PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

School ‘ਚ ਬੱਚੀਆਂ ਦਾ ਸ਼ੋਸ਼ਣ, ਇੱਕ ਅਧਿਆਪਕ ਤੇ ਪੁਲਿਸ ਦਾ ਡਿਊਟੀ ਓਹਲੇ ਛੁਪਿਆ ਚਿਹਰਾ ਹੋਇਆ ਨੰਗਾ.!

Advertisement
Spread Information

ਸ਼ਰਮਨਾਕ-ਸਕੂਲ ਵਿੱਚ ਮਾਸੂਮ ਬੱਚੀਆਂ ਨਾਲ ਛੇੜਛਾੜ!

ਪੈਸੇ ਹੇਠ ਦਬਿਆ ਮਾਸੂਮ ਬੱਚੀਆਂ ਤੇ ਹੋਇਆ ਅੱਤਿਆਚਾਰ ?

#JusticeForKids #StopChildAbuse

ਹਰਿੰਦਰ ਨਿੱਕਾ , ਬਰਨਾਲਾ 9 ਦਸੰਬਰ 2025

      ਬਾਬਾ ਆਲਾ ਸਿੰਘ ਦੀ ਵਰੋਸਾਈ ਧਰਤੀ ਬਰਨਾਲਾ ਸ਼ਹਿਰ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਨਜ਼ਦੀਕੀ ਪਿੰਡ ਦੇ ਸਕੂਲ ਵਿੱਚੋਂ ਡੈਪੂਟੇਸ਼ਨ ‘ਤੇ ਆਏ ਇੱਕ ਅਧਿਆਪਕ ਵੱਲੋਂ  ਸਕੂਲ ਪੜ੍ਹਦੀਆਂ 5-7 ਛੋਟੀਆਂ ਬੱਚੀਆਂ ਨਾਲ ਅਸ਼ਲੀਲ  ਹਰਕਤਾਂ ਕਰਨ ਦਾ ਘਿਣਾਉਣਾ ਕਾਰਾਂ ਸਾਹਮਣੇ ਆਇਆ ਹੈ। ਅਧਿਆਪਕ ਦੀ ਘਿਣਾਉਣੀ ਕਰਤੂਤ ਤੋਂ ਵੀ ਜ਼ਿਆਦਾ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਪੀੜਤ ਬੱਚੀਆਂ ਦੇ ਪਰਿਵਾਰਾਂ ਨਾਲ ਕਰਵਾਇਆ ਰਾਜ਼ੀਨਾਮਾ ਉਸ ਘਿਣਾਉਣੀ ਹਰਕਤ ਤੋਂ ਕਿਸੇ ਵੀ ਤਰ੍ਹਾਂ ਘੱਟ ਨਹੀਂ ਹੈ।                 

ਦਿਲ ਦਹਿਲਾ ਦੇਣ ਵਾਲੀ ਘਟਨਾ

   ਮਾਸੂਮ ਬੱਚੀਆਂ ਨੇ ਪੁਲਿਸ ਨੂੰ ਬਿਆਨ ਦਿੱਤੇ, ਪਰ ਹੈਰਾਨੀ! FIR ਦਰਜ ਕਰਨ ਦੀ ਬਜਾਏ, ਪੁਲਿਸ ਨੇ ਕਰਵਾ ਇਸ ਘਟਨਾ ਸਬੰਧੀ ‘ਰਾਜੀਨਾਮਾ ਕਰਵਾ ਦਿੱਤਾ’!

‘ਪੈਸੇ ਦਾ ਹੋਇਆ ਲੈਣ-ਦੇਣ’?

    ਇਸ ਬੇਹੱਦ ਗੰਭੀਰ ਮੁੱਦੇ ਨੂੰ ਉਭਾਰਨ ਵਾਲੇ ਪਰਵਿੰਦਰ ਸਿੰਘ ਕਿੱਤਣਾਂ ਵਾਸੀ ਚੰਡੀਗੜ੍ਹ ਰੋਡ ਨਵਾਂ ਸ਼ਹਿਰ ਨੇ ਡੀਆਈਜੀ ਪਟਿਆਲਾ ਅਤੇ ਐਸ ਐਸ ਪੀ ਬਰਨਾਲਾ ਨੂੰ ਲਿਖੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਉਸ ਦੇ ਸੂਤਰਾਂ ਮੁਤਾਬਕ ਦੋਸ਼ੀ ਅਧਿਆਪਕ ਗੁਰਵਿੰਦਰ ਸਿੰਘ ਨੂੰ ਬਚਾਉਣ ਲਈ ਪੈਸੇ ਦੀ ਖੇਡ ਖੇਡੀ ਗਈ ਹੈ। ਅਜਿਹੇ ਵਰਤਾਰੇ ਤੋਂ ਬਾਅਦ ਵੱਡਾ ਸੁਆਲ ਇਹ ਵੀ ਉੱਠ ਰਿਹਾ ਹੈ ਕਿ ਅਧਿਆਪਕ ਨੂੰ ਕਾਨੂੰਨੀ ਸਿਕੰਜੇ ਤੋਂ ਬਚਾਉਣਾ ਹੀ  ਇਨਸਾਫ਼ ਤੋਂ ਵੱਡਾ ਹੋ ਗਿਆ? ਉੱਧਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਪੱਤਰ ਤੋਂ ਹੋ ਰਹੀ ਕਿਰਕਿਰੀ ਤੋਂ ਬਾਅਦ ਐਸ ਐਸ ਪੀ ਸਰਫ਼ਰਾਜ਼ ਆਲਮ ਦਾ ਕਹਿਣਾ ਹੈ ਕਿ ਉਨ੍ਹਾਂ ਇਸ ਪੂਰੇ ਮਾਮਲੇ ਦੀ ਜਾਂਚ ਡੀਐਸਪੀ ਬਰਨਾਲਾ ਨੂੰ ਸੌਂਪ ਦਿੱਤੀ ਹੈ।

ਤੁਹਾਡੇ ਘਰ ਦੀ ਬੱਚੀ ਵੀ ਸਕੂਲ ਜਾਂਦੀ ਹੈ! ਸੋਚੋ! ਕੀ ਇਹੋ ਜਿਹੇ ਦੋਸ਼ੀ ਖੁੱਲ੍ਹੇ ਘੁੰਮਦੇ ਰਹਿਣਗੇ?               

🙏 ਇਹ ਉਠਾਈ ਮੰਗ:

  1. ਦੋਸ਼ੀ ਅਧਿਆਪਕ ਨੂੰ ਤੁਰੰਤ ਗ੍ਰਿਫ਼ਤਾਰ ਕਰੋ!
  2. ਰਾਜੀਨਾਮਾ ਕਰਵਾਉਣ ਵਾਲੇ ਪੁਲਿਸ ਅਫ਼ਸਰਾਂ ‘ਤੇ ਸਖ਼ਤ ਕਾਰਵਾਈ ਹੋਵੇ। 
  3. ਇਹ ਫੋਟੋ ਏਆਈ ਨਾਲ ਤਿਆਰ ਕੀਤੀਆਂ ਹਨ।

ਕ੍ਰਿਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ! ਆਵਾਜ਼ ਇੰਨੀ ਉੱਚੀ ਹੋਵੇ ਕਿ ਉੱਚ ਅਧਿਕਾਰੀਆਂ (DIG ਪਟਿਆਲਾ ਰੇਂਜ ਅਤੇ SSP ਬਰਨਾਲਾ) ਤੱਕ ਪਹੁੰਚੇ! ਬੱਚੀਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ!

​@PunjabPoliceIndia, @CM_Punjab

​#Punjab #Barnala #CrimeNews #SchoolSafet


Spread Information
Advertisement
error: Content is protected !!