ਜਦੋਂ ਆਸ਼ਿਕ ਮੂੰਹੋਂ ਸੁਣੀ ਨਾਂਹ…’ਤੇ ਓਹ ਪੱਖੇ ਨਾਲ ਝੂਟ ਗਈ,
ਹਰਿੰਦਰ ਨਿੱਕਾ, ਪਟਿਆਲਾ 9 ਜੁਲਾਈ 2025
ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਕੋਈ ਹੱਦ ਜਾਂ ਸਰਹੱਦ ਇਸ਼ਕ ‘ਚ ਅੜਿੱਕਾ ਨਹੀਂ ਬਣਦੀ ਅਤੇ ਇਸ਼ਕ ਤੇ ਕਿਸੇ ਦਾ ਜ਼ੋਰ ਨਹੀਂ ਚਲਦਾ । ਇਹੋ ਜਿਹਾ ਹੀ ਇੱਕ ਦਿਲ ਦਹਿਲਾ ਦੇਣ ਵਾਲਾ ਵਾਕਿਆ ਸਿਟੀ ਰਾਜਪੁਰਾ ਵਿਖੇ ਵਾਪਰਿਆ। ਜਦੋਂ ਇੱਕ ਲੜਕੀ ਲੁਧਿਆਣਾ ਤੋਂ ਆਪਣੇ ਨਰਾਜ਼ ਆਸ਼ਿਕ ਨੂੰ ਮਨਾਉਣ ਲਈ ਰਾਜਪੁਰਾ ਸ਼ਹਿਰ ਪਹੁੰਚੀ ਤਾਂ ਉਸ ਦੀ ਆਪਣੇ ਆਸ਼ਿਕ ਨਾਲ ਵਿਆਹ ਕਰਵਾਉਣ ਲਈ ਸਹਿਮਤੀ ਨਾ ਬਣ ਸਕੀ। ਆਸ਼ਿਕ ਤਾਂ ਆਪਣੇ ਕਮਰੇ ਵਿੱਚੋਂ ਚਲਾ ਗਿਆ, ਪਰ ਉਸ ਦੇ ਇਸ਼ਕ ‘ਚ ਦੀਵਾਨੀ ਲੜਕੀ ਉਸ ਦੇ ਕਮਰੇ ਵਿੱਚ ਲੱਗੇ ਛੱਤ ਪੱਖੇ ਨਾਲ ਝੂਲ ਗਈ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨ ਪਰ, ਪੁਲਿਸ ਨੇ ਦੋਸ਼ੀ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਜ਼ੁਰਮ ਵਿੱਚ ਕੇਸ ਦਰਜ ਕਰ ਲਿਆ। 
ਕਦੋਂ ਕੀ ਹੋਇਆ, ਲੜਕੀ ਦੇ ਪਿਉ ਨੇ ਦੱਸਿਆ…
ਪੁਲਿਸ ਨੂੰ ਦਿੱਤੇ ਬਿਆਨ ‘ਚ ਸੰਤੋਸ਼ ਕੁਮਾਰ ਵਾਸੀ ਯੂ.ਪੀ ਹਾਲ ਵਾਸੀ ਪੂਰਨ ਸਿੰਘ ਦਾ ਵੇਹੜਾ ਗੁਰੂ ਅਮਰਦਾਸ ਕਲੋਨੀ ਗਿਆਸਪੁਰ ਲੁਧਿਆਣਾ ਨੇ ਦੱਸਿਆ ਕਿ ਮੁਦਈ ਦੀ ਲੜਕੀ ਪੂਜਾ ਉਮਰ ਕਰੀਬ 25 ਸਾਲ ਜੋ ਕਿ ਦੋਸ਼ੀ ਅਨੂਪ ਕੁਮਾਰ ਪੁੱਤਰ ਮਥੂਰਾ ਪ੍ਰਸ਼ਾਦ ਵਾਸੀ ਮਕਾਨ ਨੰ. 11/51 ਗੁਰੂ ਅਮਰਦਾਸ ਕਲੋਨੀ ਗਿਆਸਪੁਰ ਲੁਧਿਆਣਾ ਨਾਲ Love ਮੈਰਿਜ ਕਰਾਉਣਾ ਚਾਹੁੰਦੀ ਸੀ, ਪਰ ਦੋਸ਼ੀ ਲਾਰਾ ਲੱਪਾ ਲਾਉਣ ਲੱਗਿਆ ਅਤੇ ਵਿਆਹ ਤੋਂ ਮਨ੍ਹਾ ਕਰਨ ਲੱਗ ਪਿਆ। ਜਿਸ ਕਰਕੇ ਮੁਦਈ ਦੀ ਲੜਕੀ ਪ੍ਰੇਸ਼ਾਨ ਰਹਿਣ ਲੱਗ ਪਈ। ਸੱਤ ਜੁਲਾਈ ਨੂੰ ਸਮਾਂ ਕਰੀਬ 8.30 ਸਵੇਰੇ ਪਰ ਮੁਦਈ ਦੀ ਲੜਕੀ ਦੋਸ਼ੀ ਨੂੰ ਮਿਲਣ ਲਈ ਗੁਰੂ ਗੋਬਿੰਦ ਸਿੰਘ ਨਗਰ, ਰਾਜਪੁਰਾ ਵਿਖੇ ਆਈ ਸੀ। ਜਿੱਥੇ ਦੋਸ਼ੀ ਰਹਿੰਦਾ ਹੈ, ਉੱਥੇ ਦੋਵਾਂ ਵਿਚਕਾਰ ਬਹਿਸਬਾਜੀ ਹੋ ਗਈ ਅਤੇ ਦੋਸ਼ੀ ਮੌਕਾ ਤੋਂ ਚਲਾ ਗਿਆ ਤੇ ਬਾਅਦ ਵਿੱਚ ਮੁਦਈ ਦੀ ਲੜਕੀ ਨੇ ਦੋਸ਼ੀ ਤੋ ਤੰਗ ਆ ਕੇ ਦੋਸ਼ੀ ਦੇ ਕਮਰੇ ਵਿੱਚ ਹੀ ਛੱਤ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਮੁਦਈ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਅਨੂਪ ਕੁਮਾਰ ਦੇ ਖਿਲਾਫ U/S 108 BNS ਤਹਿਤ ਥਾਣਾ ਸਿਟੀ ਰਾਜਪੁਰਾ ਵਿਖੇ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਜਲਦ ਹੀ ਉਸ ਨੂੰ ਕਾਬੂ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।






