ਮਾਸਕਟ ‘ਸ਼ੇਰਾ’ ਰਾਹੀਂ ”ਪੰਜਾਬ ਕਰੇਗਾ ਵੋਟ” ਦੇ ਸੰਦੇਸ਼ ਨਾਲ ਵੋਟਰਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਮਾਸਕਟ ‘ਸ਼ੇਰਾ’ ਰਾਹੀਂ ”ਪੰਜਾਬ ਕਰੇਗਾ ਵੋਟ” ਦੇ ਸੰਦੇਸ਼ ਨਾਲ ਵੋਟਰਾਂ ਨੂੰ ਕੀਤਾ ਜਾ ਰਿਹੈ ਜਾਗਰੂਕ
ਬਿੱਟੂ ਜਲਾਲਾਬਾਦੀ,ਫਿਰੋਜ਼ਪੁਰ, 15 ਫਰਵਰੀ 2022
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਅਮਿਤ ਮਹਾਜਨ ਨੇ ਦੱਸਿਆ ਕਿ ਵੋਟਰਾਂ ਨੂੰ ਜਾਗਰੂਕ ਕਰਨ ਦੇ ਲਈ ਵੱਖ-ਵੱਖ ਥਾਵਾਂ ਉਤੇ ਮਾਸਕਟ ‘ਸ਼ੇਰਾ’ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਸਕੇਟ ਰਾਹੀਂ ਵੋਟਰਾਂ ਨੂੰ ‘ਪੰਜਾਬ ਕਰੇਗਾ ਵੋਟ’ ਸਬੰਧੀ ਸੰਦੇਸ਼ ਰਾਹੀਂ ਵੋਟ ਪਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 20 ਫਰਵਰੀ ਨੂੰ ਵੋਟਾਂ ਵਾਲੇ ਦਿਨ ਸਾਰੇ ਯੋਗ ਵੋਟਰ ਆਪਣੀ ਵੋਟ ਦਾ ਉਚਿਤ ਇਸਤੇਮਾਲ ਕਰਕੇ ਲੋਕਤੰਤਰ ਨੂ ਹੋਰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ।
ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਬੰਧਤ ਆਰ.ਓ. ਦੇ ਦਫ਼ਤਰਾਂ ਤੋਂ ਇਲਾਵਾ ਵੱਖੋ-ਵੱਖ ਥਾਵਾਂ ਤੇ ਵੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਚੋਣ ਕਮਿਸ਼ਨ ਵੱਲੋਂ ਜਾਰੀ ਮਾਸਕਟ ਸ਼ੇਰਾ ਲਗਾਇਆ ਗਿਆ ਹੈ।