ਪੀਆਰਟੀਸੀ ਦੇ ਬੋਰਡ ਆਫ ਡਾਇਰੈਕਟਰਜ਼ ਦੀ 240ਵੀਂ ਮੀਟਿੰਗ- ਚੰਡੀਗੜ੍ਹ
ਪੀਆਰਟੀਸੀ ਦੇ ਬੋਰਡ ਆਫ ਡਾਇਰੈਕਟਰਜ਼ ਦੀ 240ਵੀਂ ਮੀਟਿੰਗ – ਚੰਡੀਗੜ੍ਹ
ਏ.ਐੱਸ,ਅਰਸ਼ੀ,ਚੰਡੀਗੜ੍ਹ, 30 ਨਵੰਬਰ 2021
ਪੀਆਰਟੀਸੀ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਸਤਵਿੰਦਰ ਸਿੰਘ ਚੈੜੀਆਂ ਦੀ ਪ੍ਰਧਾਨਗੀ ਹੇਠ ਅੱਜ ਮਿਤੀ 30.11.2021 ਨੂੰ ਪੀਆਰਟੀਸੀ ਦੇ ਬੋਰਡ ਆਫ ਡਾਇਰੈਕਟਰਜ਼ ਦੀ 240ਵੀਂ ਮੀਟਿੰਗ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਖੇ ਹੋਈ। ਮੈਨੇਜਿੰਗ ਡਾਇਰਕੈਟਰ ਪੀਆਰਟੀਸੀ ਮੈਡਮ ਪ੍ਰਨੀਤ ਸ਼ੇਰਗਿੱਲ ਆਈ.ਏ.ਐਸ ਵੱਲੋਂ ਮੀਟਿੰਗ ਦਾ ਰਿਵਿਊ ਕਰਦੇ ਹੋਏ ਅੰਜਡਿਆਂ ਸਬੰਧੀ ਬੋਰਡ ਨੂੰ ਜਾਣੂ ਕਰਵਾਇਆ ਗਿਆ। ਮੀਟਿੰਗ ਵਿੱਚ ਪੀਆਰਟੀਸੀ ਦੇ ਪਿਛਲੇ ਦੋ ਸਾਲਾਂ ਦੇ ਲੇਖੇ ਜ਼ੋਖੇ/ਵਰਕਿੰਗ ਰਿਜਲਟਸ (ਭੋਤਿਕ ਅਤੇ ਵਿੱਤੀ ਕਾਰਗੁਜਾਰੀ) ਨਾਲ ਸਬੰਧਤ ਅਜੰਡੇ ਨੂੰ ਵਿਚਾਰਦੇ ਹੋਏ ਪ੍ਰਵਾਨਗੀ ਦਿੱਤੀ ਗਈ। ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆ 6ਵੇਂ ਪੇਅ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਵੀ ਵਿਚਾਰਨ ਉਪਰੰਤ ਪੀਆਰਟੀਸੀ ਵਿੱਚ ਲਾਗੂ ਕਰਨ ਨੂੰ ਬੋਰਡ ਵੱਲੋਂ ਅਨੁਮਤੀ ਦੇ ਦਿੱਤੀ ਗਈ। ਪੀਆਰਟੀਸੀ ਦੀ ਦਿਨ ਪ੍ਰਤੀ ਦਿਨ ਵੱਧ ਰਹੀ ਰੋਜਾਨਾ ਦੀ ਆਮਦਨ ਸਬੰਧੀ ਬੋਰਡ ਵੱਲੋਂ ਸੰਤੁਸ਼ਟੀ ਪ੍ਰਗਟਾਈ ਗਈ । ਨਵੀਆਂ ਪੈ ਰਹੀਆਂ ਪੀਆਰਟੀਸੀ ਦੀਆਂ ਸਾਧਾਰਣ 255 ਬੱਸਾਂ ਦੀ ਕਾਰਜਬਾਅਦ ਪ੍ਰਵਾਨਗੀ ਨੂੰ ਵੀ ਬੋਰਡ ਵੱਲੋਂ ਸਵੀਕਾਰ ਕਰ ਲਿਆ ਗਿਆ । ਪੀਆਰਟੀਸੀ ਵਿੱਚ ਬਾਹਰੀ ਸੰਸਥਾ ਰਾਹੀਂ ਕੰਮ ਕਰ ਰਹੀ ਮੈਨਪਾਵਰ ਦੀਆਂ ਉਜਰਤਾਂ ਦੇ ਵਾਧੇ ਸਬੰਧੀ ਵੀ ਬੋਰਡ ਵੱਲੋਂ ਪ੍ਰਵਾਨਗੀ ਦੇ ਦਿੱਤੀ ਗਈ। ਬੋਰਡ ਵੱਲੋਂ ਪੀਆਰਟੀਸੀ ਵਿੱਚ ਚਲ ਰਹੀ ਸੁਪਰਵਾਈਜ਼ਰੀ ਸਟਾਫ ਦੀ ਘਾਟ ਸਬੰਧੀ ਅਜੰਡੇ ਨੂੰ ਪ੍ਰਵਾਨ ਕਰਦੇ ਹੋਏ ਕਿਹਾ ਕਿ ਭਰਤੀ ਤੱਕ ਪੰਜਾਬ ਰੋਡਵੇਜ਼ ਤੋਂ ਹੋਰ ਅਧਿਕਾਰੀ ਡੈਪੂਟੇਸ਼ਨ ਤੇ ਲੈਣ ਸਬੰਧੀ ਵੀ ਵਿਚਾਰ ਲਿਆ ਜਾਵੇ। ਬੱਸਾਂ ਦੀ ਸਾਫ-ਸਫਾਈ ਸਬੰਧੀ ਅਤੇ ਬੱਸਾਂ ਦੀ ਧੁਆਈ ਸਬੰਧੀ ਕਾਮਿਆਂ ਨੂੰ ਦਿੱਤਾ ਜਾਣ ਵਾਲਾ ਪ੍ਰਤੀ ਬੱਸ ਸਰਵਿਸ ਚਾਰਜ਼ਜ ਵਿੱਚ ਦੋਗਣਾ ਇਜ਼ਾਫਾ ਕਰ ਦਿੱਤੇ ਜਾਣ ਨੂੰ ਵੀ ਬੋਰਡ ਵੱਲੋਂ ਪ੍ਰਵਾਨ ਕਰ ਲਿਆ ਗਿਆ। ਗਿਦੱੜਬਾਹਾ ਦੇ ਨੇੜਲੇ ਇਲਾਕਿਆਂ ਦੀ ਮੰਗ ਅਤੇ ਆਮ ਪਬਲਿਕ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇੱਥੇ ਪੀਆਰਟੀਸੀ ਦਾ ਸਬ-ਡਿਪੂ ਬਣਾਉਣ ਲਈ ਪ੍ਰਵਾਨਗੀ ਵੀ ਦੇ ਦਿੱਤੀ ਗਈ। ਇਸ ਤੋਂ ਇਲਾਵਾ ਚੇਅਰਮੈਨ ਚੈੜੀਆਂ ਜੀ ਵੱਲੋਂ ਪੀਆਰਟੀਸੀ ਦੇ ਡਾਇਰੈਕਟਰਜ਼ ਵੱਲੋਂ ਦਸੇ ਗਏ ਰੂਟਾਂ ਸਬੰਧੀ ਵੱਖ-ਵੱਖ ਡਿਮਾਡਾਂ ਨੂੰ ਮੋਕੇ ਦੇ ਵਿਚਾਰਦੇ ਹੋਏ ਜਲਦ ਹੀ ਚਲਾਉਣ ਦਾ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਜਲਦ ਹੀ ਨਵੀਆਂ ਬੱਸਾਂ ਆਉਂਦੇ ਹੀ ਮੰਗਾਂ ਅਨੁਸਾਰ ਸਾਰੇ ਰੂਟ ਚਲਾ ਦਿੱਤੇ ਜਾਣਗੇ।ਮੀਟਿੰਗ ਵਿੱਚ ਸ੍ਰੀ ਗੁਰਿੰਦਰ ਸਿੰਘ ਦੂਆ ਵਾਇਸ ਚੇਅਰਮੈਨ, ਸ੍ਰੀ ਮਨਜੀਤ ਸਿੰਘ ਡਾਇਰੈਕਟਰ, ਸ੍ਰੀ ਕਮਲਦੇਵ ਜ਼ੋਸ਼ੀ ਡਾਇਰੈਕਟਰ, ਸ੍ਰੀ ਪੁਸ਼ਪਿੰਦਰ ਅੱਤਰੀ ਡਾਇਰੈਕਟਰ, ਸ੍ਰੀ ਬਲਵਿੰਦਰ ਸਿੰਘ ਡਾਇਰੈਕਟਰ, ਸ੍ਰੀ ਸੁਭਾਸ਼ ਸੂਦ ਡਾਇਰੈਕਟਰ,ਸ੍ਰੀ ਪਰਸ਼ੋਤਮ ਲਾਲ ਖਲੀਫਾ ਡਾਇਰੈਕਟਰ, ਸ੍ਰੀ ਕਪਿਲ ਦੇਵ ਗਰਗ ਡਾਇਰੈਕਟਰ ਖਾਸ ਤੋਰ ਤੇ ਮੋਜੂਦ ਸਨ। ਇਸ ਤੋਂ ਇਲਾਵਾ ਇੱਕ ਨੁਮਾਇੰਦਾ ਪ੍ਰਮੁੱਖ ਸਕੱਤਰ ਟਰਾਂਸਪੋਰਟ ਜੀ ਦੇ ਦਫ਼ਤਰ ਤੋਂ, ਇੱਕ ਨੁਮਾਇੰਦਾ ਪ੍ਰਮੁੱਖ ਸਕੱਤਰ ਫਾਇਨਾਂਸ ਤੋਂ/ਨੁਮਾਇੰਦਾ ਸਟੇਟ ਟਰਾਂਸਪੋਰਟ ਤੋਂ/ਨੁਮਾਇੰਦਾ ਚੀਫ ਕਮਰਸ਼ੀਅਲ ਮੈਨੇਜਰ ਰੇਲਵੇ ਤੋਂ ਸ਼ਾਮਿਲ ਸਨ। ਉਕਤ ਤੋਂ ਇਲਾਵਾ ਮੀਟਿੰਗ ਵਿੱਚ ਪੀਆਰਟੀਸੀ ਦੇ ਵਧੀਕ ਮੈੈਨੇਜਿੰਗ ਡਾਇਰੈਕਟਰ ਸ੍ਰੀ ਨਿਤਿਸ਼ ਸਿੰਗਲਾ ਪੀ.ਸੀ.ਐਸ ਤੋਂ ਇਲਾਵਾ ਪੀਆਰਟੀਸੀ ਦੇ ਅਧਿਕਾਰੀ/ਲੇਖਾ ਅਧਿਕਾਰੀਆਂ ਤੋਂ ਇਲਾਵਾ ਸਪੋਰਟਿੰਗ ਸਟਾਫ ਵੀ ਮੋਜੂਦ ਸੀ।