
ਸੋਨੀਆ ਸੰਧੂ, ਚੰਡੀਗੜ੍ਹ 1 ਦਸੰਬਰ 2025
ਪੰਜਾਬ ਦੇ ਥਾਣਾ ਗੁਰਦਾਸਪੁਰ ਸਿਟੀ ਤੇ ਗ੍ਰਨੇਡ ਹਮਲਾ ਕਰਨ ਵਾਲੇ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਦਾਊਵਾਲ ਮੋੜੇ ਤੇ ਪੁਲਿਸ ਨੇ ਘੇਰ ਲਿਆ। ਅੱਗੋਂ ਬਦਮਾਸ਼ਾਂ ਨੇ ਪੁਲਿਸ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।
ਫਾਇਰਿੰਗ ਦਾ ਜੁਆਬ ਪੁਲਿਸ ਨੇ ਵੀ ਫਾਇਰਿੰਗ ਨਾਲ ਹੀ ਦਿੱਤਾ।
ਆਖਿਰ ਪੁਲਿਸ ਪਾਰਟੀ ਨੇ ਬਦਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਗਿਰਫਤਾਰ ਕਰ ਲਿਆ। ਐਨਕਾਉਂਟਰ ਵਿੱਚ ਜਖਮੀ ਹੋਏ ਦੋਵੇਂ ਜਣਿਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਮੁਕਾਬਲੇ ਵਿੱਚ ਜਖਮੀ ਹੋਣ ਵਾਲਿਆਂ ਦੀ ਪਛਾਣ ਨਵੀਨ ਅਤੇ ਕੁਸ਼ ਦੇ ਰੂਪ ਵਿੱਚ ਹੋਈ ਹੈ। ਪੁਲਿਸ ਦਾ ਦਾਅਵਾ ਹੈ ਕਿ ਦੋਵੇਂ ਬਦਮਾਸ਼ ਪੁਲਿਸ ਥਾਣੇ ਤੇ ਹਮਲੇ ਦੇ ਦੋਸ਼ੀ ਹਨ। ਦੋਵਾਂ ਦੇ ਕਬਜੇ ਵਿੱਚੋਂ ਪੁਲਿਸ ਨੇ ਦੋ ਪਿਸਤੌਲ ਅਤੇ ਗ੍ਰਨੇਡ ਵੀ ਬਰਾਮਦ ਕੀਤੇ ਹਨ। ਮੁਕਾਬਲੇ ਵਾਲੀ ਥਾਂ ਤੇ ਐਸਪੀ ਯੁਵਰਾਜ ਸਿੰਘ ਵੀ ਭਾਰੀ ਪੁਲਿਸ ਫੋਰਸ ਸਮੇਤ ਪਹੁੰਚ ਗਏ। ਉਨਾਂ ਦੱਸਿਆ ਕਿ ਦੋਵੇਂ ਜਖਮੀ ਬਦਮਾਸ਼ਾਂ ਦੀ ਹਾਲਤ ਹਾਲੇ ਤੱਕ ਸਥਿਰ ਹੈ। ਮੌਕੇ ਵਾਲੀ ਥਾਂ ਫੋਰੈਂਸਿਕ ਟੀਮ ਅਤੇ ਬੰਬ ਨਿਰੋਧਕ ਦਸਤਾ ਵੀ ਪਹੁੰਚ ਗਿਆ ਹੈ। ਜਿੰਨ੍ਹਾਂ ਨੇ ਬਦਮਾਸ਼ਾਂ ਦੇ ਕਬਜੇ ਵਿੱਚੋਂ ਬਰਾਮਦ ਹੋਏ ਗ੍ਰਨੇਡਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਬਦਮਾਸ਼ਾਂ ਨੂੰ ਗਿਰਫਤਾਰ ਕਰਨਾ, ਪੁਲਿਸ ਦੀ ੳੱਡੀ ਕਾਮਯਾਬੀ ਹੈ, ਇਹ ਅੱਜ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ, ਸੂਬੇ ਅੰਦਰ ਦਹਿਸ਼ਤ ਫੈਲਾਉਣਾ ਚਾਹੁੰਦੇ ਸਨ। ਜਿਸ ਨੂੰ ਪੁਲਿਸ ਦੀ ਮੁਸ਼ਤੈਦੀ ਨੇ ਨਾਕਾਮ ਕਰ ਦਿੱਤਾ।







