PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਜੁਰਮ ਦੀ ਦੁਨੀਆਂ ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ

ਵਾਹ ਜੀ ਵਾਹ, ਹੁਣ ਕਲੋਨੀਆਂ ਵਿੱਚ ਇਉਂ ਹੋਇਆ ਕਰੂ ਰਾਖੀ..! ਹੋਗੀ ਪੁਲਿਸ ਕੰਪਲੇਂਟ…

Advertisement
Spread Information

ਆਰ.ਟੀ.ਆਈ. ਐਕਟੀਵਿਸਟ ਤੇ ਓਹਦੀ ਘਰ ਵਾਲੀ ਨੂੰ ਘੇਰਿਆ ਤੇ, ਪੀੜਤਾਂ ਦਾ  ਦੋਸ਼, ਜੇ ਕਾਰ ਰੋਕੀ ਲੈਂਦੇ ਤਾਂ ਫਿਰ… 

ਹਰਿੰਦਰ ਨਿੱਕਾ, ਬਰਨਾਲਾ 21 ਜੂਨ 2025

     ਸ਼ਹਿਰ ਦੇ ਕਚਿਹਰੀ ਚੌਂਕ ਤੋਂ ਆਈਟੀਆਈ ਚੌਂਕ ਵੱਲ ਜਾਂਦੀ ਧਨੌਲਾ ਰੋਡ ਤੇ ਸਥਿਤ ਐਵਰਗਰੀਨ ਕਲੋਨੀ ‘ਚ ਰਹਿੰਦੇ ਆਰਟੀਆਈ ਐਕਟੀਵਿਸਟ ਹੀਰਾ ਸਿੰਘ ਅਤੇ ਉਸ ਦੀ ਪਤਨੀ ਨੂੰ ਅੱਜ ਤੜਕੇ ਕਰੀਬ ਪੌਣੇ ਅੱਠ ਵਜੇ ਕਲੋਨਾਈਜ਼ਰ ਦੇ ਕਥਿਤ ਕਰਿੰਦਿਆਂ/ ਰਾਖਿਆਂ ਨੇ ਹੀ ਕਾਰ ਮੂਹਰੇ ਗੰਡਾਸਾ ਲੈ ਕੇ ਘੇਰ ਲਿਆ। ਇਹ ਘਟਨਾ ਦੀ ਬਕਾਇਦਾ ਵੀਡੀਓ ਵੀ ਪੀੜਤਾਂ ਕੋਲ ਉਪਲੱਭਧ ਹੈ, ਜਿਸ ਵਿੱਚ ਇੱਕ ਲਾਲ ਰੰਗ ਦੀ ਟੀ-ਸ਼ਰਟ ਵਾਲੇ ਵਿਅਕਤੀ ਦੇ ਹੱਥ ਵਿੱਚ ਗੰਡਾਸਾ ਉਗ੍ਹਰਿਆ ਸਾਫ ਦਿਖਾਈ ਦੇ ਰਿਹਾ ਹੈ। ਆਰਟੀਆਈ ਅੇਕਟੀਵਿਸਟ ਦੀ ਪਤਨੀ ਸਰਬਜੀਤ ਕੌਰ ਨੇ ਕਲੋਨੀ ਮਾਲਿਕ ਅਸ਼ੋਕ ਕੁਮਾਰ ਅਤੇ ਗੰਡਾਸਾ ਲੈ ਕੇ ਕਾਰ ਤੇ ਹਮਲਾ ਕਰਨ ਵਾਲੇ ਅਣਪਛਾਤੇ ਰਾਖੇ/ਬਾਊਂਸਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ, ਪੁਲਿਸ ਨੂੰ ਸ਼ਕਾਇਤ ਵੀ ਦੇ ਦਿੱਤੀ ਹੈ। ਓਧਰ ਪੁਲਿਸ ਦਾ ਕਹਿਣਾ ਹੈ ਕਿ ਸ਼ਕਾਇਤ ਅਤੇ ਤੱਥਾਂ ਦੀ ਪੜਤਾਲ ਉਪਰੰਤ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 ਕਦੋਂ ਕਿਵੇਂ ਤੇ ਕੀ ਹੋਇਆ…

     ਮੀਡੀਆ ਨਾਲ ਗੱਲ ਕਰਦਿਆਂ ਸਰਬਜੀਤ ਕੌਰ ਵਾਸੀ ਐਵਰਗਰੀਨ ਕਲੋਨੀ ਬਰਨਾਲਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰਾਂ ਆਪਣੇ ਪਤੀ ਹੀਰਾ ਸਿੰਘ ਨਾਲ ਕਾਰ ਵਿੱਚ ਦੁੱਧ ਲੈ ਕੇ, ਆਪਣੇ ਘਰ ਵੱਲ ਜਾ ਰਹੀ ਸੀ। ਜਦੋਂ ਉਹ ਗਰੀਨ ਐਵਨਿਊ ਵਿੱਚ ਦੀ ਹੋ ਕੇ ਐਞਰਗਰੀਨ ਕਲੋਨੀ ਨੂੰ ਜਾਣ ਵਾਲੇ ਆਮ ਲਾਂਘੇ ਰਾਹੀਂ ਲੰਘਣ ਲੱਗੇ ਤਾਂ ਕਲੋਨਾਈਜ਼ਰ ਵੱਲੋਂ ਕਥਿਤ ਤੌਰ ਤੇ ਗੈਰਕਾਨੂੰਨੀ  ਢੰਗ ਨਾਲ ਲਗਾਏ ਗੇਟ ਤੇ ਤਾਇਨਾਤ ਦੋ ਜਣਿਆਂ ‘ਚੋਂ ਇੱਕ ਬਾਊਂਸਰ ਪ੍ਰਤੀਤ ਹੋ ਰਿਹਾ ਨੌਜਵਾਨ ਨੇ ਉਨਾਂ ਨੂੰ ਗੰਡਾਸਾ ਹੱਥ ਫੜ੍ਹ ਕੇ ਜਬਰਦਸਤੀ ਘੇਰ ਲਿਆ। ਜਦੋਂ ਮੁਦਈ ਨੇ ਉਸ ਨੂੰ ਅਜਿਹਾ ਕਰਨ ਦੀ ਵਜ੍ਹਾ ਪੁੱਛੀ ਤਾਂ ਉਸ ਨੇ ਕਿਹਾ ਕਿ ਇਹ ਕਲੋਨਾਈਜ਼ਰ ਦਾ ਹੁਕਮ ਹੈ ਕਿ ਇੱਥੋਂ ਤੁਹਾਨੂੰ ਲੰਘਣ ਨਹੀਂ ਦੇਣਾ। ਜਦੋਂ ਮੈਂ ਇਸ ਦਾ ਵਿਰੋਧ ਕੀਤਾ ਤਾਂ ਕਲੋਨੀ ਵਾਸੀਆਂ ਦੀ ਰਾਖੀ ਲਈ ਰੱਖੇ ਵਿਅਕਤੀ ਨੇ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਗੰਡਾਸੇ ਦਾ ਵਾਰ ਉਸ ਵੱਲ ਕੀਤਾ ਤਾਂ ਗੱਡੀ ਚਲਾ ਲੈਣ ਕਾਰਣ, ਗੰਡਾਸਾ ਕਾਰ ਦੀ ਅਗਲੀ ਸੀਟ ਦੇ ਥੋੜ੍ਹਾ ਪਿੱਥੇ ਕਾਰ ਤੇ ਲੱਗਿਆ, ਜਿਸ ਨਾਲ ਕਾਰ ਤੇ ਡੈਂਟ ਵੀ ਪੈ ਗਿਆ ਅਤੇ ਅਸੀਂ ਉੱਥੋਂ ਮਸਾਂ ਆਪਣੀ ਜਾਣ ਬਚਾ ਕੇ ਆਪਣੇ ਘਰ ਪਹੁੰਚੇ। ਜੇਕਰ ਅਸੀਂ ਗੱਡੀ ਨਾ ਭਜਾਉਂਦੇ ਤਾਂ ਦੋਸ਼ੀ ਨੇ ਸਾਨੂੰ ਜਾਨ ਤੋਂ ਮਾਰ ਮੁਕਾਉਣਾ ਸੀ। ਉਨਾਂ ਦੋਸ਼ ਲਾਇਆ ਕਿ ਇਹ ਹਮਲਾ ਕਲੋਨਾਈਜ਼ਰ ਅਸ਼ੌਕ ਕੁਮਾਰ ਦੇ ਕਹਿਣ ਤੇ ਸਾਜਿਸ਼ ਤਹਿਤ ਕੀਤਾ ਗਿਆ ਹੈ। ਉਨਾਂ ਹਮਲੇ ਦੀ ਵਜ੍ਹਾ ਬਿਆਨ ਕਰਦਿਆਂ ਕਿਹਾ ਕਿ ਮੇਰੇ ਪਤੀ ਹੀਰਾ ਸਿੰਘ ਨੇ ਕਲੋਨੀ ਦੇ ਗੈਰਕਾਨੂੰਨੀ ਕੰਮਾਂ ਸਬੰਧੀ ਆਰਟੀਆਈ ਪਾ ਕੇ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਹੈ। ਜਿਸ ਕਾਰਣ ਕਲੋਨਾਈਜ਼ਰ ਉਨ੍ਹਾਂ ਤੋਂ ਖਫਾ ਹੈ ਅਤੇ ਜਾਨੀ ਮਾਲੀ ਨੁਕਸਾਨ ਕਰਵਾਕੇ, ਆਪਣੇ ਖਿਲਾਫ ਉੱਠ ਰਹੀ ਅਵਾਜ ਨੂੰ ਦਬਾਉਣਾ ਚਾਹੁੰਦਾ ਹੈ। ਉਨਾਂ ਪੁਲਿਸ ਪ੍ਰਸ਼ਾਸ਼ਨ ਨੂੰ ਗੁਹਾਰ ਲਾਈ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ,ਸਾਨੂੰ ਇਨਸਾਫ ਦੇ ਕੇ,ਗੁੰਡਾਗਰਦੀ ਨੂੰ ਠੱਲ੍ਹਿਆ ਜਾਵੇ। ਐਸਐਚਓ ਚਰਨਜੀਤ ਸਿੰਘ, ਥਾਣਾ ਸਿਟੀ 2 ਬਰਨਾਲਾ ਨੇ ਘਟਨਾ ਸਬੰਧੀ ਪੁੱਛਣ ਤੇ ਸਰਬਜੀਤ ਕੌਰ ਵੱਲੋਂ ਦਿੱਤੀ ਸ਼ਕਾਇਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਉਪਰੰਤ ਅਤੇ ਤੱਥਾਂ ਦੀ ਘੋਖ ਕਰਕੇ, ਜੋ ਵੀ ਵਿਅਕਤੀ ਦੋਸ਼ੀ ਹੋਇਆ, ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਕਿਸੇ ਵੀ ਵਿਅਕਤੀ ਨੂੰ ਇਲਾਕੇ ਅੰਦਰ ਦਹਿਸ਼ਤ ਪੈਦਾ ਕਰਨ ਅਤੇ ਅਮਨ ਕਾਨੂੰਨੀ ਨੂੰ ਤੋੜਨ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ। 

      ਆਰਟੀਆਈ ਐਕਟੀਵਿਸਟ ਹੀਰਾ ਸਿੰਘ ਨੇ ਕਿਹਾ ਕਿ ਮੇਰੀ ਕਲੋਨਾਈਜ਼ਰ ਦੀਆਂ ਗੈਰਕਾਨੂੰਨੀ ਗਤਿਵਿਧੀਆਂ ਖਿਲਾਫ ਪਹਿਲਾਂ ਦੀ ਤਰਾਂ ਜ਼ਾਰੀ ਰਹੇਗੀ,ਮੈਂ ਇਸ ਤਰਾਂ ਕਲੋਨਾਈਜ਼ਰ ਦੇ ਭਾੜੇ ਤੇ ਰੱਖੇ ਬੰਦਿਆਂ ਤੋਂ ਡਰ ਕੇ ਚੁੱਪ ਨਹੀਂ ਕਰਾਂਗਾ। ਉਨਾਂ ਕਿਹਾ ਕਲੋਨਾਈਜਰ ਵੱਲੋਂ ਰਾਖੀ ਦੇ ਨਾਂ ਤੇ ਬਿਨਾਂ ਵਰਦੀ,ਬਿਨਾਂ ਨੇਮ ਪਲੇਟ ਤੋਂ ਅਪਰਾਧਿਕ ਕਿਸਮ ਦੇ ਵਿਅਕਤੀਆਂ ਨੂੰ ਰੱਖਿਆ ਹੋਇਆ ਹੈ। ਜਿੰਨ੍ਹਾਂ ਦੀ ਕੋਈ ਸੂਚੀ ਕਲੋਨੀ ਅੰਦਰ ਨਹੀਂ ਲਗਾਈ ਗਈ। ਤਾਂਕਿ ਉਨਾਂ ਦੇ ਨਾਵਾਂ ਬਾਰੇ ਨਾਗਰਿਕਾਂ ਨੂੰ ਪਤਾ ਲੱਗ ਸਕੇ। ਉਨਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੰਡਾਸੇ ਵਰਗਾ ਮਾਰੂ ਹਥਿਆਰ ਪਬਲਿਕ ਪਲੇਸ ਤੇ ਕਲੋਨੀਆਂ ਵਿੱਚ ਰਾਖੀ ਰੱਖਣ ਦੀ ਮੰਜੂਰੀ ਕਿਹੜੇ ਅਧਿਕਾਰੀ ਨੇ ਦਿੱਤੀ ਹੈ?  ਉਨਾਂ ਕਿਹਾ ਕਿ ਮੈਂ ਅੱਜ ਦੀ ਘਟਨਾ ਨੂੰ ਮਾਨਯੋਗ ਐਸਐਸਪੀ ਮੁਹੰਮਦ ਸਰਫਰਾਜ ਆਲਮ ਦੇ ਧਿਆਨ ਵਿੱਚ ਲਿਆਉਣ ਤੋਂ ਇਲਾਵਾ ਦੋਸ਼ੀਆਂ ਖਿਲਾਫ ਪੁਲਿਸ ਕਾਰਵਾਈ ਲਈ ਆਪਣੀ ਪਤਨੀ ਦੀ ਤਰਫੋਂ ਸ਼ਕਾਇਤ ਐਸਐਚਓ ਚਰਨਜੀਤ ਸਿੰਘ, ਥਾਣਾ ਸਿਟੀ 2 ਬਰਨਾਲਾ ਨੂੰ ਦੇ ਦਿੱਤੀ ਹੈ, ਮੈਨੂੰ ਉਮੀਦ ਹੈ ਕਿ ਪੁਲਿਸ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਵੇਗੀ। ਜੇਕਰ ਪੁਲਿਸ ਨੇ ਧਨਾਢ ਵਿਅਕਤੀ ਦੇ ਰੁਤਬੇ ਅਤੇ ਪੈਸੇ ਦੇ ਪ੍ਰਭਾਵ ਕਾਰਣ, ਕਾਰਵਾਈ ਕਰਨ ਵਿੱਚ ਟਾਲਮਟੋਲ ਕੀਤਾ ਤਾਂ ਮੈਂ ਆਪਣੀ ਅਤੇ ਆਪਣੇ ਪਰਿਵਾਰ ਦੀ ਚਾਨ ਮਾਲ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਹਿੱਤ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦਾ ਦਰਵਾਜਾ ਵੀ ਖੜਕਾਉਣ ਲਈ ਮਜਬੂਰ ਹੋਵਾਂਗਾ। 

ਕਾਨੂੰਨ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਟਿੱਚ ਜਾਣਦੈ ਕਲੋਨਾਈਜ਼ਰ…! 

    ਆਰਟੀਆਈ ਐਕਟੀਵਿਸਟ ਹੀਰਾ ਸਿੰਘ ਨੇ ਕਿਹਾ ਕਿ ਕਲੋਨਾਈਜ਼ਰ ਅਸ਼ੋਕ ਕੁਮਾਰ, ਸਰਕਾਰ ਦੁਆਰਾ ਸਥਾਪਿਤ ਕਾਨੂੰਨ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਟਿੱਚ ਜਾਣਦਾ ਹੈ। ਹੀਰਾ ਸਿੰਘ ਨੇ ਕਲੋਨਾਈਜ਼ਰ ਵੱਲੋਂ ਰੱਖੇ ਬਾਊਂਸਰਾਂ ਤੇ ਹੀ ਸਵਾਲ ਖੜ੍ਹਾ ਕਰਦੇ ਹੋਏ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ CRM-N-43720-2024 Pronounced On 29.4.2025 ਵਿੱਚ Hon’ble Justice Anoop Chitkara ਦੇ ਹੁਕਮਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਮਾਨਯੋਗ ਅਦਾਲਤ ਦੇ ਹੁਕਮ ਵਿੱਚ ਸਾਫ ਸਾਫ ਕਿਹਾ ਗਿਆ ਹੈ ਕਿ… ਸਾਡੇ ਦੇਸ ਦੇ ਇਸ ਹਿੱਸੇ ਵਿੱਚ, ਸੁਰੱਖਿਆ ਏਜੰਸੀਆਂ ਵਿੱਚ ਕਰਮਚਾਰੀਆਂ ਲਈ ‘ਬਾਊਂਸਰ ਸ਼ਬਦ ਦੀ ਵਰਤੋਂ ਦੋਹਰੇ ਉਦੇਸ਼ ਦੀ ਪੂਰਤੀ ਲਈ ਕੀਤੀ ਜਾਂਦੀ ਹੈ। ਯਾਨੀ ਜਨਤਾ ਦੇ ਮਨ ਵਿੱਚ ਡਰ, ਚਿੰਤਾ ਅਤੇ ਦਹਿਸ਼ਤ ਪੈਦਾ ਕਰਨਾ ਅਤੇ ਦੂਜਿਆਂ ਨੂੰ ਡਰਾਉਣਾ। ਇਹ ਕਿਸੇ ਵੀ ਸੱਭਿਅਕ ਸੈੱਟਅਪ ਵਿੱਚ, ਅਯੋਗ ਹੈ, ਇੱਥੋਂ ਤੱਕ ਕਿ ਰਾਜ ਲਈ ਵੀ, ਖਾਸ ਕਰਕੇ ਇੱਕ ਲੋਕਤੰਤਰੀ ਸੈੱਟਅਪ ਵਿੱਚ, ਅਤੇ ਇਹ ਇਸ ਅਰਥ ਵਿੱਚ ਨੀਵਾਂ ਹੈ ਕਿ ਇਹ ਕਿਸੇ ਵਿਅਕਤੀ ਵਿੱਚ ਪਾਏ ਜਾਣ ਵਾਲੇ ਕਿਸੇ ਵੀ ਹਮਦਰਦੀਵਾਦੀ ਜਾਂ ਮਾਨਵਵਾਦੀ ਗੁਣਾਂ ਨੂੰ ਪ੍ਰਤੀਬਿੰਬਤ ਤੌਰ ‘ਤੇ ਦੂਰ ਕਰ ਦਿੰਦਾ ਹੈ।

    ਹੁਕਮ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ(ਨਿੱਜੀ ਸੁਰੱਖਿਆ ਬਾਊਂਸਰ ਸਿਸਟਮ) ਇੱਕ ਘਟੀਆ, ਖਰਾਬ, ਨਕਾਰਾਤਮਕ ਅਤੇ ਰੋਬੋਟਿਕ ਅਰਥ ਨੂੰ ਪਿੱਛੇ ਛੱਡਦਾ ਹੈ, ਜੋ ਕਿ ਆਪਣੇ ਮਾਲਕ ਦੀ ਇੱਛਾ ਅਤੇ ਹੁਕਮਾਂ ‘ਤੇ ਕੰਮ ਕਰਨ ਵਾਲੇ ਗੁਲਾਮਾਂ ਦੇ ਸਮਾਨ ਹੈ। ਇਹ ਇੱਕ ਸਿਖਲਾਈ ਪ੍ਰਾਪਤ ਸੁਰੱਖਿਆ ਗਾਰਡ ਦੀ ਸਤਿਕਾਰਯੋਗ ਭੂਮਿਕਾ ਨੂੰ ਇੱਕ ਲਾਗੂ ਕਰਨ ਵਾਲੇ ਦੀ ਭੂਮਿਕਾ ਵਿੱਚ ਘਟਾ ਦਿੰਦਾ ਹੈ, ਜੋ ਸਤਿਕਾਰਯੋਗ ਸਿਵਲ ਸੰਵਾਦ ਦੀ ਬਜਾਏ ਟਕਰਾਅ ਅਤੇ ਡਰਾਉਣ-ਧਮਕਾਉਣ ਦੁਆਰਾ ਕੰਮ ਕਰਦਾ ਹੈ। ਅਜਿਹੇ ਏਜੰਟ ਜਾਂ ਕਰਮਚਾਰੀ ਜਿਨ੍ਹਾਂ ਦੀਆਂ ਵੱਖੋ-ਵੱਖਰੀਆਂ ਭੂਮਿਕਾਵਾਂ ਸਿਰਲੇਖਾਂ, ਅਤੇ ਵਰਣਨ ਬਾਊਂਸਰ ਸਮੇਤ ਹਨ, ਕਾਨੂੰਨ ਜਾਂ ਹੋਰ ਮਨੁੱਖਾਂ ਤੋਂ ਉੱਪਰ ਨਹੀਂ ਹਨ ਅਤੇ ਯਕੀਨੀ ਤੌਰ ‘ਤੇ ਕਾਨੂੰਨ ਦੇ ਲਾਗੂ ਕਰਨ ਵਾਲੇ ਨਹੀਂ ਹਨ।

   ਹੁਕਮ ਵਿੱਚ ਇਹ ਵੀ ਦਰਜ ਹੈ ਕਿ ਚਿੰਤਾ ਰਾਜ ਜਾਂ ਕਾਰਜਕਾਰੀ ਦੁਆਰਾ ਬਾਊਂਸਰ ਸ਼ਬਦ ਦੀ ਪੈਸਿਵ ਪੁਸ਼ਟੀ ਹੈ, ਇਸ ਗੱਲ ਤੋਂ ਅਣਜਾਣ ਹੈ ਕਿ ਇਹ ਕੀ ਦਰਸਾਉਂਦਾ ਹੈ। ਇਹ ਸਮਝ ਤੋਂ ਪਰ੍ਹੇ ਹੈ ਕਿ ਕਰਮਚਾਰੀਆਂ ਜਾਂ ਕਰਮਚਾਰੀਆਂ ਦੇ ਇੱਕ ਖਾਸ ਵਰਗ ਦੀ ਪਛਾਣ ਨੂੰ ਰਾਜ ਦੁਆਰਾ ਇੰਨੀ ਸੀਮਤ ਤੌਰ ‘ਤੇ ਪਰਿਭਾਸ਼ਿਤ ਨਾਮ ਦੇਣ ਜਾਂ “ਬਾਊਂਸਰ ਵਜੋਂ ਕਿਵੇਂ ਆਗਿਆ ਦਿੱਤੀ ਜਾ ਸਕਦੀ ਹੈ। ਇਸ ਅਦਾਲਤ ਨੇ ਆਪ ਨੂੰ ਜੋ ਭੂਮਿਕਾ ਸੌਂਪੀ ਹੈ ਉਹ ਕਾਰਜਕਾਰੀ ਨੂੰ ਸੰਵੇਦਨਸ਼ੀਲ ਬਣਾਉਣਾ ਹੈ ਅਤੇ ਇਹ ਰਾਜ ‘ਤੇ ਨਿਰਭਰ ਕਰਦਾ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਕੋਈ ਕਦਮ ਚੁੱਕੇ ਜਾਂ ਨਾ ਚੁੱਕੇ ਕਿ “ਬਾਊਂਸਰ ਸ਼ਬਦ ਦੀ ਵਰਤੋਂ ਕਿਸੇ ਵੀ ਰਿਕਵਰੀ ਜਾਂ ਸੁਰੱਖਿਆ ਏਜੰਟ ਜਾਂ ਉਨ੍ਹਾਂ ਦੀਆਂ ਏਜੰਸੀਆਂ ਦੁਆਰਾ ਆਪਣੇ ਕਰਮਚਾਰੀਆਂ ਲਈ ਨਾ ਕੀਤੀ ਜਾਵੇ ਤਾਂ ਜੋ ਇਹ ਸੁਰੱਖਿਆ ਗਾਰਡ/ਕਰਮਚਾਰੀ ਆਪਣੀਆਂ ਸਬੰਧਤ ਭੂਮਿਕਾਵਾਂ ਨੂੰ ਸਤਿਕਾਰ, ਮਾਣ ਅਤੇ ਜ਼ਿੰਮੇਵਾਰੀ ਨਾਲ ਜੋੜ ਸਕਣ ਅਤੇ ਆਪਣੀਆਂ ਨੌਕਰੀਆਂ ਨੂੰ ਸਹੀ ਰੋਸ਼ਨੀ ਵਿੱਚ ਵੇਖਣ, ਅਜਿਹੇ ਅਹੁਦਿਆਂ ਨਾਲ ਜੁੜੀ ਨਾਗਰਿਕ ਡਿਊਟੀ, ਜ਼ਿੰਮੇਵਾਰੀ ਅਤੇ ਜਵਾਬਦੇਹੀ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਆਪਣੇ ਆਪ ਨੂੰ ਸਿਰਫ਼ ਅਣਉਚਿਤ ਮਸਲ ਸ਼ਕਤੀ ਅਤੇ ਹਮਲਾਵਰਤਾ ਦਿਖਾਉਣ ਲਈ ਨਿਯੁਕਤ ਲੋਕਾਂ ਵਜੋਂ ਨਾ ਦੇਖਣ, ਮਾਸੂਮ ਨਾਗਰਿਕਾਂ ਨਾਲ ਅਪਮਾਨ ਅਤੇ ਬੇਇਨਸਾਫੀ ਕਠੋਰ ਵਿਵਹਾਰ ਕਰਨਾ ਕਿਸੇ ਵੀ ਤਰਾਂ ਉਚਿਤ ਨਹੀਂ।


Spread Information
Advertisement
error: Content is protected !!