ਯੂਥ ਵੀਰਾਂਗਣਾਂ ਨੇ ਜਣੇਪੇ ਉਪਰੰਤ ਔਰਤ ਨੂੰ ਪੌਸ਼ਟਿਕ ਖੁਰਾਕ ਦਿੱਤੀ

Spread Information

ਯੂਥ ਵੀਰਾਂਗਣਾਂ ਨੇ ਜਣੇਪੇ ਉਪਰੰਤ ਔਰਤ ਨੂੰ ਪੌਸ਼ਟਿਕ ਖੁਰਾਕ ਦਿੱਤੀ


ਅਸ਼ੋਕ ਵਰਮਾ,ਬਠਿੰਡਾ, 28 ਦਸੰਬਰ 2021

ਯੂਥ ਵੀਰਾਂਗਣਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਅੱਜ ਇੱਕ ਔਰਤ ਨੂੰ ਜਣੇਪੇ ਉਪਰੰਤ ਪੌਸ਼ਟਿਕ ਖੁਰਾਕ ਦੇ ਕੇ ਉਸਦੀ ਮੱਦਦ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਵਲੰਟੀਅਰ ਸਚਵਿੰਦਰ ਕੌਰ ਨੇ ਦੱਸਿਆ ਕਿ ਬਲਵੀਰ ਕੌਰ ਵਾਸੀ ਗੁਰੂ ਨਾਨਕ ਪੁਰਾ, ਬਠਿੰਡਾ ਨੇ ਜਣੇਪੇ ਦੌਰਾਨ ਲੜਕੇ ਨੂੰ ਜਨਮ ਦਿੱਤਾ। ਆਰਥਿਕ ਪੱਖੋਂ ਕਮਜੋਰ ਇਸ ਪਰਿਵਾਰ ਦੀ ਸਥਿਤੀ ਨੂੰ ਦੇਖਦਿਆਂ ਯੂਥ ਵਲੰਟੀਅਰਾਂ ਵੱਲੋਂ ਜਣੇਪੇ ਤੋਂ ਪਹਿਲਾਂ ਵੀ ਪੌਸ਼ਟਿਕ ਖੁਰਾਕ ਦਿੱਤੀ ਜਾ ਰਹੀ ਸੀ ਅੱਜ ਯੂਥ ਵਲੰਟੀਅਰਾਂ ਵੱਲੋਂ ਪੌਸ਼ਟਿਕ ਖੁਰਾਕ ਦੇ ਨਾਲ-ਨਾਲ ਨਵਜਨਮੇ ਬੱਚੇ ਲਈ ਕੱਪੜੇ ਵੀ ਦਿੱਤੇ ਗਏ। ਇਸ ਪਰਿਵਾਰ ਨੇ ਯੂਥ ਵਲੰਟੀਅਰਾਂ ਦੀ ਇਸ ਮੁਹਿੰਮ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਮੌਕੇ ਯੂਥ ਵਲੰਟੀਅਰ ਸਪਨਾ, ਨੀਤੂ, ਰਾਣੀ, ਨਿਸ਼ਾ, ਸੀਮਾ ਅਤੇ ਪਿੰਕੀ ਹਾਜਰ ਸਨ।


Spread Information

Leave a Comment

Your email address will not be published. Required fields are marked *

error: Content is protected !!
Scroll to Top