PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ

ਖੇਡਾਂ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਇਉਂ ਵੀ ਸਿਖਾਇਆ ਜਾਂਦੈ

Advertisement
Spread Information

ਵਿਦਿਆਰਥੀਆਂ ਨੂੰ ਲੋੜ ਹੈ, ਪ੍ਰੈਕਟੀਕਲ ਸਿੱਖਿਆ ਦੇਣ ਦੀ ਨਾ ਕਿ ਕਿਤਾਬੀ ਕੀੜਾ ਬਣਾਉਣ ਦੀ

ਰਘਵੀਰ ਹੈਪੀ, ਬਰਨਾਲਾ 19 ਫਰਵਰੀ 2023
    ਇਲਾਕੇ ਦੀ ਮੰਨੀ ਪ੍ਰਮੰਨੀ ਪ੍ਰਸਿੱਧ ਵਿੱਦਿਅਕ ਸੰਸਥਾ ਟੰਡਨ ਇੰਟਰਨੈਸ਼ਨਲ ਸਕੂਲ ਵਿਖੇ ਅੱਜ “ਸਿੰਕ ਫਲੋਟ” ਦੀ ਗਤੀਵਿਧੀ ਕਰਵਾਈ ਗਈ। ਇਹ ਗਤੀਵਿਧੀ ਯੂ.ਕੇ.ਜੀ ਦੇ ਬੱਚਿਆਂ ਨੂੰ ਕਰਵਾਈ ਗਈ । ਇਸ ਗਤੀਵਿਧੀ ਵਿੱਚ ਹਲਕੀਆਂ ਅਤੇ ਭਾਰੀਆਂ ਚੀਜ਼ਾਂ ਨੂੰ ਪਾਣੀ ਦੇ ਟੱਬ ਵਿੱਚ ਪਾ ਕੇ ਦਿਖਾਇਆ ਗਿਆ ਅਤੇ ਦੱਸਿਆ ਗਿਆ ਕਿ ਭਾਰੀ ਚੀਜਾਂ ਪਾਣੀ ਵਿੱਚ ਡੁੱਬ ਜਾਂਦੀਆਂ ਹਨ ਅਤੇ ਹਲਕੀਆਂ ਚੀਜਾਂ ਤੈਰਨ ਲੱਗ ਜਾਂਦੀਆਂ ਹਨ। ਇਸ ਗਤੀਵਿਧੀ ਦਾ ਮਕਸਦ ਖੇਡ-ਖੇਡ ਵਿੱਚ ਬੱਚਿਆਂ ਨੂੰ ਦੱਸਣਾ ਅਤੇ ਸਿਖਾਉਣਾ ਸੀ ਕਿ ਕਿਹੜੀਆਂ – ਕਿਹੜੀਆਂ ਚੀਜਾਂ ਪਾਣੀ ਵਿੱਚ ਡੁਬਦੀਆਂ ਅਤੇ ਤੈਰਦੀਆਂ ਹਨ । ਬੱਚਿਆਂ ਨੂੰ ਲੋਹਾ, ਪੱਥਰ ,ਲੱਕੜ,ਥਰਮੋਕੋਲ , ਗੁਬਾਰਾ ਆਦਿ ਪਾਣੀ ਵਿੱਚ ਪਾ ਕੇ ਦਿਖਾਇਆ ਗਿਆ। ਬੱਚਿਆਂ ਨੇ ਇਸ ਗਤੀਵਿਧੀ ਦਾ ਭਰਪੂਰ ਅਨੰਦ ਮਣਿਆ ਅਤੇ ਇਸ ਰਾਹੀਂ ਬਹੁਤ ਕੁੱਝ ਸ਼ਿਖਿਆ । ਸਕੂਲ ਪ੍ਰਿਸੀਪਲ ਡਾ. ਸ਼ੁਰੂਤੀ ਸ਼ਰਮਾ ਅਤੇ ਵਾਈਸ ਪ੍ਰਿਸੀਪਲ ਸ਼ਾਲਿਨੀ ਕੌਸ਼ਲ ਨੇ ਦੱਸਿਆ ਕਿ ਅੱਜ ਜਰੂਰਤ ਹੈ ਬੱਚਿਆਂ ਨੂੰ ਸੌਖੇ ਤਰੀਕੇ ਨਾਲ ਅਤੇ ਟੈਕਨੋਲੋਜੀ ਅਤੇ ਸੌਖੇ ਤਰੀਕੇ ਦਾ ਇਸਤੇਮਾਲ ਕਰਕੇ ਸਿਖਾਇਆ ਜਾਵੇ ਅਤੇ ਟੰਡਨ ਸਕੂਲ ਅਲੱਗ -ਅਲੱਗ ਪ੍ਰਯੋਗ ਰਾਹੀਂ ਬੱਚਿਆਂ ਨੂੰ ਸਿਖਾਉਣ ਦੀ ਪੂਰੀ ਕੋਸ਼ਿਸ ਕਰ ਰਿਹਾ। ਜਿਸ ਵਿਚ ਪੂਰੀ ਤਰ੍ਹਾਂ ਕਾਮਯਾਬ ਹੋ ਰਿਹਾ ਹੈ। ਕਿਓਂਕਿ ਅੱਜ ਦੇ ਬੱਚਿਆਂ ਦਾ ਦਿਮਾਗ ਤੇਜ ਦਿਮਾਗ ਹੈ ਲੋੜ ਹੈ ਇਹਨਾਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਦੀ ਨਾ ਕਿ ਕਿਤਾਬੀ ਕੀੜਾ ਬਣਾਉਣ ਦੀ। ਤਾਂ ਜੋ ਬੱਚਿਆਂ ਦਾ ਮਾਨਸਿਕ ਵਿਕਾਸ ਹੋ ਸਕੇ ਅਤੇ ਅਪਣੇ ਭਵਿੱਖ ਵੱਲ ਵੱਧ ਸਕਣ । ਉਨਾਂ ਕਿਹਾ ਕਿ ਅਸ਼ੀ ਅੱਗੇ ਵੀ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਕਰਾਉਂਦੇ ਰਹਾਂਗੇ।                             


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!