Skip to content
Advertisement

ਸਵੀਪ ਗਤੀਵਿਧੀਆਂ ਤਹਿਤ ਲੋਕਾਂ ਨੂੰ ਕੀਤਾ ਜਾ ਰਿਹਾ ਜਾਗਰੂਕ-ਜ਼ਿਲ੍ਹਾ ਸਹਾਇਕ ਨੋਡਲ ਅਫਸਰ ਸਵੀਪ
ਬਿੱਟੂ ਜਲਾਲਾਬਾਦੀ,ਫਾਜ਼ਿਲਕਾ 30 ਨਵੰਬਰ2021
ਸਵੀਪ ਪ੍ਰੋਗਰਾਮ ਜਿਸ ਦਾ ਮੁਖ ਮੰਤਵ ਵੱਖ-ਵੱਖ ਗਤੀਵਿਧੀਆ ਤਹਿਤ ਆਪ ਲੋਕਾਂ ਨੂੰ ਵੋਟ ਬਣਾਉਣ ਦੇ ਲਈ ਅਤੇ ਵੋਟ ਪਾਉਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ।ਮਾਨਯੋਗ ਜ਼ਿਲ੍ਹਾ ਚੋਣ ਅਫਸਰ ਦੇ ਦਿਸ਼ਾ-ਨਿਰਦੇਸ਼ਾ ਤੇ ਸਹਾਇਕ ਨੋਡਲ ਅਫਸਰ ਸਵੀਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਚੰਗੇ ਢੰਗ ਨਾਲ ਕਰਾਈ ਜਾ ਰਹੀ ਹੈ।ਸਹਾਇਕ ਨੋਡਲ ਅਫਸਰ ਸਵੀਪ ਪ੍ਰਿੰਸੀਪਲ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਨੋਡਲ ਅਫਸਰ ਦੇਵਦਰਸ਼ਨਦੀਪ ਸਿੰਘ ਦੇ ਮਾਰਗਦਰਸ਼ਨ ਵਿੱਚ ਨਵੰਬਰ ਮਹੀਨੇ ਵਿੱਚ ਜਾਗੋ, ਰਿਲੈ ਰੈਲੀ, ਪੀਡਲਊਡੀ ਸਪੈਸ਼ਲ ਮੁਕਾਬਲੇ, ਵੋਟਰ ਪ੍ਰਣ, ਸਾਈਕਲ ਰੈਲੀ, ਭਾਸ਼ਣ ਪ੍ਰਤੀਯੋਗਤਾ ਤੇ ਵਾਦ ਵਿਵਾਦ ਪ੍ਰਤੀਯੋਗਤਾ,ਸੈਮੀਨਾਰ ਸਮੇਂ-ਸਮੇਂ ਤੇ ਜ਼ਿਲ੍ਹੇ ਵਿੱਚ ਲਗਾਏ ਗਏ।ਔ
ਉਨ੍ਹਾਂ ਕਿਹਾ ਕਿ ਜਲਦ ਹੀ ਦਸੰਬਰ ਮਹੀਨੇ ਦੇ ਲਈ ਗਤੀਵਿਧੀਆਂ ਸਬੰਧੀ ਕਲੰਡਰ ਜਾਰੀ ਕੀਤਾ ਜਾਵੇਗਾ।ਉਨ੍ਹਾਂ ਸਾਰੇ ਪ੍ਰਿੰਸੀਪਲਾਂ ਨੂੰ ਦੱਸਿਆ ਕਿ ਜੋ ਵੀ ਗਤੀਵਿਧੀਆਂ ਸਵੀਪ ਸਬੰਧੀ ਸਕੂਲਾਂ ਵਿੱਚ ਕਰਵਾਉਣ ਲਈ ਕਿਹਾ ਜਾਂਦਾ ਹੈ ਉਨ੍ਹਾਂ ਨੂੰ ਨਿਯਮਾਂ ਅਨੁਸਾਰ ਤੇ ਸਮੇਂ ਤੇ ਕਰਵਾਏ ਜਾਣ।ਉਨ੍ਹਾਂ ਜ਼ਿਲ੍ਹਾ ਸਕੂਲ ਪ੍ਰਿੰਸੀਪਲਾਂ ਦਾ ਧੰਨਵਾਦ ਕੀਤਾ ਕਿ ਆਪ ਸਭ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚ ਵੋਟ ਫੀਸਦੀ ਦਾ ਗਰਾਫ ਵਿੱਚ ਵਾਧਾ ਹੋਇਆ ਹੈ।
Advertisement

error: Content is protected !!