ ਤੋਂ ਭੱਜਣਾ ਕਿੰਨਾਂ ਕੁ ਮੁਸ਼ਕਲ ਹੈ, ਜਿਸ ’ਤੇ ਹਾਈਕੋਰਟ ਨੇ ਇਨ੍ਹਾਂ ਅੱਤਵਾਦੀਆਂ ਦੀ ਵੀਡੀਓ ਕਾਨਫਰੰਸਿੰਗ ਦੇ ਹੁਕਮ ਦਿੱਤੇ ਸੀ, ਉਥੇ ਸੌਂਪੇ ਮੰਗ ਪੱਤਰ ਵਿਚ ਦੱਸਿਆ ਕਿ ਜਦੋਂ ਪੰਜਾਬ ਵਿਚ ਉਸ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਸਾਹਿਤ ਵਿਕ ਰਿਹਾ ਸੀ ਜਿਸਨੇ 1984 ਵਿਚ ਭਾਰਤੀ ਸੈਨਾ ਦੇ ਜਵਾਨਾਂ ਨੂੰ ਸ਼ਹੀਦ ਕੀਤਾ ਉਸ ਖਿਲਾਫ਼ ਵੀ ਉਨ੍ਹਾਂ ਦੇ ਸੰਗਠਨ ਨੇ ਹਾਈਕੋਰਟ ਵਿਚ ਲੋਕ ਹਿਤ ਪਟੀਸ਼ਨ ਦਾਇਰ ਕੀਤੀ, ਜਿਸ ’ਤੇ ਡੀ. ਜੀ. ਪੀ. ਪੰਜਾਬ ਨੂੰ ਹਾਈਕੋਰਟ ਵਲੋਂ ਕਾਰਵਾਈ ਦੇ ਹੁਕਮ ਦਿੱਤੇ ਹੋਏ ਸੀ। 
    ਉਥੇ  ਸ਼ਾਂਡਿਲਿਆ  ਨੇ ਦਿੱਤੇ ਮੰਗ ਪੱਤਰ ਵਿਚ ਕਿਹਾ ਕਿ ਦੇਸ਼ ਦੀ ਸੰਸਦ ਵਿਚ ਖਾਲਿਸਤਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲਾਲਾ ਦੀ ਮੁਹਿੰਮ ਨੂੰ ਰੋਕਣ ਲਈ ਤੁਰੰਤ ਅਮਿਤ ਸ਼ਾਹਦ ਸੰਸਦ ਵਿਚ ਕਾਨੂੰਨ ਲਿਆਉਣ ਕਿ ਖਾਲਿਸਤਾਨ ਦਾ ਨਾਅਰਾ ਲਗਾਉਣ ਵਾਲੇ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਮੁਹਿੰਮ ਚਲਾਉਣ ਵਾਲੇ, ਸੰਵਿਧਾਨ ਵਿਰੋਧੀ, ਤਿਰੰਗਾ ਵਿਰੋਧੀ ਹੈ ਤਾਂ ਉਨ੍ਹਾਂ ਨੂੰ ਦੇਸ਼ ਧਰੋਹ ਦੇ ਮਾਮਲੇ ਵਿਚ ਜੇਲਾਂ ਵਿਚ ਪਾਇਆ ਜਾਵੇ, ਉਥੇ ਸ਼ਾਂਡਲਯ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਚ ਖਾਲਿਸਤਾਨ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਜਿੰਦਾਬਾਦ ਦੇ ਨਾਅਰੇ ਲਗਾਉਣ ਵਾਲੇ ਅਤੇ ਆਜਾਦੀ ਮੰਗਣ ਵਾਲੇ ਨਾ ਤਾਂ ਸਿਰਫ਼ 10 ਗੁਰੂਆਂ ਦੇ ਵਿਰੋਧੀ ਹਨ ਬਲਕਿ ਹਿੰਦੂ ਸਿੱਖ ਭਾਈਚਾਰੇ ਦੇ ਵਿਰੋਧੀ ਹਨ।

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!