ਪਲੇਸਮੈਂਟ ਕੈਂਪ ਵਿਚ 20 ਪ੍ਰਾਰਥੀਆਂ ਦੀ ਚੋਣ: ਰਵਿੰਦਰਪਾਲ ਸਿੰਘ

Spread Information

ਪਲੇਸਮੈਂਟ ਕੈਂਪ ਵਿਚ 20 ਪ੍ਰਾਰਥੀਆਂ ਦੀ ਚੋਣ: ਰਵਿੰਦਰਪਾਲ ਸਿੰਘ

ਪਰਦੀਪ ਕਸਬਾ,ਸੰਗਰੂਰ, 6 ਦਸੰਬਰ: 2021

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸੰਗਰੂਰ ਵਿਖੇ ਫਾਰਐਵਰ ਲੀਵਿੰਗ ਕੰਪਨੀ ਵੱਲੋਂ ਐਫ.ਬੀ.ਓ. ਦੀ ਆਸਾਮੀ ਲਈ ਪਲੇਸਮੈਂਟ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 20 ਪ੍ਰਾਰਥੀਆਂ ਦੀ ਚੋਣ ਰੋਜ਼ਗਾਰ ਲਈ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿਚ ਹਿੱਸਾ ਲੈਣ ਲਈ ਕੰਪਨੀ ਵੱਲੋਂ ਵਿੱਦਿਅਕ ਯੋਗਤਾ ਘੱਟੋ-ਘੱਟ ਬਾਰਵੀਂ, ਉਮਰ ਹੱਦ 18 ਤੋਂ 35 ਸਾਲ ਰੱਖੀ ਗਈ ਸੀ। ਇਸ ਮੌਕੇ ਪ੍ਰਾਰਥੀਆਂ ਨੂੰ ਭਵਿੱਖ ਵਿੱਚ ਵੀ ਵੱਖ-ਵੱਖ ਕੰਪਨੀਆਂ ਵੱਲੋਂ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪਾਂ ਵਿੱਚ ਵੱੱਧ ਤੋਂ ਵੱਧ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਗਿਆ।


Spread Information

Leave a Comment

Your email address will not be published. Required fields are marked *

error: Content is protected !!
Scroll to Top