PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

ਸੱਜਰੀ ਖ਼ਬਰ ਬਰਨਾਲਾ ਮਾਲਵਾ ਮੁੱਖ ਪੰਨਾ

ਸਾਂਝੇ ਹੰਭਲੇ ਨਾਲ ਪੂਰਿਆ ਰਜਵਾਹੇ ‘ਚ ਪਿਆ ਪਾੜ

Advertisement
Spread Information

ਰਘਵੀਰ ਹੈਪੀ, ਬਰਨਾਲਾ 15 ਜੁਲਾਈ 2025
          ਜ਼ਿਲ੍ਹੇ ਦੇ ਪਿੰਡ ਧੌਲਾ ਨੇੜੇ ਰਜਵਾਹੇ ਵਿੱਚ ਪਏ ਪਾੜ ਨੂੰ ਸਾਂਝੇ ਹੰਭਲੇ ਨਾਲ ਪੂਰ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਸ਼ੌਕਤ ਅਹਿਮਦ ਪਰੇ ਦੀਆਂ ਹਦਾਇਤਾਂ ‘ਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਬਰਨਾਲਾ ਸੁਖਵਿੰਦਰ ਸਿੰਘ ਸਿੱਧੂ ਆਪਣੇ ਫੀਲਡ ਸਟਾਫ਼ ਅਤੇ 70 ਦੇ ਕਰੀਬ ਮਨਰੇਗਾ ਵਰਕਰਾਂ ਨਾਲ ਮੌਕੇ ‘ਤੇ ਪੁੱਜੇ।
           ਓਨ੍ਹਾਂ ਦੱਸਿਆ ਕਿ ਇਸ ਮੌਕੇ ਗ੍ਰਾਮ ਪੰਚਾਇਤ ਧੌਲਾ ਅਤੇ ਹੋਰ ਪਿੰਡ ਵਾਸੀਆਂ ਨੇ ਅੱਗੇ ਹੋ ਕੇ ਸ਼ਲਾਘਾਯੋਗ ਭੂਮਿਕਾ ਨਿਭਾਈ।  ਓਨ੍ਹਾਂ ਦੱਸਿਆ ਕਿ ਇਹ ਪਾੜ 60 ਫੁੱਟ ਦੇ ਕਰੀਬ ਸੀ। ਇਸ ਮੌਕੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਸੈਕਟਰੀ, ਫੀਲਡ ਸਟਾਫ਼ ਪਾੜ ਪੂਰਨ ਤੱਕ ਮੌਜੂਦ ਰਿਹਾ ਤੇ ਜਲ ਸਰੋਤ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ। ਬੀ ਡੀ ਪੀ ਓ ਬਰਨਾਲਾ ਨੇ ਕਿਹਾ ਕਿ ਇਸ ਬਿਪਤਾ ਦੌਰਾਨ ਪਿੰਡ ਦੀ ਪੰਚਾਇਤ ਅਤੇ ਹੋਰ ਪਿੰਡ ਵਾਸੀਆਂ ਨੇ ਅੱਗੇ ਹੋ ਕੇ ਭੂਮਿਕਾ ਨਿਭਾਈ।                         


Spread Information
Advertisement
error: Content is protected !!