PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਪਟਿਆਲਾ ਮਾਲਵਾ ਮੁੱਖ ਪੰਨਾ

ਚਲਾਨ ਭਰਨ ਤੋਂ ਖੁੰਝੇ ਤਾਂ ਫਿਰ ਇਹ ਸੇਵਾਵਾਂ ਤੋਂ ਹੋਣਾ ਪਊ ਵਾਂਝਾ…

Advertisement
Spread Information

200 ਦੇ ਕਰੀਬ ਵਾਹਨਾਂ ਨੂੰ ਬਲੈਕ ਲਿਸਟ ਕਰਨ ਦੀ ਕਾਰਵਾਈ ਹੋਵੇਗੀ-ਨਮਨ ਮਾਰਕੰਨ

ਲਾਇਸੈਂਸ ਤੇ ਆਰ.ਸੀ ਕਾਪੀਆਂ ਪ੍ਰਿੰਟ ਨਾ ਮਿਲਣ ‘ਤੇ ਪ੍ਰੇਸ਼ਾਨੀ ਤੋਂ ਬਚਣ ਲਈ ਡਿਜੀਲਾਕਰ ‘ਚ ਡਾਊਨਲੋਡ ਕਰਨ ਲੋਕ-ਆਰ.ਟੀ.ਓ.

ਬਲਵਿੰਦਰ ਪਾਲ, ਪਟਿਆਲਾ 27 ਮਾਰਚ 2025
        ਜ਼ਿਲ੍ਹੇ ਅੰਦਰ ਕਰੀਬ 200 ਅਜਿਹੇ ਵਾਹਨ ਹਨ, ਜਿਨ੍ਹਾਂ ਦੇ ਚਲਾਨ ਕੱਟੇ ਹੋਏ ਨੂੰ 90 ਦਿਨਾਂ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਪਰੰਤੂ ਇਨ੍ਹਾਂ ਵਾਹਨਾਂ ਦੇ ਮਾਲਕਾਂ ਨੇ ਆਪਣੇ ਚਲਾਨ ਦੇ ਜੁਰਮਾਨੇ ਜਮ੍ਹਾਂ ਨਹੀਂ ਕਰਵਾਏ, ਇਸ ਲਈ ਅਜਿਹੇ ਵਾਹਨ ਮਾਲਕਾਂ ਵਿਰੁੱਧ ਵਾਹਨ ਬਲੈਕ ਲਿਸਟ ਕਰਨ ਦੀ ਕਾਰਵਾਈ ਅਰੰਭੀ ਜਾਵੇਗੀ। ਇਹ ਪ੍ਰਗਟਾਵਾ ਪਟਿਆਲਾ ਦੇ ਖੇਤਰੀ ਟਰਾਂਸਪੋਰਟ ਅਫ਼ਸਰ ਨਮਨ ਮਾਰਕੰਨ ਨੇ ਕੀਤਾ।
      ਆਰ.ਟੀ.ਓ ਨਮਨ ਮਾਰਕੰਨ ਨੇ ਦੱਸਿਆ ਕਿ ਸੂਬੇ ਅੰਦਰ ਮੋਟਰ ਵਹੀਕਲ ਐਕਟ 1988 ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੀਤੇ ਜਾਂਦੇ ਹਨ ਅਤੇ ਜੇਕਰ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਅਧੀਨ ਰੂਲ 167 ਦੇ ਤਹਿਤ 90 ਦਿਨਾਂ ਦੇ ਅੰਦਰ-ਅੰਦਰ ਚਲਾਨ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਤਾਂ ਵਿਭਾਗ ਵੱਲੋਂ ਸਬੰਧਤ ਵਹੀਕਲਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਂਦਾ ਹੈ। ਨਮਨ ਮਾਰਕੰਨ ਨੇ ਦੱਸਿਆ ਕਿ ਵਾਹਨ ਬਲੈਕ ਲਿਸਟ ਹੋਣ ਕਾਰਨ ਸਬੰਧਿਤ ਵਾਹਨ ਦੇ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦੇ ਹਨ।
      ਨਮਨ ਮਾਰਕੰਨ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਚਲਾਨ ਦੀ ਬਣਦੀ ਰਕਮ ਸਮੇਂ ਸਿਰ ਰੀਜਨਲ ਟਰਾਂਸਪੋਰਟ ਅਫ਼ਸਰ, ਪਟਿਆਲਾ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਅਤੇ ਚਲਾਨ ਦੀ ਬਣਦੀ ਰਕਮ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਵਾਹਨ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।
       ਆਰ.ਟੀ.ਓ. ਨਮਨ ਮਾਰਕੰਨ ਨੇ ਉਨ੍ਹਾਂ ਲੋਕਾਂ, ਜ਼ਿਨ੍ਹਾਂ ਦੇ ਅਜੇ ਤੱਕ ਲਾਇਸੈਂਸ ਜਾਂ ਵਹੀਕਲਾਂ ਦੀਆਂ ਆਰ.ਸੀਜ. ਪ੍ਰਿੰਟ ਕਾਪੀਆਂ ਅਜੇ ਨਹੀਂ ਮਿਲੀਆਂ, ਉਹਨਾਂ ਨੂੰ ਆਪਣੇ ਲਾਇਸੈਂਸ ਅਤੇ ਆਰ.ਸੀਜ ਡਿਜੀਲਾਕਰ ਵਿੱਚ ਡਾਊਨੋਡ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਤਕਨੀਕੀ ਕਾਰਨਾਂ ਕਰਕੇ ਆਰ.ਸੀਜ ਤੇ ਲਾਇਸੈਂਸ ਪ੍ਰਿੰਟ ਹੋਣ ਵਿੱਚ ਕੋਈ ਮੁਸ਼ਕਿਲ ਆ ਰਹੀ ਹੈ, ਇਸ ਲਈ ਲੋਕ ਸਬੰਧਤ ਸਾਈਟ ਤੋਂ ਆਪਣੇ ਲਾਇਸੈਂਸ ਤੇ ਆਰ.ਸੀਜ ਦੀ ਸਾਫ਼ਟ ਕਾਪੀਆਂ ਨੂੰ ਆਪਣੇ ਡਿਜੀਲਾਕਰ ਵਿੱਚ ਡਾਊਨਲੋਡ ਕਰ ਲੈਣ ਅਤੇ ਇਹ ਦਸਤਾਵੇਜ ਵੀ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੋਣਗੇ ਅਤੇ ਕੁਝ ਸਮੇਂ ਬਾਅਦ ਲੋਕਾਂ ਨੂੰ ਉਨ੍ਹਾਂ ਦੇ ਦਸਤਾਵੇਜਾਂ ਦੀਆਂ ਪ੍ਰਿੰਟ ਕਾਪੀਆਂ ਵੀ ਮੁਹੱਈਆ ਹੋ ਜਾਣਗੀਆਂ।

Spread Information
Advertisement
error: Content is protected !!