PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ

ਬਰਨਾਲਾ ਦਾ ਹੋਟਲ B TOWN “ਹਵਸ ਅਤੇ 2 ਕੁੜੀਆਂ ” ਹੌਲਨਾਕ ਹੋਇਆ ਹਸ਼ਰ…..!

Advertisement
Spread Information

ਸੋਸ਼ਲ ਮੀਡੀਆ ‘ਤੇ ਹੋਈ ਗੱਲ- ਮਾਝੇ ਦੇ ਮੁੰਡਿਆਂ ਦੀ ਹਵਸ ਦਾ ਸ਼ਿਕਾਰ ਬਣੀਆਂ 2 ਮਲਵਈ ਕੁੜੀਆਂ 

ਦੋਸ਼ੀਆਂ ‘ਚੋਂ ਇੱਕ ਫੌਜੀ ਨੇ ਆਪਣੇ ਮਾਮੇ ਦੇ ਮੁੰਡੇ ਨੂੰ ਨਾਲ ਲਿਆ ਕੇ ਕਰਿਆ ਕਾਂਡ

ਹਰਿੰਦਰ ਨਿੱਕਾ, ਬਰਨਾਲਾ 8 ਦਸੰਬਰ 2025 

      ਸੋਸ਼ਲ ਮੀਡੀਆ ਰਾਹੀਂ ਹੋਈ ਜਾਣ-ਪਛਾਣ ਅਤੇ ਫਿਰ ਸ਼ੁਰੂ ਹੋਈ ਦੋਸਤੀ, ਇੱਕ ਨਾਬਾਲਗ ਕੁੜੀ ਸਮੇਤ ਦੋ ਸਹੇਲੀਆਂ ਤੇ ਉਸ ਵੇਲੇ ਭਾਰੀ ਪੈ ਗਈ। ਜਦੋਂ 2 ਮਾਝੇ ਦਿਆਂ ਮੁੰਡਿਆਂ ਨੇ 2 ਮਲਵਈ ਕੁੜੀਆਂ ਨੂੰ ਬਰਨਾਲਾ ਬੱਸ ਸਟੈਂਡ ਦੇ ਸਾਹਮਣੇ ਸਥਿਤ ਇੱਕ ਹੋਟਲ ਵਿੱਚ ਬੁਲਾਇਆ ਅਤੇ ਵਿਆਹ ਦਾ ਝਾਂਸਾ ਦੇ ਉਨਾਂ ਨਾਲ ਜਬਰ ਜਿਨਾਹ ਕੀਤਾ। ਫਿਰ ਓਹ ਦੋਵੇਂ ਮਝੈਲ ਉਨਾਂ ਨੂੰ ਹੋਟਲ ਵਿੱਚ ਵਿਲਕਦੀਆਂ ਛੱਡ ਕੇ ਫਰਾਰ ਹੋ ਗਏ। ਦੋਸ਼ੀਆਂ ਵਿੱਚੋਂ ਇੱਕ ਫੌਜ ਵਿੱਚ ਤਾਇਨਾਤ ਹੈ, ਜਦੋਂਕਿ ਦੂਸਰਾ ਉਸ ਦਾ ਮਮੇਰਾ ਭਾਈ ਹੈ। ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੇ ਪੀੜਤ ਲੜਕੀਆਂ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਜਬਰ-ਜਿਨਾਹ ਦਾ ਕੇਸ ਦਰਜ ਕਰਕੇ, ਉਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਉੱਧਰ ਹੋਟਲ ਵਿੱਚ ਨਾਬਾਲਿਗ ਨੂੰ ਕਮਰਾ ਦੇਣ ਦਾ ਕੌੜਾ ਸੱਚ ਵੀ ਬੇਨਕਾਬ ਹੋਇਆ ਹੈ ਕਿ ਆਖਿਰ ਹੋਟਲ ਵਾਲਿਆਂ ਨੇ ਬਿਨਾਂ ਘੋਖ ਪੜਤਾਲ ਕੀਤਿਆਂ ਕਿਵੇਂ ਇੱਕ ਨਾਬਾਲਿਗ ਕੁੜੀ ਨੂੰ ਕਮਰੇ ਵਿੱਚ ਠਹਿਰਾਅ ਕਰਨ ਦਿੱਤਾ। ਪੁਲਿਸ ਦੋਸ਼ੀਆਂ ਨੂੰ ਗਿਰਫਤਾਰ ਕਰਨ ਤੋਂ ਇਲਾਵਾ ਹੋਟਲ ਮਾਲਕ ਤੇ ਸ਼ਿਕੰਜਾ ਕਸੇਗੀ, ਇਹ ਸੁਆਲ ਵੀ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।  

​Hotel ਤੱਕ ਪਹੁੰਚਿਆ, ਇੰਸਟਾ ਤੋਂ ਸ਼ੁਰੂ ਹੋਇਆ ਸਿਲਸਿਲਾ

       ​ਮਾਨਸਾ ਜ਼ਿਲ੍ਹੇ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ‘ਚ 12ਵੀਂ ਜਮਾਤ ਵਿੱਚ ਪੜ੍ਹਦੀ ਵਿਦਿਆਰਥਣ, ਜੋ ਮਾਨਸਾ ਦੇ ਹੀ ਪਿੰਡ ਦੀ ਰਹਿਣ ਵਾਲੀ ਹੈ, ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਲਗਭਗ 5-6 ਮਹੀਨੇ ਪਹਿਲਾਂ ਉਸ ਦੀ ਇੰਸਟਾਗ੍ਰਾਮ ਆਈ.ਡੀ. ਰਾਹੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਕੋਟਲੀ ਕੋਕਾ ਦਾ ਰਹਿਣ ਵਾਲਾ ਗੁਰਨਾਮ ਸਿੰਘ (ਜੋ ਕਿ ਫੌਜ ਵਿੱਚ ਨੌਕਰੀ ਕਰਦਾ ਹੈ) ਨਾਲ ਗੱਲਬਾਤ ਸ਼ੁਰੂ ਹੋਈ ਸੀ। ਇਸੇ ਦੌਰਾਨ ਉਸ ਨੇ ਆਪਣੀ ਭਦੌੜ( ਬਰਨਾਲਾ) ਦੀ ਰਹਿਣ ਵਾਲੀ ਕਰੀਬ 24 ਸਾਲਾ ਸਹੇਲੀ ਦੀ ਗੱਲ ਵੀ ਗੁਰਨਾਮ ਸਿੰਘ ਰਾਹੀਂ, ਉਸ ਦੇ ਮਾਮੇ ਦੇ ਲੜਕੇ ਕਰਨ ਸਿੰਘ ਨਾਲ ਕਰਵਾ ਦਿੱਤੀ। ਇਹ ਦੋਵੇਂ ਵੀ ਲੱਗਭੱਗ 5-6 ਮਹੀਨੇ ਤੱਕ ਆਪਸ ਵਿੱਚ ਗੱਲਬਾਤ ਕਰਦੇ ਰਹੇ।

Barnala ਦੇ ਹੋਟਲ ‘ਚ ਹੋਇਆ ‘ ਖੌਫਨਾਕ ਕਾਰਾ ‘

    ਜਬਰ ਜਿਨਾਹ ਦਾ ਸ਼ਿਕਾਰ ਬਣੀ ਸਕੂਲ ਵਿਦਿਆਰਥਣ ਅਨੁਸਾਰ ​ਇੱਕ ਦਸੰਬਰ 2025 ਨੂੰ ਫੌਜੀ ਗੁਰਨਾਮ ਸਿੰਘ ਨੇ ਦੋਵਾਂ ਸਹੇਲੀਆਂ ਨੂੰ ਬਰਨਾਲਾ ਵਿਖੇ ਬੁਲਾਇਆ। ਪਹਿਲਾਂ ਤਾਂ ਦੋਵਾਂ ਨੇ ਇੱਥੇ ਆਉਣ ਤੋਂ ਮਨ੍ਹਾ ਕੀਤਾ, ਪਰ ਜ਼ਿਆਦਾ ਜ਼ਿੱਦ ਕਰਨ ‘ਤੇ ਉਹ ਬਰਨਾਲਾ ਸ਼ਹਿਰ ਪਹੁੰਚ ਗਈਆਂ। ਗੁਰਨਾਮ ਸਿੰਘ ਅਤੇ ਕਰਨ ਸਿੰਘ ਵੀ ਅੰਮ੍ਰਿਤਸਰ ਤੋਂ ਬਰਨਾਲਾ ਆ ਗਏ। ​ਚਾਰੋਂ ਜਣੇ ਬਰਨਾਲਾ ਬੱਸ ਸਟੈਂਡ ਨੇੜੇ ਹੋਟਲ ਬੀ-ਟਾਊਨ HOTEL B TOWN ਪਹੁੰਚੇ, ਜਿੱਥੇ ਉਨ੍ਹਾਂ ਨੇ ਵੱਖੋ-ਵੱਖਰੇ ਕਮਰੇ ਲਏ। ਅੱਧੀ ਰਾਤ ਲੰਘ ਜਾਣ ਤੇ,  ਗੁਰਨਾਮ ਸਿੰਘ ਫੌਜੀ ਨੇ ਨਾਬਾਲਿਗ ਲੜਕੀ ਨੂੰ ਅਤੇ ਕਰਨ ਸਿੰਘ ਨੇ ਉਸ ਦੀ ਸਹੇਲੀ ਨੂੰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ , ਉਨਾਂ ਦੀ ਸਹਿਮਤੀ ਤੋਂ ਬਿਨਾਂ ਜਬਰਦਸਤੀ ਜਬਰ ਜਿਨਾਹ ਕੀਤਾ।

ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ

​   ਪੀੜਤਾਂ ਮੁਤਾਬਿਕ ਸਵੇਰ ਹੁੰਦਿਆਂ ਹੀ ਦੋਵੇਂ ਮੁਲਜ਼ਮ ਲੜਕੇ, ਦੋਵੇਂ ਲੜਕੀਆਂ ਨੂੰ ਹੋਟਲ ਵਿੱਚ ਬਿਨਾਂ ਦੱਸੇ ਛੱਡ ਕੇ ਫਰਾਰ ਹੋ ਗਏ। ਇਸ ਘਟਨਕ੍ਰਮ ਤੋਂ ਸਹਿਮੀਆਂ ਦੋਵੇਂ ਸਹੇਲੀਆਂ ਨੇ ਆਪਣੇ ਘਰਦਿਆਂ ਨੂੰ ਘਟਨਾ ਵਾਲੀ ਥਾਂ ਹੋਟਲ ਵਿੱਚ ਬੁਲਾਇਆ। ਦੋਵਾਂ ਸਹੇਲੀਆਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ।

ਫੌਜੀ ਸਣੇ ਦੋ ਜਣਿਆਂ ਖਿਲਾਫ ਐਫ.ਆਈ.ਆਰ.

      ਥਾਣਾ ਸਿਟੀ 1 ਬਰਨਾਲਾ ਦੇ ਐਸਐਚਓ ਇੰਸਪੈਕਟਰ ਲਖਵਿੰਦਰ ਸਿੰਘ ਨੇ ਪੁੱਛਣ ਤੇ ਦੱਸਿਆ ਕਿ ​ਸਿਵਲ ਹਸਪਤਾਲ ਬਰਨਾਲਾ ਤੋਂ ਮਿਲੇ ਰੁੱਕੇ ਤੋਂ ਬਾਅਦ ਮੁਕਾਮੀ ਪੁਲਿਸ ਹਰਕਤ ਵਿੱਚ ਆ ਗਈ। ਪੁਲਿਸ ਨੇ ਪੀੜਤ ਲੜਕੀਆਂ ਦੇ ਬਿਆਨ ਕਲਮਬੰਦ ਕਰਨ ਲਈ ਐਸ.ਆਈ. ਮਨਪ੍ਰੀਤ ਕੌਰ ਨੂੰ ਭੇਜਿਆ। ਜਿੰਨ੍ਹਾਂ ਨੇ ਜਬਰ ਜਿਨਾਹ ਦਾ ਸ਼ਿਕਾਰ ਹੋਈਆਂ ਦੋਵੇਂ ਸਹੇਲੀਆਂ ਦੇ ਬਿਆਨ ,ਉਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਹਾਜ਼ਰੀ ਵਿੱਚ ਦਰਜ ਕੀਤੇ ਅਤੇ ਮੈਡੀਕਲ ਕਰਵਾਇਆ। ਮਾਮਲੇ ਦੀ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਪੀੜਤਾਂ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਉਪਰੰਤ ਦੋਵੇਂ ਨਾਮਜ਼ਦ ਦੋਸ਼ੀਆਂ ਫੌਜੀ ਗੁਰਨਾਮ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਕੋਟਲੀ ਕੋਕਾ (ਜ਼ਿਲ੍ਹਾ ਅੰਮ੍ਰਿਤਸਰ) ਅਤੇ ਕਰਨ ਸਿੰਘ ਪੁੱਤਰ ਨਾਮਲੂਮ ਖਿਲਾਫ਼ ਜਬਰ ਜਿਨਾਹ ਦੇ ਜੁਰਮ ਵਿੱਚ 65 (2) BNS ਅਤੇ 6 ਪੋਕਸੋ ਐਕਟ 2012 ਤਹਿਤ ਮੁਕੱਦਮਾਂ ਦਰਜ ਕਰਕੇ, ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਦੋਸ਼ੀਆਂ ਨੂੰ ਜਲਦ ਹੀ ਗਿਰਫਤਾਰ ਕਰ ਲਿਆ ਜਾਵੇਗਾ। 


Spread Information
Advertisement
error: Content is protected !!