ਸੀਨੀਅਰ ਸਿਟੀਜ਼ਨ ਮੇਨਟੀਨੈਂਸ ਐਕਟ : ਬਜ਼ੁਰਗ ਮਾਂ ਨੂੰ ਗੁਜ਼ਾਰਾ ਨਾ ਦੇਣ ‘ਤੇ ਪੁੱਤਰ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼
ਸੀਨੀਅਰ ਸਿਟੀਜ਼ਨ ਮੇਨਟੀਨੈਂਸ ਐਕਟ : ਬਜ਼ੁਰਗ ਮਾਂ ਨੂੰ ਗੁਜ਼ਾਰਾ ਨਾ ਦੇਣ ‘ਤੇ ਪੁੱਤਰ ਨੂੰ ਗ੍ਰਿਫਤਾਰ ਕਰਨ ਦੇ ਆਦੇਸ਼
ਸੋਨੀ ਪਨੇਸਰ,ਬਰਨਾਲਾ, 28 ਫਰਵਰੀ 2022
ਆਪਣੀ ਕਿਸਮ ਦੇ ਪਹਿਲੇ ਕੇਸ ਵਿੱਚ, ਐਸ.ਡੀ.ਐਮ ਬਰਨਾਲਾ ਸ੍ਰੀ ਵਰਜੀਤ ਵਾਲੀਆ ਨੇ ਸੀਨੀਅਰ ਸਿਟੀਜ਼ਨ ਮੇਨਟੇਨੈਂਸ ਐਕਟ ਤਹਿਤ ਆਪਣੀ ਬਜ਼ੁਰਗ ਮਾਂ ਨੂੰ ਗੁਜ਼ਾਰਾ ਰਾਸ਼ੀ ਨਾ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦਿੱਤੇ ਹਨ।
ਅੱਜ ਇੱਥੇ ਜਾਣਕਾਰੀ ਦਿੰਦਿਆਂ ਸ੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਪਿੰਡ kothe ਅਕਾਲਗੜ੍ਹ ਦੇ ਵਸਨੀਕ ਨੇ ਆਪਣੀ ਮਾਤਾ ਨੂੰ 5000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਉਹ 95000 ਰੁਪਏ ਦੀ ਰਕਮ ਦਾ ਭੁਗਤਾਨ ਕਰਨ ਵਿੱਚ ਅਸਫਲ ਰਿਹਾ ਸੀ।
ਇਸ ਤੋਂ ਬਾਅਦ ਟ੍ਰਿਬਿਊਨਲ ਐਸ.ਡੀ.ਐਮ ਬਰਨਾਲਾ ਸ੍ਰੀ ਵਰਜੀਤ ਵਾਲੀਆ ਦੀ ਅਦਾਲਤ ਨੇ mulzam ਦੀ ਗ੍ਰਿਫ਼ਤਾਰੀ ਲਈ ਥਾਣਾ ਸਦਰ (ਐਸਐਚਓ) ਧਨੌਲਾ ਨੂੰ ਪੱਤਰ ਲਿਖਿਆ ਹੈ।