ਰੇਲ ਦੇ ਟੀਟੀ ਨੂੰ ਕੁੱਟਣ ਵਾਲੇ 3 ਜਣੇ ਅਦਾਲਤ ਨੇ ਕੀਤੇ ਬਰੀ
ਰਵੀ ਸੈਣ ,ਬਰਨਾਲਾ 3 ਅਗਸਤ 2022
ਛੇ ਸਾਲ ਪਹਿਲਾਂ ਰੇਲ ਦੇ ਟੀਟੀਈ ਦੀ ਕੁੱਟਮਾਰ ਕਰਨ ਦੇ ਦੋਸ਼ ਵਿੱਚ ਨਾਮਜਦ 3 ਦੋਸ਼ੀਆਂ ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਸੁਰੇਖਾ ਡਡਵਾਲ, ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ, ਬਰਨਾਲਾ ਦੀ ਅਦਾਲਤ ਨੇ ਬਾਇੱਜਤ ਬਰੀ ਕਰ ਦਿੱਤਾ। ਜਦੋਂਕਿ ਇੱਕ ਹੋਰ ਨਾਮਜ਼ਦ ਦੋਸ਼ੀ ਦੀ ਚਾਲਦੇ ਕੇਸ ਦੌਰਾਨ ਹੀ ਮੌਤ ਹੋ ਚੁੱਕੀ ਹੈ। ਅਦਾਲਤ ਨੇ ਇਹ ਫੈਸਲਾ, ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀ ਦਲੀਲਾਂ ਨਾਲ ਸਹਿਮਤ ਹੁੰਦਿਆ ਅੱਜ ਸੁਣਾਇਆ ਹੈ।
ਵਰਣਨਯੋਗ ਹੈ ਕਿ ਰਾਜ ਕੁਮਾਰ ਮੀਨਾ ਪੁੱਤਰ ਹੁਕਮ ਚੰਦ ਮੀਨਾ, ਟੀ.ਟੀ.ਈ. ਰੇਲਵੇ ਸਟੇਸ਼ਨ, ਬਠਿੰਡਾ ਦੇ ਬਿਆਨ ਦੇ ਆਧਾਰ ਤੇ ਮੁਕੱਦਮਾਂ ਨੰ:30 ਮਿਤੀ: 24.06.2016 ਨੂੰ ਜੇਰੇ ਦਫਾ 323, 506, 34, 291, 510 ਜਾਬਤਾ ਫੌਜਦਾਰੀ ਅਧੀਨ ਥਾਣਾ ਜੀ.ਆਰ.ਪੀ. ਸੰਗਰੂਰ ਵਿਖੇ ਦਰਜ ਹੋਇਆ ਸੀ । ਮੁਦਈ ਦੀ ਸ਼ਕਾਇਤ ਅਨੁਸਾਰ ਉਸਨੇ ਦੋਸ਼ ਲਗਾਏ ਸਨ। ਦੋਸ਼ੀਆਨ ਹਰਮਿੰਦਰ ਸਿੰਘ ਉਰਫ ਹਰਵਿੰਦਰ ਸਿੰਘ, ਜਗਸੀਰ ਸਿੰਘ ਅਤੇ ਵਿਜੈ ਕੁਮਾਰ, ਅਤੇ ਕੁੱਲ ਚਾਰ ਦੋਸ਼ੀਆਨ ਵਿੱਚੋਂ ਇੱਕ ਦੇਸ਼ੀ ਸ਼ਕਤੀ ਸਿੰਘ ਦੀ ਮੌਤ ਹੋ ਚੁੱਕੀ ਹੈ, ਨੇ ਮੁਦਈ ਮੁਕੱਦਮਾਂ (ਸ਼ਿਕਾਇਤ ਕਰਤਾ) ਨਾਲ ਟਰੇਨ ਵਿੱਚ ਹੀ ਹੱਥੋਪਾਈ ਅਤੇ ਕੁੱਟਮਾਰ ਕੀਤੀ, ਜਿਸ ਤੇ ਸ਼ਿਕਾਇਤ ਕਰਤਾ ਨੇ ਉਪਰੋਕਤ ਮੁਕੱਦਮਾਂ ਦੋਸ਼ੀਆਨ ਖਿਲਾਫ ਦਰਜ ਕਰਵਾਇਆ। ਸ਼ਿਕਾਇਤ ਕਰਤਾ ਰਾਜ ਕੁਮਾਰ ਮੀਨਾ ਨੇ ਸ਼ਿਕਾਇਤ ਕਰਤਾ ਤੋਂ ਇਲਾਵਾ ਹੋਰ ਵੀ ਗਵਾਹਾਨ ਅਦਾਲਤ ਵਿਚ ਪੇਸ਼ ਕੀਤੇ।
ਐਡਵੋਕੇਟ ਚੰਦਰ ਬਾਂਸਲ ਧਨੌਲਾ ਨੇ ਅਦਾਲਤ ਨੂੰ ਬਹਿਸ ਵਿੱਚ ਦੱਸਿਆ ਕਿ ਸ਼ਿਕਾਇਤ ਕਰਤਾ ਵੱਲੋਂ ਇਹ ਮੁਕੱਦਮਾਂ ਆਪਣੇ ਜੁਰਮ ਨੂੰ ਛੁਪਾਉਣ ਲਈ ਬਿਲਕੁਲ ਝੂਠਾ ਦਰਜ ਕਰਵਾਇਆ ਗਿਆ, ਜਦਕਿ ਸ਼ਿਕਾਇਤ ਕਰਤਾ ਰਾਜ ਕੁਮਾਰ ਮੀਨਾ ਵੱਲੋਂ ਹੀ ਦੋਸ਼ੀਆਨ ਨਾਲ ਕੁੱਟਮਾਰ ਵਾ ਹੱਥੋਪਾਈ ਕੀਤੀ ਗਈ ਸੀ। ਐਡਵੋਕੇਟ ਚੰਦਰ ਬਾਂਸਲ ਧਨੌਲਾ ਵੱਲੋਂ ਅਦਾਲਤ ਵਿੱਚ ਸ਼ਿਕਾਇਤ ਕਰਤਾ ਤੋਂ ਕੀਤੀ ਗਈ । ਜਿਨ੍ਹਾਂ ਵਿੱਚ ਇਹ ਸਾਹਮਣੇ ਆਇਆ ਕਿ ਸ਼ਿਕਾਇਤ ਕਰਤਾ ਵੱਲ ਦੋਸ਼ੀਆਨ ਉਕਤਾਨ ਪਾਸੋਂ ਸ਼ਰਾਬ ਪੀ ਕੇ ਕੀਤੀ ਗਈ ਹੱਥੋਪਾਈ ਦਾ ਜੁਰਮ ਝੂਠਾ ਸੀ ਅਤੇ ਐਡਵੋਕੇਟ ਚੰਦਰ ਬਾਂਸਲ ਧਨੌਲਾ ਦੀਆਂ ਉਕਤ ਦਲੀਲਾਂ ਨਾਲ ਸਹਿਮਤ ਹੁੰਦਿਆ ਮਾਨਯੋਗ ਅਦਾਲਤ ਵੱਲੋਂ ਦੋਸ਼ੀਆਨ ਹਰਮਿੰਦਰ ਸਿੰਘ ਉਰਫ ਹਰਵਿੰਦਰ ਸਿੰਘ, ਜਗਸੀਰ ਸਿੰਘ ਅਤੇ ਵਿਜੈ ਕੁਮਾਰ ਨੂੰ ਬਾਇੰਜਤ ਬਰੀ ਕਰਨ ਦਾ ਹੁਕਮ ਸਾਦਰ ਫਰਮਾਇਆ ।