CIA ਮਾਨਸਾ ਨੇ ਫੜ੍ਹੇ 2 ਸਮੱਗਲਰ, ਹੈਰੋਇਨ ਬਰਾਮਦ
ਅਸ਼ੋਕ ਵਰਮਾ , ਮਾਨਸਾ 4 ਮਈ 2022
ਜਿਲ੍ਹਾ ਪੁਲਿਸ ਮੁਖੀ ਸ੍ਰੀ ਗੌਰਵ ਤੂਰਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਨੇ ਕਾਰ ਸਵਾਰ 2 ਸਮੱਗਲਰਾਂ ਨੂੰ ਹੈਰੋਇਨ ਸਣੇ ਗਿਰਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਆਈਏ ਮਾਨਸਾ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸਤ ਬਾ ਸੱਕੀ ਵਿਅਕਤੀਆਂ ਦੀ ਚੈਕਿੰਗ ਸਬੰਧੀ ਇਲਾਕਾ ਥਾਣਾ ਸਿਟੀ 1 ਮਾਨਸਾ , ਸਿਟੀ 2 ਮਾਨਸਾ ਅਤੇ ਸਦਰ ਮਾਨਸਾ ਵੱਲ ਰਵਾਨਾ ਸੀ । ਜਦੋਂ ਪੁਲਿਸ ਪਾਰਟੀ ਦੀ ਗੱਡੀ ਮਾਨਸਾ ਖੁਰਦ ਤੋ ਪਿੰਡ ਲੱਲੂਆਣਾ ਵੱਲ ਜਾ ਰਹੀ ਸੀ, ਤਾਂ ਪੁਲਿਸ ਪਾਰਟੀ ਮਾਨਸਾ ਖੁਰਦ ਤੋ ਕਰੀਬ ਇਕ ਕਿੱਲੋਮੀਟਰ ਅੱਗੇ ਬਾਬਾ ਬੰਦਾ ਸਿੰਘ ਬਹਾਦੁਰ ਨਗਰ ਮਾਨਸਾ ਖੁਰਦ ਨੇੜੇ ਪੁੱਜੀ ਤਾਂ ਸਾਹਮਣੇ ਤੋ ਇੱਕ ਕਾਰ ਵਿੱਚ ਦੋ ਮੋਨੇ ਨੌਜਵਾਨ ਸਵਾਰ ਸਨ ,ਆਉਦੀ ਦਿਖਾਈ ਦਿੱਤੀ । ਜਿਸ ਨੂੰ ਸ:ਥ: ਕੁਲਵੰਤ ਸਿੰਘ ਨੇ ਆਪਣੀ ਗੱਡੀ ਰੁੱਕਵਾਕੇ ਹੇਠਾਂ ਉਤਰ ਕੇ ਰੁੱਕਣ ਦਾ ਇਸ਼ਾਰਾ ਕੀਤਾ , ਜੋ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਇੱਕਦਮ ਆਪਣੀ ਕਾਰ ਰੋਕ ਕੇ ਆਪਣੀਆਂ-2 ਤਾਕੀਆਂ ਖੋਲਕੇ ਭੱਜਣ ਲੱਗੇ । ਜਿੰਨਾਂ ਨੂੰ ASI ਕੁਲਵੰਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕੀਤਾ ਅਤੇ ਉਨਾਂ ਦਾ ਨਾਮ ਪਤਾ ਪੁੱਛਿਆ, ਕਾਰ ਚਾਲਕ ਨੇ ਆਪਣੀ ਪਹਿਚਾਣ ਨਵਨੀਤ ਸਿੰਘ ਉਰਫ ਨਵੀ ਪੁੱਤਰ ਜਰਨੈਲ ਸਿੰਘ ਵਾਸੀ ਠਸਕਾ ਥਾਣਾ ਇਸਲਾਮਾਬਾਦ , ਜਿਲ੍ਹਾ ਕੁਰੁਕਸ਼ੇਤਰ (ਹਰਿਆਣਾ) ਹਾਲ ਅਬਾਦ ਵਾਰਡ ਨੰ.7, ਗਲੀ ਨੰ.3, ਨਿਊ ਕੋਰਟ ਰੋਡ ਮਾਨਸਾ ਦੇ ਤੌਰ ਤੇ ਕਰਵਾਈ। ਜਦੋਂਕਿ ਕੰਡਕਟਰ ਸੀਟ ਪਰ ਬੈਠੇ ਨੋਜਵਾਨ ਨੇ ਆਪਣਾ ਨਾਮ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਬਲਵੀਰ ਸਿੰਘ ਵਾਸੀ ਵਾਰਡ ਨੰ.02, ਪ੍ਰੀਤ ਨਗਰ ਮਾਨਸਾ ਦੱਸਿਆ । ਕਾਰ ਸਵਾਰਾਂ ਦੇ ਕਬਜੇ ਵਿੱਚੋਂ ਕਾਲੇ ਰੰਗ ਦੇ ਲਿਫਾਫੇ ‘ਚੋਂ 150 ਗ੍ਰਾਮ ਹੈਰੋਇਨ (ਚਿੱਟਾ) ਬਰਾਮਦ ਹੋਇਆ।