ਕੋਰੋਨਾ ਦੀ ਬੂਸਟਰ ਡੋਜ ਸਾਰਿਆਂ ਲਈ ਲਾਭਕਾਰੀ ਹੈ-ਡਾਕਟਰ ਨਵਜਿੰਦਰ ਸੋਢੀ
ਕੋਰੋਨਾ ਦੀ ਬੂਸਟਰ ਡੋਜ ਸਾਰਿਆਂ ਲਈ ਲਾਭਕਾਰੀ ਹੈ-ਡਾਕਟਰ ਨਵਜਿੰਦਰ ਸੋਢੀ
ਪਟਿਆਲਾ, ਰਾਜੇਸ਼ ਗੌਤਮ,11 ਜਨਵਰੀ 2022
ਪੰਜਾਬ ਸਰਕਾਰ ਦੀਆਂ ਕਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਸ਼ਾਹੀ ਹਸਪਤਾਲ ਅਤੇ ਦਵਾਖਾਨਾ ਲਾਹੌਰੀ ਗੇਟ ਵਿਖੇ 31 ਜਨਵਰੀ ਤਕ ਕਰੋਨਾ ਵੈਕਸੀਨ ਦੀਆਂ ਦੋਨੋਂ ਡੋਜ ਅਤੇ ਬੂਸਟਰ ਡੋਜ ਦਾ ਕੈਂਪ ਲਗਾਤਾਰ ਲਗਾਇਆ ਜਾ ਰਿਹਾ ਹੈ। ਜਿਸ ਵਿਚ 15 ਤੋਂ 18 ਸਾਲ ਤੱਕ ਦੇ ਲਈ ਕੋਵੈਕਸਾਈਨ ਅਤੇ ਬਾਕੀ ਸਭ ਲਈ ਕੋਵਿਸ਼ੀਲਡ ਦੇ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ।ਇਸ ਮੌਕੇ ਡਾਕ੍ਟਰ ਨਵਜਿੰਦਰ ਸਾਬਕਾ ਸੀਨੀਅਰ ਮੈਡੀਕਲ ਅਫਸਰ ਅਤੇ ਡਾਕਟਰ ਵਿਸ਼ਾਲ ਗੋੜ ਨੇ ਦੱਸਿਆ ਕਿ ਇਸ ਕੈਂਪ ਵਿਚ 60 ਸਾਲ ਤੋਂ ਉਪਰ ਦੇ ਹਰ ਵਿਅਕਤੀ, ਹੈਲਥ ਵਰਕਰ ਅਤੇ ਫਰੰਟ ਲਾਇਨ ਵਰਕਰ ਨੂੰ ਕਰੋਨਾ ਦੀ ਬੂਸਟਰ ਡੋਜ ਵੀ ਲਗਾਈ ਜਾ ਰਹੀ ਹੈ। ਕਿਉਂਕਿ ਕਰੋਨਾ ਦੀ ਤੀਜੀ ਲਹਿਰ ਦੇ ਫੈਲਾਅ ਨੂੰ ਰੋਕਣ ਲਈ ਬੂਸਟਰ ਡੋਜ ਸਾਰਿਆ ਲਈ ਲਾਭਕਾਰੀ ਹੈ। ਕਿਉਂਕਿ ਇਸ ਸਮੇਂ ਕਰੋਨਾ ਮਹਾਂਮਾਰੀ ਮੁੜ ਤੋਂ ਹਰ ਪਾਸੇ ਫੈਲ ਚੁੱਕੀ ਹੈ ਅਤੇ ਇਸ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਕਈ ਪੰਜਾਬ ਸਰਕਾਰ ਵਲੋ ਹਰ ਜਗ੍ਹਾ ਕੈਂਪ ਲਗਾ ਕੇ ਕਰੋਨਾ ਦੇ ਟੀਕੇ ਮੁਫ਼ਤ ਲਗਾਏ ਜਾ ਰਹੇ ਹਨ।
