PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਮਾਲਵਾ ਮੁੱਖ ਪੰਨਾ

ਵਿਦਾਇਗੀ-“ਚਿਹਰਾ ਚਲਾ ਗਿਆ, ਪਰ ਚਮਕ ਰਹਿ ਗਈ, ਸਾਡੇ ਦਰਮਿਆਨ……

Advertisement
Spread Information

“ਕਾਫ਼ਲੇ ਬਣ ਕੇ ਚੱਲੇ ਸਨ ਜਿਸ ਦੇ ਪਿੱਛੇ, ਉਹ ਰਹਿਬਰ ਅੱਜ ਖ਼ਾਮੋਸ਼ ਸੌਂ ਗਿਆ….

ਹਰਿੰਦਰ ਨਿੱਕਾ , ਬਰਨਾਲਾ 21 ਦਸੰਬਰ 2025

        ਬਰਨਾਲਾ ਇਲਾਕੇ ਦੇ ਸਿੱਖਿਆ ਅਤੇ ਕਾਨੂੰਨ ਜਗਤ ਦਾ ਇੱਕ ਚਮਕਦਾ ਸਿਤਾਰਾ, ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ (87), ਹਮੇਸ਼ਾ ਲਈ ਅੱਖਾਂ ਤੋਂ ਓਹਲੇ ਹੋ ਗਿਆ । ਐਸ.ਡੀ. ਸਭਾ ਦੇ ਚੇਅਰਮੈਨ ਵਜੋਂ ਉਨ੍ਹਾਂ ਦੀਆਂ ਸੇਵਾਵਾਂ ਅਤੇ ਇੱਕ ਇਨਸਾਨ ਵਜੋਂ ਉਨ੍ਹਾਂ ਦੀ ਨਿਮਰਤਾ ਨੂੰ ਯਾਦ ਕਰਦਿਆਂ ਅੱਜ ਪੂਰਾ ਸ਼ਹਿਰ ਗਮਗੀਨ ਸੀ। ਉਨ੍ਹਾਂ ਦੇ ਪੁੱਤਰਾਂ ਡਾ. ਪਿਨਾਂਕ ਮੌਦਗਿੱਲ ਅਤੇ ਡਾ. ਹਿਮਾਸੂੰ ਮੌਦਗਿੱਲ ਵੱਲੋਂ ਚਿਤਾ ਨੂੰ ਅਗਨੀ ਦਿਖਾਉਣ ਸਮੇਂ ਹਰ ਸ਼ਖਸ ਦੀ ਅੱਖ ਨਮ ਸੀ। ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੇਰੀ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਐਡਵੋਕੇਟ ਸ਼ਿਵ ਸਿੰਗਲਾ ਨੇ ਸ਼ਰਮਾ ਜੀ ਦੇ ਚਲੇ ਜਾਣ ਨੂੰ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਅਤੇ ਉਨ੍ਹਾਂ ਨੂੰ ਇਲਾਕੇ ਦੀਆਂ ਵਿੱਦਿਅਕ ਸੰਸਥਾਵਾਂ ਦਾ ਅਸਲ ਥੰਮ੍ਹ ਕਰਾਰ ਦਿੱਤਾ।

         ਐਸ.ਡੀ. ਸਭਾ ਰਜਿਸਟਰਡ ਬਰਨਾਲਾ ਦੇ ਮੋਢੀਆਂ ਵਿੱਚੋਂ ਇੱਕ ਸਭਾ ਦੇ ਮੌਜੂਦਾ ਚੇਅਰਮੈਨ ਅਤੇ ਬਾਰ ਐਸੋਸੀਏਸ਼ਨ ਬਰਨਾਲਾ ਦੇ ਸਾਬਕਾ ਪ੍ਰਧਾਨ, ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ (87) ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਐਤਵਾਰ ਨੂੰ ਜਦੋਂ ਬਰਨਾਲਾ ਦੇ ਰਾਮ ਬਾਗ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ, ਤਾਂ ਮਾਹੌਲ ਇੰਨਾ ਗਮਗੀਨ ਸੀ ਕਿ ਹਰ ਅੱਖ ਸੇਜ਼ਲ ਸੀ ਅਤੇ ਹਰ ਦਿਲ ਭਰਿਆ ਹੋਇਆ ਸੀ। ਇਸ ਮੌਕੇ ਸ਼ਿਵਦਰਸ਼ਨ ਸ਼ਰਮਾ ਜੀ ਦੇ ਕਦਮ ਨਾਲ ਕਦਮ ਮਿਲਾ ਕੇ, ਕਰੀਬ ਇੱਕ ਦਹਾਕੇ ਤੋਂ ਉਨਾਂ ਦੇ ਪਰਛਾਂਵੇਂ ਵਾਂਗ ਵਿਚਰ ਰਹੇ ਐਸਡੀ ਸਭਾ ਦੇ ਜਰਨਲ ਸਕੱਤਰ ਐਡਵੇਕਟ ਸ਼ਿਵ ਸਿੰਗਲਾ ਨੇ ਬੇਹੱਦ ਭਾਵੁਕ ਲਹਿਜੇ ਵਿੱਚ ਕਿਹਾ ਕਿ ! ਚਿਹਰਾ ਚਲਾ ਗਿਆ, ਪਰ ਚਮਕ ਰਹਿ ਗਈ, ਸਾਡੇ ਦਰਮਿਆਨ ਉਨ੍ਹਾਂ ਦੀ ਮਹਿਕ, ਉਨਾਂ ਵੱਲੋਂ ਤਾ-ਓਮਰ ਆਪਣੀ ਮਿਹਨਤ ਨਾਲ ਸਿੰਝ ਕੇ ਬਣਾਈ ਫੁਲਵਾੜੀ ਹਮੇਸ਼ਾ ਬਿਖੇਰਦੀ ਰਹੇਗੀ।

ਫੁੱਲਾਂ ਦੀ ਬਰਖਾ ਅਤੇ ਅੰਤਿਮ ਯਾਤਰਾ

ਫੁੱਲਾਂ ਲੱਦੇ ਸ਼ਵ ਵਾਹਨ ‘ਤੇ  ਐਡਵੋਕੇਟ ਸ਼ਿਵਦਰਸ਼ਨ ਕੁਮਾਰ ਸ਼ਰਮਾ ਦੀ ਵੱਡ ਅਕਾਰੀ ਫੋਟੋ ਰੱਖ ਕੇ ਅੰਤਿਮ ਯਾਤਰਾ ਜਦੋਂ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਸ਼ੁਰੂ ਹੋ ਕੇ ਮੰਦਰ ਗੀਟੀ ਵਾਲਾ ਅਤੇ ਐਸ. ਡੀ. ਸੀਨੀਅਰ ਸੈਕੰਡਰੀ ਸਕੂਲ ਰਾਹੀਂ ਗੁਜ਼ਰੀ, ਤਾਂ ਸੜਕਾਂ ਦੇ ਦੋਵੇਂ ਪਾਸੇ ਖੜ੍ਹੇ ਸੈਂਕੜੇ ਮਰਦਾਂ ਅਤੇ ਔਰਤਾਂ ਨੇ ਆਪਣੇ ਇਸ ਮਹਿਬੂਬ ਰਹਿਬਰ ‘ਤੇ ਫੁੱਲਾਂ ਦੀ ਬਰਖਾ ਕਰਕੇ ਸ਼ਰਧਾਂਜਲੀ ਭੇਂਟ ਕੀਤੀ । ਰਾਮਬਾਗ ਵਿਖੇ ਉਨ੍ਹਾਂ ਦੇ ਸਪੁੱਤਰਾਂ ਡਾ. ਪਿਨਾਂਕ ਮੌਦਗਿੱਲ (ਸੀਨੀਅਰ ਵਾਇਸ ਪ੍ਰੈਜੀਡੈਂਟ, ਮੈਕਸ ਹਸਪਤਾਲ ਮੁਹਾਲੀ) ਅਤੇ ਡਾ. ਹਿਮਾਸੂੰ ਮੌਦਗਿੱਲ ਨੇ ਭਰੇ ਮਨ ਨਾਲ ਆਪਣੇ ਪਿਤਾ ਦੀ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕੀਤੀ। ਅੰਤਿਮ ਵਿਦਾਈ ਮੌਕੇ ਮੈਂਬਰ ਪਾਰਲੀਮੈਂਟ, ਵਿਧਾਇਕ, ਜੱਜ, ਵਕੀਲ , ਡਾਕਟਰ ਅਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਮੌਜੂਦ ਰਹੀਆਂ।

ਸ਼ਖ਼ਸੀਅਤ ਨੂੰ ਸ਼ਰਧਾਂਜਲੀ

ਇਸ ਦੁੱਖ ਦੀ ਘੜੀ ਵਿੱਚ ਪਹੁੰਚੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਸ਼ਰਮਾ ਜੀ ਦੇ ਜੀਵਨ ‘ਤੇ ਚਾਨਣਾ ਪਾਇਆ:

  • ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸ਼ਰਮਾ ਜੀ ਹਜ਼ਾਰਾਂ ਲੋਕਾਂ ਲਈ ਪ੍ਰੇਰਨਾ ਸਰੋਤ ਸਨ, ਜਿਨ੍ਹਾਂ ਨੇ ਵਕਾਲਤ ਦੇ ਨਾਲ-ਨਾਲ ਸਿੱਖਿਆ ਰਾਹੀਂ ਲੋਕਾਂ ਨੂੰ ਰੁਜ਼ਗਾਰ ਅਤੇ ਰੌਸ਼ਨੀ ਦਿੱਤੀ।

  • ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਸ਼ਰਮਾ ਜੀ ਦੀ ਅੰਤਿਮ ਯਾਤਰਾ ਵਿੱਚ ਉਮੜਿਆ ਜਨ-ਸੈਲਾਬ ਇਸ ਗੱਲ ਦਾ ਗਵਾਹ ਹੈ ਕਿ ਉਨ੍ਹਾਂ ਨੇ ਮਾਨਵਤਾ ਦੀ ਕਿੰਨੀਸੇਵਾ ਕੀਤੀ ਅਤੇ ਗਰੀਬ ਬੱਚਿਆਂ ਲਈ ਉਹ ਇਲਾਕੇ ਅੰਦਰ ਮਸੀਹਾ ਬਣ ਕੇ ਉੱਭਰੇ ।

  • ਐਡਵੋਕੇਟ ਸ਼ਿਵ ਸਿੰਗਲਾ (ਜਨਰਲ ਸਕੱਤਰ, ਐਸ.ਡੀ. ਸਭਾ) ਨੇ ਭਾਵੁਕ ਹੁੰਦਿਆਂ ਕਿਹਾ ਕਿ ਉਹ ਐਸਡੀ ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ‘ਥੰਮ’ ਸਨ। ਉਨਾਂ ਕਿਹਾ ਕਿ ਮੈਂ ਅਤੇ ਸਭਾ ਦੀਆਂ ਸਾਰੀਆਂ ਸੰਸਥਾਵਾਂ ਜਿਸ ਮੁਕਾਮ ‘ਤੇ ਹਨ, ਉਹ ਸਭ। ਸਾਡੇ ਪ੍ਰੇਰਨਾ ਸਰੋਤ ਅਤੇ ਸ਼ਕਤੀ ਐਡਵੇਕੇਟ ਸ਼ਰਮਾ ਜੀ ਦੀ ਹੀ ਦੇਣ ਹੈ। ਸਭਾ ਦੇ ਪ੍ਰਧਾਨ ਡਾਕਟਰ ਭੀਮ ਸੈਨ ਗਰਗ ਨੇ ਸ਼ਰਮਾ ਜੀ ਨਾਲ, ਬਿਤਾਏ ਸਮੇਂ ਦੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਕਿਹਾ ਕਿ ਸ਼ਰਮਾ ਜੀ ਸੰਸਥਾਵਾਂ ਅਤੇ ਬਰਨਾਲਾ ਇਲਾਕੇ ਦਾ ਮਾਣ ਸਨ। ਐਸਐਸਡੀ ਕਾਲਜ ਬਰਨਾਲਾ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਸ਼ਰਮਾ ਜੀ ਦੀ ਰਹਿਨੁਮਾਈ ਵਿੱਚ ਬਿਤਾਏ ਕਾਰਜਕਾਲ ਨੂੰ ਆਪਣੀ ਜਿੰਦਗੀ ਦਾ ਸੁਨਿਹਰਾ ਸਮਾਂ ਕਹਿੰਦਿਆ ਕਿਹਾ ਕਿ “ਰੁਖ਼ਸਤ ਹੋ ਗਏ ਉਹ, ਪਰ ਪੈੜਾਂ ਛੱਡ ਗਏ ਨੇ, ਸਦਾ ਜਿਉਂਦੇ ਰਹਿਣਗੇ ਉਹ ਆਪਣੀਆਂ ਨੇਕੀਆਂ ਸਹਾਰੇ।

ਨਮ ਅੱਖਾਂ ਨਾਲ ਵਿਦਾਇਗੀ ਦੇਣ ਪਹੁੰਚੇ ਸੱਜਣ

     ਇਸ ਮੌਕੇ ਨਿਆਂਪਾਲਿਕਾ, ਸਿਆਸਤ ਅਤੇ ਸਮਾਜ ਸੇਵਾ ਨਾਲ ਜੁੜੀਆਂ ਅਨੇਕਾਂ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਮਾਨਯੋਗ ਜੱਜ ਮੁਨੀਸ਼ ਗਰਗ,  ਸੁਧੀਰ ਕੁਮਾਰ, ਅਭਿਸ਼ੇਕ ਪਾਠਕ, ਐਡੀਸਨ ਸੈਸ਼ਨ ਜੱਜ ਨਰੇਸ਼ ਕੁਮਾਰ ਗਰਗ, ਨਵ ਚਯਨਿਤ ਜੁਡੀਸਿਅਲ ਅਧਿਕਾਰੀ ਤੇ ਸ਼ਰਮਾ ਜੀ ਦੇ ਦੋਹਤੇ ਹਾਰਦਿਕ ਕੌਸਲ, ਰਿਟਾਇਰਡ ਮੇਜ਼ਰ ਜਨਰਲ ਹਰਿੰਦਰ ਭਨੋਟ, ਬਾਰ ਐਸੋਸੀਏਸ਼ਨ ਬਰਨਾਲਾ ਦੇ ਪ੍ਰਧਾਨ ਪੰਕਜ਼ ਬਾਂਸਲ, ਸਾਬਕਾ ਪ੍ਰਧਾਨ ਜਤਿੰਦਰ ਨਾਥ ਸ਼ਰਮਾ ਤੇ ਗੁਰਵਿੰਦਰ ਸਿੰਘ ਗਿੰਦੀ, ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੇ ਮੈਂਬਰ ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਸੀਨੀਅਰ ਐਡਵੋਕੇਟ ਰਾਹੁਲ ਗੁਪਤਾ, ਐਡਵੋਕੇਟ ਕੁਲਵੰਤ ਰਾਏ ਗੋਇਲ, ਐਡਵੋਕੇਟ ਪ੍ਰੇਮ ਕੁਮਾਰ ਬਾਂਸਲ, ਐਡਵੋਕੇਟ ਪ੍ਰਮੋਦ ਕੁਮਾਰ ਪੱਬੀ,ਐਡਵੋਕੇਟ ਜਗਜੀਤ ਸਿੰਘ ਢਿੱਲੋਂ, ਐਡਵੋਕੇਟ ਰੁਪਿੰਦਰ ਸਿੰਘ ਸੰਧੂ, ਐਡਵੋਕੇਟ ਜਤਿੰਦਰ ਬਹਾਦੁਰਪੁਰੀਆ, ਐਡਵੋਕੇਟ ਸਰਬਜੀਤ ਸਿੰਘ ਨੰਗਲ, ਐਡਵੋਕੇਟ ਅਰਸ਼ਦੀਪ ਸਿੰਘ ਅਰਸ਼ੀ,ਐਡਵੋਕੇਟ ਲੋਕੇਸਵਰ ਸੇਵਕ, ਐਡਵੋਕੇਟ ਪਰਮਜੀਤ ਸਿੰਘ ਮਸੌਣ, ਸਾਬਕਾ ਐਸਪੀ. ਰੁਪਿੰਦਰ ਭਾਰਦਵਾਜ, ਸੀਨੀਅਰ ਐਡਵੋਕੇਟ ਰਵਿੰਦਰ ਭਾਰਦਵਾਜ ਸੁਨਾਮ, ‘ਆਪ’ ਆਗੂ ਹਰਿੰਦਰ ਸਿੰਘ ਧਾਲੀਵਾਲ, ਰੁਪਿੰਦਰ ਗੁਪਤਾ (ਟਰਾਈਡੈਂਟ), ਚੇਅਰਮੈਨ ਰਾਮ ਤੀਰਥ ਮੰਨਾ, ਭਾਜਪਾ ਆਗੂ ਨਰਿੰਦਰ ਗਰਗ ਨੀਟਾ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੱਖਣ ਸ਼ਰਮਾ, ਗੁਰਦਰਸ਼ਨ ਬਰਾੜ, ਪੁਨੀਤ ਮਾਨ ਗਹਿਲ, ਮਨੂ ਜਿੰਦਲ, ਮਹੇਸ਼ ਲੋਟਾ, ਵਿਜੇ ਭਦੌੜੀਆ, ਯਾਦਵਿੰਦਰ ਬਿੱਟੂ ਦੀਵਾਨਾ, ਲੱਕੀ ਪੱਖੋਂ, ਦਿਲਪ੍ਰੀਤ ਚੌਹਾਨ, ਅਮਿਤ ਮਿੱਤਰ, ਦਰਸ਼ਨ ਸਿੰਘ ਨੈਣੇਵਾਲ, ਹਰਦਿਆਲ ਅਤਰੀ, ਪ੍ਰੋਫੈਸਰ ਬਿੱਟੂ ਸ਼ਰਮਾ ਅਤੇ ਹੇਮਰਾਜ ਗਰਗ ਸਮੇਤ ਹਜ਼ਾਰਾਂ ਲੋਕ ਸ਼ਾਮਲ ਸਨ।


Spread Information
Advertisement
error: Content is protected !!