ਭਰੋਮਾਜ਼ਰਾ ‘ਚ ਧੂਮਧਾਮ ਨਾਲ ਮਨਾਇਆ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ
ਏ.ਦੂਬੇ , ਐਸ.ਬੀ.ਐਸ. ਨਗਰ,12 ਅਕਤੂਬਰ 2022
ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਉਤਸਵ ਪਿੰਡ ਭਰੋਮਜਾਰਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆ ਸੰਗਤਾਂ ਵਲੋਂ ਸੰਤ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ ਗੱਦੀ ਡੇਰਾ 108 ਸੰਤ ਮੇਲਾ ਰਾਮ ਜੀ ਵਲੋਂ ਨਗਰ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਦੇ ਸਹਿਯੋਗ ਨਾਲ ਸੰਤ ਬਾਬਾ ਕੁਲਵੰਤ ਰਾਮ ਜੀ ਦੁਆਰਾ ਸ੍ਰੀ ਨਿਸ਼ਾਨ ਸਾਹਿਬ ਰਸਮ ਕੀਤੀ ਗਈ, ਉਪਰੰਤ ਗਾਇਕ ਭੈਣਾਂ ਕੌਰ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਗਾਇਕਾਂ ਬੇਬੀ ਅਰਮੀਤ ਕੌਰ ਗਾਇਕਾਂ ਬੇਬੀ ਏ ਕੌਰ ਵਲੋਂ ਪ੍ਰਭੂ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ( ਮੌਜ ਲਾਈਏ ਲਾਈਏ ਪ੍ਰਭੂ ਵਾਲਮੀਕਿ ਮਹਾਰਾਜ, ਵਾਲਮੀਕਿ ਭਗਵਾਨ, ਧੰਨ ਧੰਨ ਵਾਲਮੀਕਿ ਮਹਾਰਾਜ ) ਦਾ ਗੁਣਗਾਣ ਕੀਤਾ। ਇਸ ਮੌਕੇ ਆਈਆਂ ਹੋਈਆਂ ਸੰਗਤਾਂ ਨੂੰ ਚਾਹ ਪਕੌੜਿਆ ਦੇ ਲੰਗਰ ਅਤੇ ਬਾਬਾ ਜੀ ਦੇ ਲੰਗਰ ਅਟੁੱਟ ਵਰਤਾਏ ਗਏ । ਇਸ ਸੰਤ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ ਰਜਿ ਪੰਜਾਬ, ਡਾ. ਸਤਨਾਮ ਸਿੰਘ ਜੌਹਲ, ਸੁਰਿੰਦਰ ਛਿੰਦਾ ਭਰੋਮਜਾਰਾ, ਲੈਂਬਰ ਰਾਮ ਭਰੋਮਜਾਰਾ, ਬਾਬਾ ਜਿੰਦਰ ਜੀ, ਰਣਵੀਰ ਬੇਰਾਜ ਚੱਕ ਰਾਮੂੰ, ਪ੍ਰਮੀਤ ਕੌਰ ਹਰਮੀਤ ਕੌਰ ਅਰਮੀਤ ਕੌਰ ਚੱਕ ਰਾਮੂੰ ਆਦਿ ਸੰਗਤਾਂ ਹਾਜ਼ਰ ਸਨ।