Burger King ‘ਚ ਕੰਮ ਕਰਦੇ 1 ਮੁਲਾਜ਼ਮ ਦੀ ਮੌਤ ਤੇ ਹੋਰ ਜਖਮੀ….!
ਕੰਪਨੀ ਦੇ ਆਰ.ਜੀ.ਐਮ. ਖਿਲਾਫ ਦਰਜ ਹੋਇਆ ਪਰਚਾ…
ਹਰਿੰਦਰ ਨਿੱਕਾ, ਪਟਿਆਲਾ 8 ਜੁਲਾਈ 2025
ਸੰਗਰੂਰ ਪਟਿਆਲਾ ਮੁੱਖ ਸੜਕ ਤੇ ਸਥਿਤ ਗੋਲਡ ਡਸਟ ਵਿਖੇ ਬਰਗਰ ਕਿੰਗ ਵਿੱਚ ਕਰੰਟ ਆ ਜਾਣ ਕਾਰਣ, ਕੁੱਕ ਦੀ ਮੌਤ ਹੋ ਗਈ,ਜਦੋਂਕਿ ਹੋਰ ਸਟਾਫ ਦੇ ਮੁਲਾਜਮ ਗੰਭਰ ਰੂਪ ਵਿੱਚ ਜਖਮੀ ਹੋ ਗਏ। ਪੁਲਿਸ ਨੇ ਬਰਗਰ ਕਿੰਗ ਦੇ ਹਸਪਤਾਲ ਵਿਖੇ ਦਾਖਿਲ ਮੁਲਾਜਮ ਦੇ ਬਿਆਨ ਪਰ, ਕੰਪਨੀ ਦੇ ਆਰ.ਜੀ.ਐਮ. ਦੇ ਖਿਲਾਫ ਥਾਣਾ ਪਸਿਆਣਾ ਵਿਖੇ ਕੇਸ ਦਰਜ ਕਰਕੇ, ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ‘ਚ ਕਰਨਜੋਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਪੁਨੀਆ ਖਾਨਾ ਥਾਣਾ ਸਦਰ ਪਟਿਆਲਾ ਨੇ ਦੱਸਿਆ ਕਿ ਮੁਦਈ ਸੰਗਰੂਰ-ਪਟਿਆਲਾ ਰੋਡ ਪਰ ਬਣੇ ਗੋਲਡ ਡੱਸਟ ਵਿੱਚ ਬਰਗਰ ਕਿੰਗ Burger King restaurant located in Goldust City Centre, on Sangrur Highway, Patiala, near Patiala. ਵਿੱਚ ਬਤੌਰ ਕੁੱਕ ਦਾ ਕੰਮ ਕਰਦਾ ਹੈ। ਲੰਘੀ ਕੱਲ੍ਹ ਸਮਾਂ 6:45 ਏ.ਐਮ ਪਰ ਮੁਦਈ ਅਤੇ ਉਸ ਨਾਲ ਕੰਮ ਕਰਨ ਵਾਲਾ ਨੂਰਅੰਸ਼ ਸਿੰਘ ਪੁੱਤਰ ਜਸਵਿੰਦਰਪਾਲ ਸਿੰਘ ਵਾਸੀ ਪਿੰਡ ਬਾਰਨ, ਜਦੋ ਆਪਣੀ ਡਿਊਟੀ ਖਤਮ ਹੋਣ ਉਪਰੰਤ ਕੰਮ ਤੋਂ ਆਪਣੇ ਘਰ ਜਾਣ ਲੱਗੇ ਤਾਂ ਕੰਪਨੀ ਦੇ ਆਰ ਜੀ ਐਮ ਸਨੀ ਪੁੱਤਰ ਪਰਦੀਪ ਕੁਮਾਰ ਵਾਸੀ ਪੁਰਾਣਾ ਬਿਸ਼ਨ ਨਗਰ ਪਟਿਆਲਾ ਨੇ ਬਾਹਰ ਪਿਆ ਲੋਹੇ ਦਾ ਫਲੈਕਬੋਰਡ ਅੱਗੇ ਕਰਨ ਨੂੰ ਕਿਹਾ, ਜਿਸ ਓਪਰੋਂ ਬਿਜਲੀ ਦੀਆਂ ਤਾਰਾ ਲੰਘਦੀਆ ਸਨ। ਇਹ ਪਤਾ ਹੋਣ ਦੇ ਬਾਵਜੂਦ ਵੀ ਦੋਸ਼ੀ ਨੇ ਮੁਦਈ ਹੋਰਾਂ ਨੂੰ ਇਸ ਕੰਮ ਲਈ ਕਿਹਾ, ਜਦੋਂ ਮੁਦਈ, ਨੂਰਅੰਸ਼ ਅਤੇ ਰਾਜਨ , ਬੋਰਡ ਨੂੰ ਸੜ੍ਹਕ ਪਰ ਕਰਨ ਲੱਗੇ ਤਾਂ ਤਿੰਨਾਂ ਜਣਿਆਂ ਨੂੰ ਕਰੰਟ ਲੱਗ ਗਿਆ। ਨੂਰਅੰਸ਼ ਦੇ ਜਿਆਦਾ ਕਰੰਟ ਲੱਗਣ ਕਾਰਣ, ਉਸ ਦੀ ਮੌਤ ਹੋ ਗਈ ਤੇ ਮੁਦਈ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜੇਰ ਏ ਇਲਾਜ ਦਾਖਲ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਬਰਗਰ ਕਿੰਗ ਦੇ ਜਖਮੀ ਹੋਏ ਕੁੱਕ ਦੇ ਬਿਆਨ ਪਰ, ਨਾਮਜ਼ਦ ਦੋਸ਼ੀ ਆਰ ਜੀ ਐਮ ਸਨੀ ਦੇ ਖਿਲਾਫ U/S 125-A,106 BNS ਤਹਿਤ ਥਾਣਾ ਪਸਿਆਣਾ ਵਿਖੇ ਕੇਸ ਦਰਜ ਕਰਕੇ,ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ,ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।








