PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

​”ਕੁਦਰਤ ਨੇ ਖੋਹੇ ਸੀ ਹੱਥ, ਪਰ ਜਜ਼ਬੇ ਨੂੰ ਲੱਗੇ ਖੰਭ; ਬਰਨਾਲਾ ਦਾ ਹਰਦਿਕ ਬਣਿਆ ਜੱਜ”

Advertisement
Spread Information

ਮੰਜ਼ਿਲਾਂ ਉਨ੍ਹਾਂ ਨੂੰ ਮਿਲਦੀਆਂ , ਜਿਨ੍ਹਾਂ ਦੇ ਸੁਪਨਿਆਂ ‘ਚ ਜਾਨ ਹੁੰਦੀ

ਖੰਭਾਂ ਨਾਲ ਕੁਝ ਵੀ ਨਹੀਂ ਹੁੰਦਾ, ਸਦਾ ਹੌਂਸਲਿਆਂ ਨਾਲ ਉਡਾਨ ਹੁੰਦੀ’

ਹਰਿੰਦਰ ਨਿੱਕਾ, ਬਰਨਾਲਾ 20 ਦਸੰਬਰ 2025

    ਬਰਨਾਲਾ ਦੀ ਧਰਤੀ ਦੇ ਹੋਣਹਾਰ ਸਪੂਤ ਹਰਦਿਕ ਕੌਸ਼ਲ ਨੇ ਆਪਣੇ ਬੁਲੰਦ ਹੌਸਲੇ ਅਤੇ ਜਨੂੰਨ ਦੀ ਬਦੌਲਤ ਇਨ੍ਹਾਂ ਸਤਰਾਂ ਨੂੰ ਹੂ-ਬ-ਹੂ ਸੱਚ ਕਰ ਵਿਖਾਇਆ ਹੈ। ਸਰੀਰਕ ਅਸਮਰਥਤਾ ਨੂੰ ਆਪਣੀ ਕਮਜ਼ੋਰੀ ਨਹੀਂ, ਸਗੋਂ ਆਪਣੀ ਤਾਕਤ ਬਣਾ ਕੇ, ਹਰਦਿਕ ਨੇ ਜਨਰਲ ਕੈਟੇਗਰੀ ਵਿੱਚ ਰਾਜਸਥਾਨ ਸੂਬੇ ‘ਚ PCS (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਸਫਲਤਾ ਦਾ ਇੱਕ ਅਜਿਹਾ ਕੀਰਤੀਮਾਨ ਸਥਾਪਿਤ ਕੀਤਾ ਹੈ, ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਲਈ ਇੱਕ ਮਿਸਾਲ ਬਣ ਗਿਆ ਹੈ।

ਸੰਘਰਸ਼ ਅਤੇ ਸਫਲਤਾ ਦਾ ਸਫ਼ਰ

   ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਤੋਂ ਐਲ.ਐਲ.ਬੀ. ਅਤੇ ਗੁਰਗਾਂਵ ਤੋਂ ਐਲ.ਐਲ.ਐਮ. ਦੀ ਉੱਚ ਸਿੱਖਿਆ ਹਾਸਲ ਕਰਨ ਵਾਲੇ ਹਰਦਿਕ ਕੌਂਸਲ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦਾ ਦ੍ਰਿੜ ਹੋਵੇ, ਤਾਂ ਸਰੀਰਕ ਰੁਕਾਵਟਾਂ , ਖੁਦ ਬ ਖੁਦ ਹਾਰ ਜਾਂਦੀਆਂ ਹਨ। ਵਰਨਣਯੋਗ ਹੈ ਕਿ ਬਚਪਨ ਵਿਚ ਹੋਏ ਇਕ ਹਾਦਸੇ ਤੋਂ ਬਾਅਦ ਡਾਕਟਰਾਂ ਨੇ ਹਾਰਦਿਕ ਦੀਆਂ ਦੋਵੇਂ ਬਾਹਾਂ ਕੂਹਣੀਆਂ ਤੱਕ ਕੱਟ ਦਿੱਤੀਆਂ ਸਨ। ਹਾਰਦਿਕ ਨੇ ਹੱਥਾਂ ਦੀ ਅਣਹੋਂਦ ਦਾ ਉਲਾਂਭਾ ਨਾ ਪ੍ਰਮਾਤਮਾ ਨੂੰ ਦਿੱਤਾ ਅਤੇ ਨਾ ਹੀ ਆਪਣੀ ਕਿਸਮਤ ਨੂੰ ਕੋਸਿਆ। ਹਾਰਦਿਕ ਨੇ ਆਪਣੀਆਂ ਬਾਹਾਂ ਦੇ ਰਹਿੰਦੇ ਹਿੱਸੇ ਨੂੰ ਹੀ ਹੱਥ ਬਣਾਇਆ ਅਤੇ ਲਿਖਣਾ ਸ਼ੁਰੂ ਕਰ ਦਿੱਤਾ। ਹਾਰਦਿਕ ਨੇ ਹਰ ਦਿਨ ਅਤੇ ਹਰ ਪਲ ਕੀਤੀ ਸਖ਼ਤ ਮਿਹਨਤ, ਦ੍ਰਿੜ ਨਿਸ਼ਚੈ ਅਤੇ ਆਤਮ ਵਿਸ਼ਵਾਸ ਨੇ ਹਰ ਮੁਸ਼ਕਲ ਨੂੰ ਬੌਣਾ ਸਾਬਤ ਕਰ ਦਿੱਤਾ।             

ਪਰਿਵਾਰਕ ਵਿਰਾਸਤ ਅਤੇ ਪ੍ਰੇਰਣਾ

   ਹਰਦਿਕ ਦੀ ਇਸ ਬੁਲੰਦੀ ਪਿੱਛੇ ਉਨ੍ਹਾਂ ਦੇ ਆਦਰਸ਼ਾਂ ਅਤੇ ਪਰਿਵਾਰਕ ਸੰਸਕਾਰਾਂ ਦਾ ਵੱਡਾ ਹੱਥ ਹੈ:

  • ​ਮਾਤਾ: ਸ਼੍ਰੀਮਤੀ ਸ਼ਾਲਿਨੀ ਕੌਸ਼ਲ (ਪ੍ਰਿੰਸੀਪਲ, ਟੰਡਨ ਇੰਟਰਨੈਸ਼ਨਲ ਸਕੂਲ, ਬਰਨਾਲਾ)।
  • ​ਨਾਨਾ : ਪ੍ਰਸਿੱਧ ਵਕੀਲ ਸ਼ਿਵਦਰਸ਼ਨ ਕੁਮਾਰ ਸ਼ਰਮਾ (ਚੇਅਰਮੈਨ, ਐਸ.ਡੀ. ਸਭਾ ਰਜਿ. ਬਰਨਾਲਾ)।

​ਹਰਦਿਕ ਆਪਣੇ ਜੀਵਨ ਵਿੱਚ ਆਪਣੀ ਮਾਤਾ ਸ਼ਾਲਿਨੀ ਕੌਂਸਲ ਅਤੇ ਨਾਨਾ ਐਡਵੋਕੇਟ ਸ਼ਿਵ ਦਰਸ਼ਨ ਸ਼ਰਮਾ  ਨੂੰ ਹੀ ਆਪਣਾ ਅਸਲ ‘ਹੀਰੋ’ ਅਤੇ ਆਦਰਸ਼ ਮੰਨਦੇ ਹਨ। ਉਨ੍ਹਾਂ ਦੀ ਰਹਿਨੁਮਾਈ ਨੇ ਹੀ ਹਰਦਿਕ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਹੌਂਸਲਾ ਅਤੇ ਕਦਮ ਕਦਮ ਤੇ ਸਹਿਯੋਗ ਦਿੱਤਾ।

ਇੱਕ ਸੁਨੇਹਾ ਨੌਜਵਾਨਾਂ ਦੇ ਨਾਂਅ

   ਇਹ ਜਿੱਤ ਸਿਰਫ਼ ਹਰਦਿਕ ਜਾਂ ਉਨ੍ਹਾਂ ਦੇ ਪਰਿਵਾਰ ਦੀ ਨਹੀਂ, ਸਗੋਂ ਪੂਰੇ ਬਰਨਾਲਾ ਸ਼ਹਿਰ ਅਤੇ ਪੰਜਾਬ ਦੀ ਜਿੱਤ ਹੈ। ਹਰਦਿਕ ਨੇ ਸਮਾਜ ਅਤੇ ਨੌਜਵਾਨ ਵਰਗ ਨੂੰ ਸੁਨੇਹਾ ਦਿੱਤਾ ਹੈ ਕਿ ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ, ਜਜ਼ਬਾ ਕਦੇ ਵੀ ਅਪਾਹਜ ਨਹੀਂ ਹੋਣਾ ਚਾਹੀਦਾ।              ਐਸਡੀ ਸਭਾ ਦੇ ਪ੍ਰਧਾਨ ਡਾਕਟਰ ਭੀਮ ਸੈਨ ਗਰਗ, ਜਰਨਲ ਸਕੱਤਰ ਐਡਵੋਕੇਟ ਸ਼ਿਵ ਸਿੰਗਲਾ, ਐਸ ਐਸ ਡੀ ਕਾਲਜ ਬਰਨਾਲਾ ਦੇ ਬਰਨਾਲਾ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਹਾਰਦਿਕ ਕੌਂਸਲ ਨੂੰ ਉਨ੍ਹਾਂ ਦੀ ਇਸ ਮਾਣਮੱਤੀ ਸਫਲਤਾ ਦੀ ਵਧਾਈ ਦਿੰਦਿਆਂ ਕਿਹਾ ਕਿ ਇਹ ਸਫਲਤਾ ਨੇ ਆਪਣੇ ਪਰਿਵਾਰ ਅਤੇ ਬਰਨਾਲਾ ਜ਼ਿਲ੍ਹੇ ਦਾ ਸਿਰ ਉੱਚਾ ਚੁੱਕਿਆ ਹੈ। ਐਡਵੋਕੇਟ ਸ਼ਿਵ ਸਿੰਗਲਾ ਨੇ ਆਪਣੀ ਖੁਸ਼ੀ ਅਤੇ ਹਾਰਦਿਕ ਦੀ ਸਫਲਤਾ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ,,,

“ਨਿਗਾਹੋਂ ਮੇਂ ਮੰਜ਼ਿਲ ਥੀ, ਗਿਰੇ ਔਰ ਗਿਰ ਕਰ ਸੰਭਲਤੇ ਰਹੇ,

ਹਵਾਓਂ ਨੇ ਬਹੁਤ ਕੋਸ਼ਿਸ਼ ਕੀ, ਮਗਰ ਚਿਰਾਗ ਆਂਧੀਓਂ ਮੇਂ ਭੀ ਜਲਤੇ ਰਹੇ।”


Spread Information
Advertisement
error: Content is protected !!