ਵੱਡੀ ਗਿਣਤੀ ਵਿਚ ਮਹਿਲਾ ਕਾਂਗਰਸ ਸ਼ਹਿਣੇ ਦੀ ਰੈਲੀ ਵਿਚ ਕਰੇਗੀ ਸ਼ਮੂਲੀਅਤ
ਵੱਡੀ ਗਿਣਤੀ ਵਿਚ ਮਹਿਲਾ ਕਾਂਗਰਸ ਸ਼ਹਿਣੇ ਦੀ ਰੈਲੀ ਵਿਚ ਕਰੇਗੀ ਸ਼ਮੂਲੀਅਤ
ਬਰਨਾਲਾ, ਰਘਬੀਰ ਹੈਪੀ, 02 ਜਨਵਰੀ 2022
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕੈਪਟਨ ਕਰਮ ਸਿੰਘ ਪਰਮਵੀਰ ਚੱਕਰ ਸਟੇਡੀਅਮ ਸ਼ਹਿਣਾ ਵਿਖੇ 3 ਜਨਵਰੀ ਦੀ ਰੈਲੀ ਇਤਿਹਾਸਿਕ ਹੋਵੇਗੀ। ਜਿਸ ਵਿਚ ਮਹਿਲਾ ਵਿੰਗ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਬੀਬੀ ਮਲਕੀਤ ਕੌਰ ਸਹੋਤਾ ਨੇ ਕਸਬਾ ਸ਼ਹਿਣਾ ਵਿਖੇ ਸਿਟੀ ਪ੍ਰਧਾਨ ਗਿਰਧਾਰੀ ਲਾਲ ਗਰਗ ਦੀ ਦੁਕਾਨ ‘ਤੇ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਨਿੱਧੜਕ ਸਿਪਾਹੀਆਂ ਨੇ ਕਮਰਕੱਸ ਲਈ ਹੈ। ਜਿਸ ਵਿਚ ਲੋਕਾਂ ਵੱਲੋਂ ਵੀ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ। ਇਸੇ ਤਹਿਤ ਹੁਣ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੇ ਵਿਸ਼ੇਸ਼ ਯਤਨਾਂ ਸਦਕਾ 3 ਜਨਵਰੀ ਸੋਮਵਾਰ ਨੂੰ ਸਵੇਰੇ 11 ਵਜੇ ਸ਼ਹਿਣਾ ਵਿਖੇ ਲੋਕਾਂ ਨੂੰ ਸੰਬੋਧਨ ਕਰਨ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ ਤੌਰ ‘ਤੇ ਪੁੱਜ ਰਹੇ ਹਨ। ਨਵਜੋਤ ਸਿੰਘ ਸਿੱਧੂ ਦੀ ਆਮਦ ‘ਤੇ ਯੂਥ ਕਾਂਗਰਸ ਤੇ ਮਹਿਲਾ ਕਾਂਗਰਸ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪ੍ਰਧਾਨ ਸਿੱਧੂ ਦਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਪਣੇ ਹਰਮਨ ਪਿਆਰੇ ਆਗੂ ਨਵਜੋਤ ਸਿੰਘ ਸਿੱਧੂ ਦੀ ਇਸ ਰੈਲੀ ਸਬੰਧੀ ਹਲਕਾ ਵਾਸੀਆਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।