PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਪਟਿਆਲਾ ਮਾਲਵਾ ਮੁੱਖ ਪੰਨਾ

IMA ਪਟਿਆਲਾ ਦੀ ਪ੍ਰਧਾਨ ਬਣੀ ਡਾਕਟਰ ਚੰਦਰ ਮੋਹਿਣੀ

Advertisement
Spread Information

ਡਾਕਟਰ ਚੰਦਰ ਮੋਹਿਣੀ ਬਣੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੀ ਪ੍ਰਧਾਨ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਨੇ ਰਚਿਆ ਇਤਿਹਾਸ
ਰਿਚਾ ਨਾਗਪਾਲ, ਪਟਿਆਲਾ, 26 ਦਸੰਬਰ 2022                       ):
  ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੇ ਨਵੇਂ ਪ੍ਰਧਾਨ ਵਜੋਂ ਡਾ. ਚੰਦਰ ਮੋਹਿਣੀ ਦੀ ਨਿਯੁਕਤੀ ਹੋ ਗਈ ਹੈ ਅਤੇ ਇਸ ਵਾਰ ਆਈ.ਐਮ.ਏ. ਪਟਿਆਲਾ ਇਕਾਈ ਨੇ ਇਕ ਹੋਰ ਇਤਿਹਾਸ ਰਚਿਆਂ ਹੈ ਜਿਸ ਤਹਿਤ ਨਵੀਂ  ਬਣੀ ਸਾਰੀ ਟੀਮ ਮਹਿਲਾ ਮੈਂਬਰਾਂ ਦੀ ਹੋ ਗਈ ਹੈ।  ਮੈਡੀਕਲ ਡਾਇਰੈਕਟਰ ਆਕਾਸ਼      ਰੈਡੀਓਗਾਇਨੋਸਟਿਕ ਸੈਂਟਰ ਡਾ. ਚੰਦਰ ਮੋਹਿਣੀ ਨੂੰ ਆਈ.ਐਮ.ਏ. ਦੀ ਦੂਸਰੀ ਮਹਿਲਾ ਪ੍ਰਧਾਨ ਬਣਨ ਦਾ ਵੀ ਮਾਣ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਡਾ. ਆਦਰਸ਼ ਚੋਪੜਾ ਪਟਿਆਲਾ ਇਕਾਈ ਦੀ ਪਹਿਲੀ ਮਹਿਲਾ ਪ੍ਰਧਾਨ ਸਨ। ਨਵੇਂ ਪ੍ਰਧਾਨ ਦੀ ਨਿਯੁਕਤੀ ਮੌਕੇ ਆਈ.ਐਮ.ਏ ਦੇ ਸੂਬਾ ਪ੍ਰਧਾਨ ਡਾ. ਭਗਵੰਤ ਸਿੰਘ, ਸਾਬਕਾ ਪ੍ਰਧਾਨ ਸਟੈਟ ਪੀ.ਐਮ.ਸੀ. ਡਾ. ਮਨਮੋਹਨ ਸਿੰਘ, ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ, ਡਾ. ਆਰ.ਪੀ.ਐਸ. ਸਿਬੀਆ, ਡਾ. ਜਤਿੰਦਰ ਕੁਮਾਰ ਕਾਂਸਲ, ਡਾ. ਬੀ.ਐਲ. ਭਾਰਤਵਾਜ, ਡਾ. ਸੁਧੀਰ ਵਾਰਮਾ, ਡਾ. ਜੇ.ਪੀ.ਐਸ ਸੋਢੀ, ਡਾ. ਰਾਕੇਸ਼ ਅਰੋੜਾ, ਡਾ. ਵਿਸ਼ਾਲ ਚੋਪੜਾ, ਡਾ. ਅਜਾਤਾ ਸ਼ਤਰੂ ਕਪੂਰ, ਡਾ. ਹਰਸਿਮਰਨ ਤੁਲੀ, ਡਾ. ਸਚਿਨ ਕਾਂਸਲ ਵੀ ਮੌਜੂਦ ਸਨ।
ਨਵੀਂ ਟੀਮ ਦੇ ਹੋਰਨਾਂ ਮੈਂਬਰਾਂ ਵਿਚ ਆਨਰੇਰੀ ਸਕੱਤਰ ਡਾ. ਨਿਧੀ ਬਾਂਸਲ, ਆਨਰੇਰੀ ਫਾਇਨਸਾਸ ਸਕੱਤਰ ਡਾ. ਅਨੂ ਗਰਗ ਸਮੇਤ ਹੋਰ ਮੈਂਬਰ ਮੌਜੂਦ ਸਨ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਚੰਦਰ ਮੋਹਿਣੀ ਨੇ ਕਿਹਾ ਕਿ ਸੰਸਥਾਂ ਨੂੰ ਹੋਰ ਉਚਾਈਆਂ ਉਤੇ ਲਿਜਾਣ ਲਈ ਸਾਰੀ ਟੀਮ ਨੂੰ ਨਾਲ ਲੈਕੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਵੀਂ ਮਹਿਲਾ ਟੀਮ ਲੜਕੀਆਂ ਦੀ ਸਿੱਖਿਆ, ਔਰਤਾਂ ਦੀ ਸਿਹਤ, ਬਰਾਬਰਤਾ ਅਤੇ ਭਰੂਣ ਹੱਤਿਆ ਵਰਗੇ ਸਮਾਜਿਕ ਮੁੱਦਿਆਂ ਉਤੇ ਵੀ ਕੰਮ ਕਰੇਗੀ।


Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!