ਆੜ੍ਹਤੀ ਅਤੇ ਸ਼ੈਲਰ ਐਸੋਸੀਏਸ਼ਨ ਨੇ ਗੁਡਵਿਲ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ
ਆੜ੍ਹਤੀ ਅਤੇ ਸ਼ੈਲਰ ਐਸੋਸੀਏਸ਼ਨ ਨੇ ਗੁਡਵਿਲ ਗਰੁੱਪ ਨੂੰ ਸਮਰਥਨ ਦਾ ਕੀਤਾ ਐਲਾਨ
- – ਦੀਪਕ ਡਕਾਲਾ ਦੇ ਹੱਕ ਵਿਚ ਕਲੱਬ ਮੈਂਬਰਾਂ ਦਾ ਹੋਇਆ ਭਾਰੀ ਇਕੱਠ
ਰਿਚਾ ਨਾਗਪਾਲ,ਪਟਿਆਲਾ, 22 ਦਸੰਬਰ:2021
ਆੜ੍ਹਤੀ ਐਸੋਸੀਏਸ਼ਨ ਅਤੇ ਸ਼ੈਲਰ ਐਸੋਸੀਏਸ਼ਨ ਵੱਲੋਂ ਅੱਜ ਸਾਂਝੇ ਤੌਰ ’ਤੇ ਜਿੰਮਖਾਨਾ ਕਲੱਬ ਦੀਆਂ 29 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਗੁਡਵਿਲ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਅਤੇ ਕਿਹਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਵੱਲੋਂ ਦੂਸਰੇ ਕਿਸੇ ਗਰੁੱਪ ਦੀ ਕੋਈ ਵੀ ਮੀਟਿੰਗ ਨਹੀਂ ਕਰਵਾਈ ਜਾਵੇਗੀ। ਅੱਜ ਇਸ ਮੌਕੇ ਕਲੱਬ ਦੇ ਐਗਜੀਕਿਉਟਿਵ ਮੈਂਬਰ ਦੀ ਚੋਣ ਲੜ ਰਹੇ ਦੀਪਕ ਬਾਂਸਲ ਡਕਾਲਾ ਦੇ ਹੱਕ ਵਿਚ ਜਿੰਮਖਾਨਾ ਕਲੱਬ ਦੇ ਮੈਂਬਰਾਂ ਦਾ ਭਾਰੀ ਇਕੱਠ ਹੋਇਆ ਅਤੇ ਸਮੁਚੇ ਮੈਂਬਰਾਂ ਨੇ ਦੀਪਕ ਸਮੇਤ ਸਮੂਹ ਮੈਂਬਰਾਂ ਨੂੰ ਜਿਤਾਉਣ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ’ਤੇ ਦੀਪਕ ਡਕਾਲਾ ਨੇ ਕਿਹਾ ਕਿ ਜਿੱਤਣ ਤੋਂ ਬਾਅਦ ਉਨ੍ਹਾਂ ਦਾ ਮੁੱਖ ਮਕਸਦ 2800 ਮੈਂਬਰਾਂ ਨੂੰ ਇਕ ਬਰਾਬਰ ਰੁਤਬਾ ਦਿਵਾਉਣਾ ਹੈ ਅਤੇ ਸਮੂਹ ਮੈਂਬਰਾਂ ਦੇ ਮਾਨ ਅਤੇ ਸਨਮਾਨ ਨੂੰ ਵੀ ਬਹਾਲ ਕਰਨਾ ਹੈ। ਉਨ੍ਹਾਂ ਦੇ ਗਰੁੱਪ ਵੱਲੋਂ ਭਵਿੱਖ ਵਿਚ ਮੈਂਬਰਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਵਧਿਆ ਸੁਵਿਧਾਵਾਂ ਦੇਣ ਲਈ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾਂਦੇ ਹਨ। ਜਿਸ ਕਰਕੇ ਕਲੱਬ ਦੇ ਮੈਂਬਰਾਂ ਦਾ ਮਿਆਰ ਹੋਰ ਉਚਾ ਹੋਵੇਗਾ। ਇਸ ਮੌਕੇ ਦੇਵੀ ਦਿਆਲ ਗੋਇਲ, ਮੁਲਖਰਾਜ ਗੁਪਤਾ, ਤਰਸੇਮ ਸੈਣੀ, ਗਿਆਨ ਭਾਰਦਵਾਜ, ਚਿਮਨ ਲਾਲ ਬਾਂਸਲ, ਸਤ ਪ੍ਰਕਾਸ਼ ਗੋਇਲ, ਰਾਕੇਸ਼ ਸਿੰਗਲਾ, ਉਪਰਾਓ ਚੀਮਾ, ਗੁਰਦੀਪ ਚੀਮਾ, ਖਰਦਮਨ ਗੁਪਤਾ, ਰਿਚੀ ਡਕਾਲਾ, ਸੰਤ ਬਾਂਗਾ, ਸਵਤੰਤਰ ਬਾਂਸਲ, ਏ.ਪੀ. ਗਰਗ, ਦੀਪਕ ਕੰਪਾਨੀ, ਐਸ.ਪੀ. ਸ਼ਰਨਜੀਤ ਸਿੰਘ, ਡੀ.ਐਸ.ਪੀ. ਦਲਬੀਰ ਸਿੰਘ, ਅਨਿਲ ਮੰਗਲਾ, ਦਵਿੰਦਰ ਬਾਂਗਾ, ਰੋਹਿਤ ਗੋਇਲ, ਵਿੱਕੀ ਬਰਸਟ, ਗੁਲਾਬ ਰਾਏ ਗਰਗ, ਰੋਹਿਤ ਬਾਂਸਲ, ਸੰਜੀਵ ਅਗਰਵਾਲ, ਰਜਿੰਦਰ ਮਲਿਕ, ਚਿਮਨ ਲਾਲ ਸਿੰਗਲਾ ਤੋਂ ਇਲਾਵਾ ਗੁਡਵਿਲ ਗਰੁੱਪ ’ਚੋਂ ਡਾ. ਸੁਧੀਰ ਵਰਮਾ, ਵਿਕਾਸ ਪੁਰੀ, ਵਿਨੋਦ ਸ਼ਰਮਾ, ਐਚ.ਪੀ.ਐਸ. ਬਜਾਜ, ਦੀਪਕ ਮਲਹੋਤਰਾ, ਡਾ. ਸੁਖਦੀਪ ਬੋਪਾਰਾਏ, ਪ੍ਰੇਮ ਇੰਦਰ ਸਿੰਘ, ਜਤਿਨ ਗੋਇਲ, ਡਾ. ਸੰਗੀਤਾ ਹਾਂਡਾ, ਸਰਵਜੀਤ ਸੇਠੀ, ਹਰਦੀਪ ਸੋਢੀ ਅਤੇ ਦੀਪਕ ਬਾਂਸਲ ਡਕਾਲਾ ਆਦਿ ਹਾਜ਼ਰ ਸਨ।