
ਸ਼ਰਮਨਾਕ ਕਾਰਾ ! ਜੇਠ ਦੇ ਮੁੰਡੇ ਨੇ ਹੀ ਚੋਰੀ ਕੀਤੇ ਵਿਆਹ ਦੇ ਗਹਿਣੇ…
ਹਰਿੰਦਰ ਨਿੱਕਾ, ਪਟਿਆਲਾ 1 ਦਸੰਬਰ 2025
ਜਿਲ੍ਹੇ ਦੇ ਥਾਣਾ ਸਿਟੀ ਰਾਜਪੁਰਾ ਦੇ ਖੇਤਰ ਵਿੱਚ ਰਹਿੰਦੀ ਇੱਕ ਔਰਤ ਦੇ ਭਰੋਸੇ ਨੂੰ ਉਦੋਂ ਵੱਡਾ ਝਟਕਾ ਲੱਗਿਆ, ਜਦੋਂ ਉਸ ਦੇ ਘਰ ਰਹਿੰਦਾ , ੳਹਦੇ ਜੇਠ ਦਾ ਮੁੰਡਾ ਹੀ,ਉਸ ਦੇ ਲੱਖਾਂ ਰੁਪਏ ਕੀਮਤ ਦੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਿਆ।
ਪੁਲਿਸ ਨੇ ਨਾਮਜ਼ਦ ਦੋਸ਼ੀ ਖਿਲਾਫ ਕੇਸ ਦਰਜ ਕਰਕੇ, ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਕਾਇਤ ਵਿੱਚ ਸੰਜੀਤਾ ਰਾਣੀ ਪਤਨੀ ਨਵੀਨ ਕੁਮਾਰ ਵਾਸੀ ਭਾਰਤ ਕਲੋਨੀ ਰਾਜਪੁਰਾ ਨੇ ਦੱਸਿਆ ਕਿ ਉਸ ਦੇ ਜੇਠ ਦਾ ਲੜਕਾ ਦੋਸ਼ੀ ਪ੍ਰਿੰਸ Prince ਰਣਦੇਵ, ਕਰੀਬ 6 ਮਹੀਨਿਆਂ ਤੋਂ ਸ਼ਕਾਇਤਕਰਤਾ ਦੇ ਪਾਸ ਹੀ ਰਹਿ ਰਿਹਾ ਸੀ। ਜਦੋਂ ਸ਼ਕਾਇਤਕਰਤਾ ਨੇ ਇੱਕ ਵਿਆਹ ਸਮਾਗਮ ਵਿੱਚ ਪਾਉਣ ਲਈ ਆਪਣੇ ਸੋਨੇ ਦੇ ਗਹਿਣੇ (ਕੜ੍ਹੇ, ਚੈਨ, ਮੁੰਦਰੀਆਂ ਵਗੈਰਾ) ਚੈਕ ਕੀਤੇ ਤਾਂ ਉਹ ਗਾਇਬ ਸਨ। ਫਿਰ ਉਸ ਨੂੰ ਭਾਲ ਕਰਨ ਪਰ ਪਤਾ ਲੱਗਿਆ ਕਿ ਗਹਿਣਿਆਂ ਦੀ ਚੋਰੀ ਕਿਸੇ ਹੋਰ ਨੇ ਨਹੀਂ, ਬਲਕਿ ਉਸ ਦੇ ਘਰ ਰੱਖਿਆ, ਪ੍ਰਿੰਸ ਰਣਦੇਵ ਹੀ ਚੋਰ ਨਿੱਕਲਿਆ। ਉਸ ਨੇ ਤਾਂ ਮਾਪਿਆਂ ਵੱਲੋਂ ਰੱਖੇ, ਨਾਮ ਪ੍ਰਿੰਸ ਨੂੰ ਹੀ ਮਿੱਟੀ ਵਿੱਚ ਮਿਲਾ ਦਿੱਤਾ ਜੋ ਸੋਨੇ ਦੇ ਗਹਿਣੇ ਚੋਰੀ ਕਰਕੇ,ਫਰਾਰ ਹੋ ਗਿਆ । ਪੁਲਿਸ ਨੇ ਸ਼ਕਾਇਤ ਦੇ ਅਧਾਰ ਪਰ, ਨਾਮਜ਼ਦ ਦੋਸ਼ੀ ਪ੍ਰਿੰਸ ਰਣਦੇਵ ਦੇ ਖਿਲਾਫ ਅਧੀਨ ਜੁਰਮ 305 ਬੀਐਨਐਸ ਦੇ ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਕੇਸ ਦਰਜ ਕਰਕੇ, ਵਾਰਦਾਤ ਦੀ ਤਹਿਕੀਕਾਤ ਅਤੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਨਾਮਜ਼ਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।







