ਵੰਡ ਸਮਾਰੋਹ ਵਿੱਚ 02 ਲੱਖ 63 ਹਜਾਰ ਰੁਪਏ ਦਾ ਮੁਨਾਫਾ ਵੰਡਿਆ :ਵਿਧਾਇਕ ਨਾਗਰਾ
ਵੰਡ ਸਮਾਰੋਹ ਵਿੱਚ 02 ਲੱਖ 63 ਹਜਾਰ ਰੁਪਏ ਦਾ ਮੁਨਾਫਾ ਵੰਡਿਆ :ਵਿਧਾਇਕ ਨਾਗਰਾ
- ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਕਿਸਾਨਾਂ ਦੀ ਭਲਾਈ ਲਈ ਕੰਮ ਕਰਨ ਲਈ ਕੀਤਾ ਪ੍ਰੇਰਿਤ
- ਵਿਧਾਇਕ ਨਾਗਰਾ ਨੇ ਸਭਾ ਦੇ ਨਵੇਂ ਦਫਤਰ ਦਾ ਕੀਤਾ ਉਦਘਾਟਨ
ਅਸ਼ੋਕ ਧੀਮਾਨ,ਫ਼ਤਹਿਗੜ੍ਹ ਸਾਹਿਬ, 22 ਦਸੰਬਰ 2021
ਸਹਿਕਾਰੀ ਸਭਾਵਾਂ ਕਿਸਾਨਾਂ ਦੀਆਂ ਮਿੱਤਰ ਸਭਾਵਾਂ ਹਨ ਕਿਉਂਕਿ ਇਹ ਸਹਿਕਾਰੀ ਸਭਾਵਾਂ ਕਿਸਾਨਾਂ ਨੂੰ ਆਧੁਨਿਕ ਖੇਤੀ ਸੰਦ ਘੱਟ ਕਿਰਾਏ ’ਤੇ ਮੁਹੱਈਆ ਕਰਵਾਉਂਦੀਆਂ ਹਨ ਤੇ ਖੇਤੀ ਸਬੰਧੀ ਵਿੱਤੀ ਸਹਾਇਤਾ ਦੇ ਨਾਲ ਨਾਲ ਹੋਰ ਲੋੜਾਂ ਦੀ ਪੂਰਤੀ ਵੀ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਸਹਿਕਾਰੀ ਸਭਾ ਸੌਢਾਂ ਦੇ ਮੁਨਾਫਾ ਵੰਡ ਸਮਾਰੋਹ ਮੌਕੇ ਸਭਾ ਦੇ ਮੈਂਬਰਾਂ ਨੂੰ ਸਾਲ 2020-21 ਦਾ 02 ਲੱਖ 63 ਹਜ਼ਾਰ ਰੁਪਏ ਦਾ ਮੁਨਾਫਾ ਵੰਡਣ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨੇ ਸਭਾ ਦੇ ਨਵੇਂ ਬਣੇ ਦਫਤਰ ਦਾ ਉਦਘਾਟਨ ਵੀ ਕੀਤਾ।
ਵਿਧਾਇਕ ਨਾਗਰਾ ਨੇ ਸਹਿਕਾਰੀ ਸਭਾ ਦੇ ਮੈਂਬਰਾਂ ਨੂੰ ਕਿਹਾ ਕਿ ਉਹ ਸਹਿਕਾਰੀ ਸਭਾ ਵਿੱਚ ਘਰੇਲੂ ਵਰਤੋਂ ਵਾਲਾ ਸਮਾਨ ਵੀ ਰੱਖਣ ਤਾਂ ਜੋ ਕਿਸਾਨਾਂ ਨੂੰ ਆਪਣੀ ਜਰੂਰਤ ਦਾ ਸਮਾਨ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਮਿਲ ਸਕੇ।
ਸ. ਨਾਗਰਾ ਨੇ ਇਹ ਵੀ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਹੀ ਵਾਹੁਣ ਲਈ ਸਰਕਾਰ ਵੱਲੋਂ ਸਬਸਿਡੀ ’ਤੇ ਦਿੱਤੀ ਜਾਂਦੀ ਆਧੁਨਿਕ ਖੇਤੀ ਮਸ਼ੀਨਰੀ ਕਿਸਾਨਾਂ ਨੂੰ ਘੱਟ ਕਿਰਾਏ ’ਤੇ ਮੁਹੱਈਆ ਕਰਵਾਈ ਜਾਵੇ ਤਾਂ ਜੋ ਕਿਸਾਨ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਸਾਡਾ ਵਾਤਾਵਰਣ ਪ੍ਰਦੂਸ਼ਣ ਤੋਂ ਬਚਿਆ ਰਹਿ ਸਕੇ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾ ਸੌਂਢਾਂ ਦੇ ਮੈਂਬਰਾਂ ਵੱਲੋਂ ਇਮਾਨਦਾਰੀ ਨਾਲ ਕੀਤੇ ਕੰਮਾਂ ਕਾਰਨ ਇਸ ਸਭਾ ਨੂੰ 02 ਲੱਖ 63 ਹਜਾਰ ਦਾ ਮੁਨਾਫਾ ਹੋਇਆ ਸੀ ਜੋ ਕਿ ਸਭਾ ਦੇ ਮੈਂਬਰਾਂ ਵਿੱਚ ਵੰਡਿਆ ਗਿਆ ਹੈ।
ਇਸ ਮੌਕੇ ਜਿਲਾ ਮੈਨੇਜਰ ਰਾਕੇਸ਼ ਗੋਇਲ,ਸਰਪੰਚ ਦਵਿੰਦਰ ਸਿੰਘ ਜੱਲਾ,ਸਰਪੰਚ ਤੀਰਥ ਸਿੰਘ ਸੌਢਾ,ਸਰਪੰਚ ਜਸਵਿੰਦਰ ਸਿੰਘ,ਸਹਿਕਾਰੀ ਸਭਾ ਜੱਲਾ ਦੇ ਪ੍ਰਧਾਨ ਗੁਰਜੰਟ ਸਿੰਘ, ਮੋਹਨ ਸਿੰਘ ਪ੍ਰਧਾਨ ਸਹਿਕਾਰੀ ਸਭਾ ਸੌਢਾ, ਬਲਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਜੰਟ ਸਿੰਘ ਮੀਤ ਪ੍ਰਧਾਨ, ਸੁਰਜੀਤ ਸਿੰਘ ਜੁਨੀਅਰ ਮੀਤ ਪ੍ਰਧਾਨ, ਮੈਂਬਰ ਜਸਪ੍ਰੀਤ ਸਿੰਘ , ਹਰਦੇਵ ਸਿੰਘ, ਹਰਿੰਦਰ ਸਿੰਘ, ਹਰਜਿੰਦਰ ਸਿੰਘ,ਗੁਰਦੀਪ ਸਿੰਘ, ਕੁਲਵੰਤ ਕੌਰ, ਹਰਦੀਪ ਕੌਰ, ਜਸਵੀਰ ਸਿੰਘ,ਹਰਮਨਦੀਪ ਸਿੰਘ ਗੋਗੀ,ਗੁਰਪਾਲ ਸਿੰਘ ਹੈਪੀ,ਪਰਵਿੰਦਰ ਸਿੰਘ ਸੇਲਜਮੈਨ ਸਮੇਤ ਹੋਰ ਪੰਤਵੰਤੇ ਵੀ ਹਾਜਰ ਸਨ।