PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

Shameful -ਫੀਸ ਨਾ ਭਰਨ ਕਰਕੇ, ਦਲਿਤ ਵਿਦਿਆਰਥਣ ਨੇ ਕੀਤਾ Suicide

Advertisement
Spread Information

ਕਾਲਜ਼ ਪ੍ਰਿੰਸੀਪਲ ਨੇ ਮੰਨਿਆ, ਰਹਿੰਦੀ ਸੀ ਰਮਨਪ੍ਰੀਤ ਕੌਰ ਦੀ ਲੰਘੇ ਵਰ੍ਹੇ ਦੀ ਫੀਸ 

ਹਰਿੰਦਰ ਨਿੱਕਾ, ਬਰਨਾਲਾ 3 ਦਸੰਬਰ 2025 

       ਜਿਲ੍ਹੇ ਦੇ ਥਾਣਾ ਸਦਰ ਬਰਨਾਲਾ ਅਧੀਨ ਪੈਂਦੇ ਪਿੰਡ ਠੀਕਰੀਵਾਲਾ ਦੀ ਰਹਿਣ ਵਾਲੀ ਮਹਿਲਾ ਭਾਜਪਾ ਆਗੂ ਦੀ ਨੌਜਵਾਨ ਧੀ ਨੇ ਯੂਨੀਵਰਸਿਟੀ ਕਾਲਜ ਬਰਨਾਲਾ ਦੀ ਫੀਸ ਨਾ ਭਰੇ ਜਾਣ ਤੋਂ ਪ੍ਰੇਸ਼ਾਨ ਹੋ ਕੇ ਲੰਘੀ ਕੱਲ੍ਹ ਸ਼ਾਮ ਗਲ ਫਾਹਾ ਲੈ ਕੇ ਜਿੰਦਗੀ ਨੂੰ ਅਲਵਿਦਾ ਕਹਿ ਦਿੱਤਾ। ਘਟਨਾ ਦੀ ਸੂਚਨਾ ਮਿਲਿਦਿਆਂ ਹੀ ਲਾਸ਼ ਨੂੰ ਸਿਵਲ ਹਸਪ਼ਤਾਲ ਬਰਨਾਲਾ ਦੀ ਮੌਰਚਰੀ ਵਿੱਚ ਪੋਸਟਮਾਰਟ ਲਈ ਲਿਆਂਦਾ ਗਿਆ ਹੈ। ਪੁਲਿਸ ਨੇ ਮਾਮਲੇ ਦੀ ਤਫਤੀਸ਼ ਅਤੇ ਅਗਲੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।

        ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੀ ਮਹਿਲਾ ਆਗੂ ਰਾਣੀ ਕੌਰ ਪਤਨੀ ਭੋਲਾ ਸਿੰਘ ਵਾਸੀ ਪੱਤੀ ਮਾਨ ਨੇੜੇ ਦਾਣਾ ਮੰਡੀ ਠੀਕਰੀਵਾਲਾ ਦੀ ਲੜਕੀ ਰਮਨਪ੍ਰੀਤ ਕੌਰ ਉਮਰ ਕਰੀਬ 22 ਕੁ ਸਾਲ ਯੂਨੀਵਰਸਿਟੀ ਕਾਲਜ ਘੜੂੰਆਂ (ਬਰਨਾਲਾ) ਵਿਖੇ ਬੀ.ਏ. ਫਾਇਨਲ ਦੀ ਪੜ੍ਹਾਈ ਕਰ ਰਹੀ ਸੀ। ਕੁੱਝ ਦਿਨਾਂ ਬਾਅਦ ਹੀ ਉਸ ਦੀ ਪ੍ਰੀਖਿਆ ਸ਼ੁਰੂ ਹੋਣੀ ਸੀ, ਉਸ ਨੇ ਫੀਸ ਭਰਨ ਲਈ ਆਪਣੇ ਪਰਿਵਾਰ ਤੋਂ ਪੰਜ ਹਜ਼ਾਰ ਰੁਪਏ ਦੀ ਮੰਗ ਕੀਤੀ। ਪਰੰਤੂ ਪਰਿਵਾਰ ਦੀ ਆਰਥਿਕ ਹਾਲਤ ਬਹੁਤੀ ਠੀਕ ਨਾ ਹੋਣ ਕਾਰਣ, ਪਰਿਵਾਰ ਨੇ ਫੀਸ ਭਰਨ ਤੋਂ ਕੁੱਝ ਦਿਨ ਲਈ ਬੇਬਸੀ ਜਾਹਿਰ ਕੀਤੀ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਰਮਨ ਕਈ ਦਿਨਾਂ ਤੋਂ ਦੱਸ ਰਹੀ ਸੀ ਕਿ ਕਾਲਜ ਦੀ ਪ੍ਰਿੰਸੀਪਲ ਉਸ ਤੇ ਦਬਾਅ ਪਾ ਰਹੀ ਸੀ ਕਿ ਜੇਕਰ ਤੂੰ ਰਹਿੰਦੀ ਫੀਸ ਨਹੀਂ ਭਰੀ ਤਾਂ ਤੈਨੂੰ ਪ੍ਰੀਖਿਆ ਵਿੱਚ ਬੈਠਣ ਲਈ ਰੋਲ ਨੰਬਰ ਨਹੀਂ ਦਿੱਤਾ ਜਾਵੇਗਾ। ਇਸ ਤਰਾਂ ਫੀਸ ਦਾ ਕੋਈ ਪ੍ਰਬੰਧ ਨਾ ਹੁੰਦਾ ਦੇਖ,ਉਹ ਕਾਫੀ ਮਾਨਸਿਕ ਪ੍ਰੇਸ਼ਾਨ ਹੋ ਗਈ। ਜਿਸ ਕਾਰਨ ਉਸ ਨੇ ਮੰਗਲਵਾਰ ਸ਼ਾਮ ਕਮਰੇ ਅੰਦਰ ਵੜ੍ਹ ਕੇ ਛੱਤ ਵਿੱਚ ਪਾਏ ਗਾਡਰ ਵਿੱਚ ਚੁੰਨੀ ਪਾ ਕੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਦੋਂ ਕੁੱਝ ਸਮਾਂ ਉਹ ਕਮਰੇ ਵਿੱਚੋਂ ਬਾਹਰ ਨਹੀਂ ਆਈ ਤਾਂ, ਪਰਿਵਾਰਿਕ ਮੈਂਬਰਾਂ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਗਾਡਰ ਨਾਲ ਝੂਲ ਰਹੀ ਸੀ। ਤੁਰੰਤ ਹੀ ਪਰਿਵਾਰ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ । ਸੂਚਨਾ ਮਿਲਦਿਆਂ ਹੀ ਥਾਣਾ ਸਦਰ ਬਰਨਾਲਾ ਦੇ ਏਐਸਆਈ ਗੁਰਮੇਲ ਸਿੰਘ ਪੁਲਿਸ ਪਾਰਟੀ ਸਹਿਤ ਮੌਕਾ ਪਰ ਪਹੁੰਚੇ।                                ਉਨਾਂ ਲਾਸ਼ ਨੂੰ ਕਬਜੇ ਵਿੱਚ ਲੈ ਕੇ, ਸਿਵਲ ਹਸਪਤਾਲ ਬਰਨਾਲਾ ਦੀ ਮੌਰਚਰੀ ਵਿੱਚ ਸੰਭਾਲਿਆ। ਇਸ ਸਬੰਧੀ ਥਾਣਾ ਸਦਰ ਬਰਨਾਲਾ ਦੇ ਐਸਐਚਓ ਇੰਸਪੈਕਟਰ ਜਗਜੀਤ ਸਿੰਘ ਨੇ ਕਿਹਾ ਕਿ ਪੁਲਿਸ ਆਤਮ ਹੱਤਿਆ ਦੀ ਘਟਨਾ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ। ਪਰਿਵਾਰਿਕ ਮੈਂਬਰਾਂ ਦੇ ਬਿਆਨ ਅਤੇ ਪੋਸਟਮਾਰਟ ਦੀ ਰਿਪੋਰਟ ਦੇ ਅਧਾਰ ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਕੀ ਕਹਿਣਾ ਹੈ ਕਾਲਜ ਪ੍ਰਿੰਸੀਪਲ ਦਾ…

     ਯੂਨੀਵਰਸਿਟੀ ਕਾਲਜ ਬਰਨਾਲਾ ਦੀ ਪ੍ਰਿੰਸੀਪਲ ਵਿਭਾ ਨੇ ਟੂਡੇ ਨਿਊਜ਼ ਨਾਲ ਗੱਲਬਾਤ ਕਰਦਿਆਂ ਮੰਨਿਆ ਕਿ ਰਮਨ ਪ੍ਰੀਤ ਕੌਰ, ਉਨ੍ਹਾਂ ਦੇ ਕਾਲਜ ਵਿਚ ਪੜ੍ਹਦੀ ਹੈ, ਪਰ ਮੈਂ ਉਸ ਤੇ ਫੀਸ ਨਾ ਭਰੇ ਜਾਣ ਕਾਰਣ ਕੋਈ ਦਬਾਅ ਨਹੀਂ ਪਾਇਆ। ਉਨ੍ਹਾਂ ਕਿਹਾ ਕਿ ਰਮਨ ਪ੍ਰੀਤ ਕੌਰ ਨੂੰ ਦਲਿਤ ਸਮਾਜ ਨਾਲ ਸੰਬੰਧਿਤ ਹੋਣ ਕਰਕੇ ਸਕਾਲਰਸ਼ਿਪ ਵੀ ਮਿਲਦੀ ਸੀ। ਬੀਤੇ ਸੈਕਿੰਡ ਈਅਰ ਦੀ ਸਕਾਲਰਸ਼ਿਪ ਵੀ ਮਾਰਚ 2025 ਵਿੱਚ ਉਸ ਦੇ ਖਾਤੇ ਵਿੱਚ ਆ ਚੁੱਕੀ ਸੀ। ਫਿਰ ਵੀ ਉਸ ਨੇ ਕਾਲਜ਼ ਦੀ ਲੰਘੇ ਸਾਲ ਦੀ 5570 ਰੁਪਏ ਫੀਸ ਨਹੀਂ ਭਰੀ। ਜਦੋਂਕਿ ਨਿਯਮਾਂ ਅਨੁਸਾਰ ਇਹ ਰਾਸ਼ੀ ਵਿਦਿਆਰਥੀ ਦੇ ਖਾਤੇ ਵਿੱਚ ਆਉਣ ਤੋਂ ਬਾਅਦ ਇੱਕ ਹਫ਼ਤੇ ਦੇ ਅੰਦਰ ਅੰਦਰ ਕਾਲਜ਼ ਵਿੱਚ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਹੈ। ਇਸ ਲਈ ਉਸ ਨੂੰ ਉਹ ਫੀਸ ਜਮ੍ਹਾਂ ਕਰਵਾਉਣ ਲਈ ਜ਼ਰੂਰ ਕਿਹਾ ਗਿਆ ਸੀ। ਪਰੰਤੂ ਉਸ ਨੇ ਜਾਂ ਉਸ ਦੇ ਪਰਿਵਾਰ ਨੇ ਮੈਨੂੰ ਮਿਲ ਕੇ,ਆਪਣੀ ਕੋਈ ਮਜਬੂਰੀ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਕਾਲਜ ਦੇ ਬੱਚਿਆਂ ਦੀਆਂ ਕਰੀਬ 35 ਲੱਖ ਰੁਪਏ ਦੀਆਂ ਫੀਸਾਂ ਬਕਾਇਆ ਰਹਿੰਦੀਆਂ ਹਨ। ਜਿਹੜੀਆਂ ਭਰਵਾਉਣ ਲਈ, ਸਾਨੂੰ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਰੋਲ ਨੰਬਰ ਨਾ ਦੇਣ ਲਈ ਕਹਿਣਾ ਹੀ ਪੈਂਦਾ ਹੈ। ਪਰੰਤੂ ਕਿਸੇ ਦਾ ਰੋਲ ਨੰਬਰ ਰੋਕਿਆ ਨਹੀਂ ਜਾਂਦਾ। ਉਨ੍ਹਾਂ ਇਹ ਵੀ ਦੱਸਿਆ ਕਿ ਰਮਨਪ੍ਰੀਤ ਕੌਰ ਵੱਲੋਂ ਫਾਈਨਲ ਈਅਰ ਦੀ ਸਕਾਲਰਸ਼ਿਪ ਲਈ ਵੀ ਅਪਲਾਈ ਨਹੀਂ ਕੀਤਾ ਗਿਆ। ਉਨ੍ਹਾਂ ਰਮਨਪ੍ਰੀਤ ਕੌਰ ਦੀ ਆਤਮ ਹੱਤਿਆ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ, ਰਮਨਪ੍ਰੀਤ ਕੌਰ ਦੀ ਆਤਮ ਹੱਤਿਆ ਦੀ ਕੋਈ ਹੋਰ ਵੀ ਵਜ੍ਹਾ ਰਹੀ ਹੋਵੇ।


Spread Information
Advertisement
error: Content is protected !!