ਸਬਜੀ ਮੰਡੀ ਸਨੌਰ ਨੇੜਿਓਂ ਮਿਲੀ ਅਣਪਛਾਤੀ ਲਾਸ਼
ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ, ਪਛਾਣ ਲਈ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰੱਖੀ
ਰਾਜੇਸ਼ ਗੋਤਮ , ਪਟਿਆਲਾ, 1 ਅਗਸਤ 2022
ਥਾਣਾ ਸਦਰ ਪਟਿਆਲਾ ਦੇ ਐਸ.ਐਚ.ਓ. ਨੇ ਦੱਸਿਆ ਹੈ ਕਿ ਸਬਜ਼ੀ ਮੰਡੀ ਸਨੌਰ ਰੋਡ ਨੇੜਿਓਂ ਇੱਕ ਅਣਪਛਾਤੀ ਲਾਸ਼ ਮਿਲੀ ਹੈ, ਜਿਸ ਨੂੰ ਪਛਾਣ ਕਰਨ ਲਈ ਅਗਲੇ 72 ਘੰਟਿਆਂ ਵਾਸਤੇ ਰਾਜਿੰਦਰਾ ਹਸਪਤਾਲ ਦੀ ਮੋਰਚਰੀ ਵਿਖੇ ਰੱਖਿਆ ਗਿਆ ਹੈ। ਇਸ ਵਿਅਕਤੀ ਦੀ ਉਮਰ ਕਰੀਬ 50 ਸਾਲ, ਕੱਦ 6 ਫੁਟ, ਦਾੜੀ ਕੇਸ ਰੱਖੇ ਹੋਏ, ਰੰਗ ਕਣਕਵੰਨਾ, ਚਿੱਟਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ।
ਜਾਣਕਾਰੀ ਮੁਤਾਬਕ ਇਸ ਵਿਅਕਤੀ ਦੀ ਕਿਸੇ ਵਾਹਨ ਨਾਲ ਟੱਕਰ ਹੋਣ ਕਰਕੇ ਮੌਤ ਹੋ ਗਈ ਹੈ, ਜਿਸ ਬਾਬਤ ਥਾਣਾ ਸਦਰ ਵਿਖੇ ਧਾਰਾ 279, 304 ਏ ਆਈ.ਪੀ.ਸੀ. ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਇਸ ਬਾਰੇ ਕੋਈ ਵੀ ਜਾਣਕਾਰੀ ਮਿਲਣ ‘ਤੇ ਥਾਣਾ ਮੁਖੀ ਨੇ ਦੱਸਿਆ ਕਿ ਐਸ.ਐਚ.ਓ. ਥਾਣਾ ਸਦਰ ਦੇ ਫੋਨ ਨੰਬਰ 95929-12524, ਏ.ਐਸ.ਆਈ. ਪਰਦੀਪ ਕੁਮਾਰ 94171-41790 ਅਤੇ ਮੁੱਖ ਮੁਨਸ਼ੀ ਥਾਣਾ ਸਦਰ ਪਟਿਆਲਾ 95929-17828 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।