ਕੈਪਟਨ ਤੋਂ ਬਾਅਦ ਚੰਨੀ ਦੀ ਸਰਕਾਰ ਨੇ ਵੀ ਹੱਕ ਮੰਗਣ ਵਾਲਿਆਂ ’ਤੇ ਤਸ਼ੱਦਦ ਢਹਾਉਣਾ ਕੀਤਾ ਸ਼ੁਰੂ:ਹਰਪਾਲ ਜੁਨੇਜਾ
ਰਿਚਾ ਨਾਗਪਾਲ , ਪਟਿਆਲਾ, 24 ਨਵੰਬਰ 2021
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਆਗੂ ਹਰਪਾਲ ਜੁਨੇਜਾ ਨੇ ਅੱਜ ਵਾਰਡ ਨੰ 32 ਵੱਡੇ ਅਰਾਈ ਮਾਜਰਾ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਗਈ। ਜਿਸ ਵਿਚ ਲੋਕਾਂ ਨੇ ਵਿਚਾਰ ਵਿਟਦਾਰਾ ਕੀਤਾ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬੀ ਯੂਨੀਵਰਸਿਟੀ ਵਿਖੇ ਟੀਚਰਾਂ ’ਤੇ ਕੀਤੇ ਗਏ ਲਾਠੀ ਚਾਰਜ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਬਾਅਦ ਹੁਣ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਵੀ ਹੱਕ ਮੰਗਣ ਵਾਲਿਆਂ ’ਤੇ ਤਸ਼ੱਦਦ ਢਹਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ ਪਾਸੇ ਚੰਨੀ ਆਮ ਆਦਮੀ ਹੋਣ ਦਾ ਡਰਾਮਾ ਕਰਦੇ ਹਨ ਸਿਹਤ ਅਤੇ ਸਿੱਖਿਆ ਸਹੂੁਲਤਾਂ ਦੀ ਗੱਲ ਕਰਦੇ ਹਨ ਅਤੇ ਦੂਜੇ ਪਾਸੇ ਜਿਹੜਾ ਕੋਈ ਹੱਕ ਮੰਗਦਾ ਹੈ, ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ’ਤੇ ਉਨ੍ਹਾਂ ਦੇ ਖਿਲਾਫ ਅੱਤਿਆਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਸੁਖਬੀਰ ਸਿੰਘ, ਮੁਨੀਸ਼ ਸਿੰਘੀ, ਅਜੀਤ ਸਿੰਘ ਪ੍ਰਧਾਨ, ਦਲੇਰ ਸਿੰਘ ਸਾਬਕਾ ਸਰਪੰਚ, ਹਰਭਜਨ ਸਿੰਘ, ਰਣਜੀਤ ਸਿੰਘ, ਯੁਵਰਾਜ ਅਗਰਵਾਲ, ਗੁਰਸ਼ਰਨ ਸਿੰਘ ਗੋਲੂ, ਮੋਹਕਮ ਸਿੰਘ, ਨਰਿੰਦਰ ਸਿੰਘ, ਜਸਪ੍ਰੀਤ ਸਿੰਘ, ਮਨਿੰਦਰ ਸਿੰਘ, ਜਸਪਾਲ ਕੌਰ, ਹਰਜੀਤ ਕੌਰ, ਹਰਪ੍ਰੀਤ ਕੌਰ, ਜਸਪਾਲ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।