ਓਹ ਨੇ ਮਾੜ੍ਹੀ ਨਿਗ੍ਹਾ ਰੱਖਣ ਤੋਂ ਰੋਕਿਆ ਤਾਂ ਫਿਰ…ਹੋਇਆ ਵੱਡਾ ਕਾਂਡ
ਹਰਿੰਦਰ ਨਿੱਕਾ, ਪਟਿਆਲਾ 15 ਜੁਲਾਈ 2025
ਆਪਣੀ ਭਰਜਾਈ ‘ਤੇ ਮਾੜੀ ਨਿਗ੍ਹਾ ਰੱਖਣ ਵਾਲੇ ਨੂੰ ਰੋਕਣ ਦਾ ਖਾਮਿਆਜ਼ਾ ਆਪਣੀ ਜਾਨ ਗੁਆ ਕੇ ਭੁਗਤਣਾ ਪਿਆ। ਇਹ ਦਰਦਨਾਕ ਕਾਰਾ ਪਿੰਡ ਕਰਹਾਲੀ ਵਿਖੇ ਵਾਪਰਿਆ, ਪੁਲਿਸ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨ ਪਰ,12 ਨਾਮਜ਼ਦ ਦੋਸ਼ੀਆਂ ਦੇ ਖਿਲਾਫ ਥਾਣਾ ਪਸਿਆਣਾ ਵਿਖੇ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ‘ਚ ਮੁਦਈ ਮੁਕੱਦਮਾਂ ਕੁਲਵੰਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਕਰਹਾਲੀ ਨੇ ਦੱਸਿਆ ਕਿ 13 ਜੁਲਾਈ ਨੂੰ ਸਮਾਂ ਰਾਤ ਕਰੀਬ 10 ਵਜੇ ਮੁਦਈ ਦਾ ਲੜਕਾ ਮਨਪ੍ਰੀਤ ਸਿੰਘ ਉਮਰ 31 ਸਾਲ, ਜੋ ਨਰਿੰਦਰ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਕਰਹਾਲੀ ਨਾਲ ਮੋਟਰਸਾਇਕਲ ਪਰ ਸਵਾਰ ਹੋ ਕੇ ਖੇਤਾਂ ਤੋ ਘਰ ਨੂੰ ਆ ਰਿਹਾ ਸੀ ਅਤੇ ਮੁਦਈ ਵੀ ਇਨ੍ਹਾਂ ਦੇ ਅੱਗੇ-ਅੱਗੇ ਜਾ ਰਿਹਾ ਸੀ। ਜਦੋਂ ਉਹ ਪਿੰਡ ਕਰਹਾਲੀ ਦੇ ਰਵੀਦਾਸ ਮੰਦਰ ਪਾਸ ਪੁੱਜੇ ਤਾਂ ਰਸਤੇ ਵਿੱਚ ਦੋਸ਼ੀ ਬਲਕਾਰ ਸਿੰਘ, ਲਾਡੀ ਸਿੰਘ ਦੋਵੇਂ ਪੁੱਤਰ ਜੀਤ ਸਿੰਘ, ਕੁਲਵੰਤ ਸਿੰਘ, ਗੁਰਵਿੰਦਰ ਸਿੰਘ ਸਾਰੇ ਵਾਸੀ ਪਿੰਡ ਕਰਹਾਲੀ ਅਤੇ 7/8 ਹੋਰ ਅਣਪਛਾਤੇ ਵਿਅਕਤੀ ਖੜ੍ਹੇ ਸਨ।
ਉਨਾਂ ਦੱਸਿਆ ਕਿ ਦੋਸ਼ੀਆਂ ਦੇ ਹੱਥਾਂ ਵਿੱਚ ਕਿਰਪਾਨਾ, ਗੰਡਾਸੇ ਅਤੇ ਲੋਹਾ ਰਾਡਾਂ ਵਗੈਰਾ ਸਨ ਤਾਂ ਬਲਕਾਰ ਸਿੰਘ ਨੇ ਮਨਪ੍ਰੀਤ ਸਿੰਘ ਦਾ ਮੋਟਰਸਾਇਕਲ ਰੋਕ ਲਿਆ ਅਤੇ ਆਪਣੇ ਹੱਥ ਵਿੱਚ ਫੜ੍ਹੀ ਰਾਡ ਮਨਪ੍ਰੀਤ ਸਿੰਘ ਦੇ ਮੋਢੇ ਪਰ ਮਾਰੀ ਤੇ ਬਾਕੀ ਦੋਸ਼ੀਆਨ ਨੇ ਵੀ ਮਨਪ੍ਰੀਤ ਸਿੰਘ ਪਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਦੋਂ ਮੁਦਈ ਤੇ ਨਰਿੰਦਰ ਸਿੰਘ ਨੇ ਛੁਡਾਉਣ ਦੀ ਕੋਸਿ਼ਸ਼ ਕੀਤੀ। ਪਰ ਸਾਰੇ ਦੋਸ਼ੀ, ਮੁਦਈ ਦੇ ਲੜਕੇ ਨੂੰ ਘੜੀਸ ਕੇ ਕੁੱਟਮਾਰ ਕਰਦੇ ਹੋਏ ਬਲਕਾਰ ਸਿੰਘ ਦੇ ਘਰ ਲੈ ਗਏ, ਜਿੱਥੇ ਉਸ ਦੀ ਤੇਜਧਾਰ ਹਥਿਆਰਾਂ ਨਾਲ ਕਾਫੀ ਕੁੱਟਮਾਰ ਕੀਤੀ, ਜੋ ਮੌਕਾ ਪਰ ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ ਅਤੇ ਪਿੰਡ ਵਾਸੀਆਂ ਦੀ ਮੱਦਦ ਨਾਲ ਮੁਦਈ ਨੇ ਆਪਣੇ ਲੜਕੇ ਨੂੰ ਦੋਸ਼ੀਆਂ ਪਾਸੋਂ ਛੁਡਾਇਆ, ਜਿਸ ਦੀ ਦੌਰਾਨ ਏ ਇਲਾਜ ਪਾਰਕ ਹਸਪਤਾਲ ਪਟਿਆਲਾ ਵਿਖੇ ਮੌਤ ਹੋ ਗਈ। ਉਨਾਂ ਦੱਸਿਆ ਕਿ ਪੂਰੀ ਘਟਨਾ ਦੀ ਵਜ੍ਹਾ ਰੰਜਸ਼ ਇਹ ਹੈ ਕਿ ਦੋਸ਼ੀ ਬਲਕਾਰ ਸਿੰਘ, ਮੁਦਈ ਦੀ ਭਰਜਾਈ ਪਰ ਮਾੜ੍ਹੀ ਨਿਗ੍ਹਾ ਰੱਖਦਾ ਸੀ ਅਤੇ ਮੁਦਈ ਦਾ ਲੜਕਾ ਅਜਿਹਾ ਕਰਨ ਤੋਂ ਰੋਕਦਾ ਸੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਖਿਲਾਫ U/S 103(1), 126(2),127(2),190, 191(3) BNS ਤਹਿਤ ਥਾਣਾ ਪਸਿਆਣਾ ਵਿਖੇ ਦਰਜ ਕੀਤਾ ਗਿਆ ਹੈ। ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।







