PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਠਿੰਡਾ ਮੁੱਖ ਪੰਨਾ

ਠੰਢ ‘ਚ Police ਨੇ ਦਬੋਚਿਆ ਲੁੱਟਾਂ ਖੋਹਾਂ ਦਾ ਬਜ਼ਾਰ ਗਰਮ ਕਰਨ ਵਾਲਾ ਗਿਰੋਹ

Advertisement
Spread Information

ਅਸ਼ੋਕ ਵਰਮਾ , ਬਠਿੰਡਾ 1 ਜਨਵਰੀ 2024  

      ਜਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਅਤੇ ਐਸ ਪੀ ਡੀ ਅਜੈ ਗਾਂਧੀ ਦੀ ਨਿਗਰਾਨੀ ਵਿੱਚ ਸ਼ਰਾਰਤੀ ਅਨਸਰਾਂ ਨੂੰ ਦਬੋਚਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ-2, ਬਠਿੰਡਾ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਲੁਟੇਰਿਆਂ ਨੂੰ ਗਿਰਫਤਾਰ ਕਰਕੇ,ਲੋਕਾਂ ਨੂੰ ਵੱਡੀ ਰਾਹਤ ਦਿਵਾਈ ਹੈ। ਤਾਂਕਿ ਠੰਡ ਦੇ ਦਿਨਾਂ ‘ਚ ਲੋਕ ਆਪਣੇ ਘਰਾਂ ਵਿੱਚ ਅਰਾਮ ਨਾਲ ਚੈਨ ਦੀ ਨੀਂਦ ਸੌਂ ਸਕਣ । ਪੁਲਿਸ ਨੇ ਗਰੋਥ ਸੈਂਟਰ ਬਠਿੰਡਾ ਤੋਂ ਗੁਰਵਿੰਦਰ ਸਿੰਘ ਉਰਫ ਡੈਵਿਲ, ਹਰਜਿੰਦਰ ਸਿੰਘ, ਹਰਵਿੰਦਰ ਸਿੰਘ ੳੇਰਫ ਮੋਟਾ, ਗੁਰਮੀਤ ਸਿੰਘ ਉਰਫ ਰਾਜੂ ਨੂੰ ਮਾਰੂ ਹਥਿਆਰਾਂ ਸਮੇਤ ਸ਼ੱਕੀ ਹਾਲਾਤਾਂ ਵਿੱਚ ਕਾਬੂ ਕੀਤਾ ਹੈ। ਇਨਾਂ ਲੁਟੇਰਿਆਂ ਤੋਂ ਪੁਲਿਸ ਨੇ ਇੱਕ ਮੋਟਰਸਾਈਕਲ ਪਲੈਟਿਨਾ 2 ਮੋਬਾਈਲ ਫੋਨ, ਇੱਕ ਲੋਹੇ ਦੀ ਰਾਡ, ਇੱਕ ਕਿਰਪਾਨ ਅਤੇ ਨਲਕੇ ਦੀ ਇੱਕ  ਡੰਡੀ ਵੀ ਬਰਾਮਦ ਕੀਤੀ ਗਈ ਹੈ।                             
      ਐਸ ਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁਲਜਮਾਂ ਖਿਲਾਫ ਪਹਿਲਾਂ ਵੀ ਮਿਤੀ 09 ਦਸੰਬਰ 2023 ਨੂੰ ਪਿੰਡ ਜੱਜਲ ਤੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ ਪਲੈਟਿਨਾ ਮੋਬਾਈਲ ਫੋਨ ਅਤੇ 1200 ਰੁਪਏ ਖੋਹ ਕਰਨ ਸਬੰਧੀ ਮੁਕੱਦਮਾ ਨੰਬਰ 174 ਥਾਣਾ ਰਾਮਾ ਅਤੇ ਮਿਤੀ 29 ਦਸੰਬਰ 2023 ਪਿੰਡ ਭਾਗੀਵਾਂਦਰ ਤੋਂ ਵੀ ਤੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਪਾਸੋਂ ਇੱਕ ਮੋਟਰਸਾਈਕਲ ਪਲੈਟਿਨਾ ਮੋਬਾਈਲ ਫੋਨ ਅਤੇ 2500 ਰੁਪਏ ਨਕਦੀ ਖੋਹਣ ਸਬੰਧੀ ਮੁਕੱਦਮਾ ਨੰਬਰ 280 ਥਾਣਾ ਤਲਵੰਡੀ ਸਾਬੋ ਵਿਖੇ ਦਰਜ ਹਨ।
       ਜਾਂਚ ’ਚ ਪਤਾ ਲੱਗਿਆ ਕਿ ਇਹ ਲੋਕ ਗੁੰਨੂ ਰਾਮ ਪੁੱਤਰ ਗੁਰਪ੍ਰੀਤ ਰਾਮ ਵਾਸੀ ਪਿੰਡ ਜੱਜਲ ਜਿਲ੍ਹਾ ਬਠਿੰਡਾ ਨਾਲ ਮਿਲਕੇ ਮਾਰੂ ਹਥਿਆਰਾਂ ਦੇ ਜੋਰ ’ਤੇ ਰਾਹਗੀਰਾਂ ਤੋਂ ਕੁੱਟਮਾਰ ਕੀਮਤੀ ਸਮਾਨ ਦੀ ਲੁੱਟ ਖੋਹ ਕਰਦੇ ਹਨ। ਵਾਰਦਾਤਾ ਨੂੰ ਅੰਜਾਮ ਦੇਣ ਤੋਂ ਬਾਅਦ ਗੁਰਮੀਤ ਸਿੰਘ ਉਰਫ ਰਾਜੂ ਕੋਲ ਠਹਿਰਦੇ ਹਨ ਅਤੇ ਚੋਰੀਸ਼ੁਦਾ ਸਮਾਨ (ਮੋਬਾਈਲ ਫੋਨ) ਆਦਿ ਅੱਗੇ ਵੇਚਣ ਲਈ ਵੀ ਰੱਖਦੇ ਹਨ। ਇੰਨ੍ਹਾਂ ਮਾਮਲਿਆਂ ਵਿੱਚ ਨਾਮਜਦ ਗੁੰਨੂ ਰਾਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੀ ਜਲਦੀ ਹੀ  ਗ੍ਰਿਫਤਾਰੀ ਕਰ ਲਈ ਜਾਏਗੀ।  ਐਸ ਪੀ ਡੀ ਨੇ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਹਾਸਲ ਕਰਨ ਉਪਰੰਤ ਡੂੰਘਾਈ ਨਾਲ ਭੁੱਛ ਪੜਤਾਲ ਕੀਤੀ ਜਾਏਗੀ ਜਿਸ ਦੌਰਾਨ ਹੋਰ ਵੀ ਖੁਲਾਸਿਆਂ ਦੀ ਸੰਭਾਵਨਾ ਹੈ।


Spread Information
Advertisement
Advertisement
error: Content is protected !!