ਹਰਿੰਦਰ ਨਿੱਕਾ, ਬਠਿੰਡਾ, 16 ਜੁਲਾਈ 2025
ਜਿਲ੍ਹੇ ਦੇ ਥਾਣਾ ਕੈਂਟ ਦੀ ਪੁਲਿਸ ਨੇ ਮੁਖਬਰੀ ਦੀ ਸੂਚਨਾ ਦੇ ਅਧਾਰ ਤੇ ਆਦੇਸ਼ ਯੂਨੀਵਰਸਿਟੀ ਭੁੱਚੇ ਦੇ ਸਾਹਮਣੇ ਮਹਿਫਲ ਏ ਕੈਫੇ ਐਂਡ ਲੌਂਜ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਤੇ ਛਾਪਾ ਮਾਰੀ ਕਰਕੇ, ਮੌਕੇ ਤੋਂ 11 ਜਣਿਆਂ ਨੂੰ ਗਿਰਫਤਾਰ ਕਰ ਲਿਆ। ਦੋਸ਼ੀਆਂ ਵਿੱਚ 10 ਜਣੇ ਮੌੜ, 2 ਬਠਿੰਡਾ ਅਤੇ ਇੱਕ ਵਿਅਕਤੀ ਬਰਨਾਲਾ ਦਾ ਸ਼ਾਮਿਲ ਹੈ। ਅੱਡੇ ਦਾ ਸੰਚਾਲਕ ਤੇ ਉਸ ਦਾ ਸਹਿਯੋਗੀ ਮੌਕਾ ਤੋਂ ਪੁਲਿਸ ਦੇ ਹੱਥ ਨਹੀਂ ਲੱਗੇ,ਪਰ ਪੁਲਿਸ ਨੇ ਉਨਾਂ ਦੀ ਫੜੋਫੜੀ ਲਈ ਵੀ ਉਨਾਂ ਦੇ ਠਿਕਾਣਿਆਂ ਤੇ ਰੇਡ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕਾਰਵਾਈ ਤੋਂ ਹੈਰਾਨ ਕਰਨ ਵਾਲੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੁਲਿਸ ਵੱਲੋਂ ਦਰਜ ਐਫਆਈਆਰ ਨੰਬਰ 125 ਮਿਤੀ 15/7/2025 ਵਿੱਚ ਦੇਹ ਵਪਾਰ ਦਾ ਜੁਰਮ ਤਾਂ ਲਾਇਆ ਹੈ, ਪਰ ਕੇਸ ਵਿੱਚ ਨਾ ਕਿਸੇ ਲੜਕੀ/ਔਰਤ ਨੂੰ ਨਾਮਜ਼ਦ ਕੀਤਾ ਹੈ ਅਤੇ ਨਾ ਹੀ ਮੌਕੇ ਤੋਂ ਫੜ੍ਹੇ ਜਾਣ ਦਾ ਕੋਈ ਜਿਕਰ ਕੀਤਾ ਗਿਆ ਹੈ।
ਥਾਣਾ ਕੈਂਟ ‘ਚ ਦਰਜ ਐਫਆਈਆਰ ਅਨੁਸਾਰ ਪੁਲਿਸ ਨੂੰ ਮੁਖਬਰ ਖਾਸ ਤੋਂ ਪਤਾ ਲੱਗਿਆ ਸੀ ਕਿ ਆਦੇਸ ਯੂਨੀਵਰਸਿਟੀ ਭੁੱਚੋ ਦੇ ਸਾਹਮਣੇ ਸਥਿਤ ਮਹਿਫਿਲੇ ਕੈਫੇ ਐਂਡ ਲੌਂਜ,ਦਾ ਮਾਲਕ ਅਮਨ ਕੁਮਾਰ ਕੈਫੇ ਵਿੱਚ ਹੁੱਕਾ ਬਾਰ ਚਲਾਉਦਾ ਹੈ ਅਤੇ ਦੋਸ਼ੀ ਉੱਥੇ ਦੇਹ ਵਪਾਰ ਦਾ ਧੰਦਾ ਚਲਾਉਂਦੇ ਹਨ। ਪੁਲਿਸ ਨੇ ਮੁਖਬਰੀ ਦੇ ਅਧਾਰ ਤੇ ਕੈਫੇ ਤੇ ਛਾਪਾ ਮਾਰਿਆ ਅਤੇ ਮੌਕੇ ਤੋਂ ਸਤੀਸ਼ ਕੁਮਾਰ ਵਾਸੀ ਪਰਸਰਾਮ ਨਗਰ ਬਠਿੰਡਾ ਅਤੇ ਮੌੜ ਮੰਡੀ ਦੇ ਰਹਿਣ ਵਾਲੇ ਨਿਖਲ ਕੁਮਾਰ ,ਚੰਦਰ ਮੋਹਨ , ਜੈ ਗਰਗ , ਮਿਅੰਕ ਗਰਗ ,ਰਿਤੇਸ਼ ਗਰਗ , ਸਾਹਿਲ ਗਰਗ ,ਸੰਦੀਪ ਮਿੱਤਲ ,ਹੈਰੀ ਗੋਇਲ ,ਗੁਨੀਕ ਗਰਗ ਅਤੇ ਗੋਪਾਲ ਗਰਗ ਨੂੰ ਗਿਰਫਤਾਰ ਕਰ ਲਿਆ। ਮੌਕੇ ਤੋਂ 8 ਹੁੱਕੇ ਵੀ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਅਧੀਨ ਜੁਰਮ 3, 4, 5 ਇਮੌਰਲ ਟਰੈਫਿਕ ਪ੍ਰੀਵੈਨਸ਼ਨ ਐਕਟ ਅਤੇ ਸੈਕਸ਼ਨ 14. 21 ਸਿਗਰਟ ਐਡ ਅਦਰ ਤੰਬਾਕੂ ਪ੍ਰੋਡਕਟ ਐਕਟ ਤਹਿਤ ਥਾਣਾ ਕੈਂਟ ਵਿਖੇ ਕੇਸ ਦਰਜ ਕਰਕੇ, ਨਾਮਜ਼ਦ ਦੋਸ਼ੀ ਅਤੇ ਅੱਡੇ ਦੇ ਸੰਚਾਲਕ ਅਮਨ ਕੁਮਾਰ ਵਾਸੀ ਸਿਲਵਰ ਓਕਸ ਕਲੋਨੀ ਬਠਿੰਡਾ ਅਤੇ ਦੋਸ਼ੀ ਹੈਪੀ ਬਰਨਾਲਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ, ਉਨ੍ਹਾਂ ਕਿਹਾ ਕਿ ਜਲਦ ਹੀ ਫਰਾਰ ਦੋਸ਼ੀਆਂ ਨੂੰ ਵੀ ਗਿਰਫਤਾਰ ਕਰ ਲਿਆ ਜਾਵੇਗਾ।








