SC ਕਮਿਸ਼ਨ ਦੀ ਬੜ੍ਹਕ- ਹੁਣ ਨਿੱਜੀ ਸਕੂਲਾਂ ਦੁਆਲੇ ਹੋਣਗੀਆਂ ਪੜਤਾਲੀਆ ਟੀਮਾਂ…!
ਨਿੱਜੀ ਸਕੂਲਾਂ ਵੱਲੋਂ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੇ ਸੋਸ਼ਣ ਦਾ ਮਾਮਲਾ …..
ਐਸ.ਸੀ.ਕਮਿਸ਼ਨ ਪ੍ਰਾਈਵੇਟ ਸਕੂਲਾਂ ‘ਚ ਐਸ.ਸੀ ਕੋਟੇ ਦੇ ਬੱਚਿਆਂ ਦੀ ਕਰੇਗਾ ਸ਼ਨਾਖਤ: ਇੱਟਾਂਵਾਲੀ
ਬਿੱਟੂ ਜਲਾਲਾਬਾਦੀ, ਫਿਰੋਜ਼ਪੁਰ 1 ਜੁਲਾਈ 2025
ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਲਈ ਨਿੱਜੀ ਸਕੂਲਾਂ ‘ਚ 25% ਕੋਟੇ ਚੋਂ ਹਿੱਸੇ ਆਉਦੀਂਆਂ ਤੈਅ ਸ਼ੁਦਾ ਰਾਖਵੀਂਆਂ 5% ਸੀਟਾਂ ਤੋਂ ਮੁਨਾਫਾ ਖੱਟ ਰਹੇ ਸਕੂਲਾਂ ਦੀ ਪੜਤਾਲ ਕਰਕੇ ਡਿਫਾਲਟਰ ਸਕੂਲਾਂ ਨੂੰ ਸੂਚੀਬੱਧ ਕੀਤਾ ਜਾਵੇਗਾ ਤਾਂ ਕਿ ਉਨਾ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ। ਇਹ ਪ੍ਰਗਟਾਵਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਰਪ੍ਰੀਤ ਸਿੰਘ ‘ਇੱਟਾਂਵਾਲੀ’ ਨੇ ਕੀਤਾ।

ਉਨ੍ਹਾਂ ਨੇ ਕਿਹਾ ਸਾਡੇ ਧਿਆਨ ‘ਚ ਆਇਆ ਹੈ ਕਿ ਸਿੱਖਿਆ ਦਾ ਅਧਿਕਾਰ ਕਨੂੰਨ 2009 ਅਨੁਸਾਰ 18 ਦਸੰਬਰ 2010 ਨੂੰ ਜਾਰੀ ਨੋਟੀਫੀਕੇਸ਼ਨ ਅਨੁਸਾਰ ਲਾਭਪਾਤਰੀਆਂ ਦੀ ਸੂਚੀ ‘ਚ ਜਿਹੜੇ 6 ਵਰਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ,ਉਸ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਬੱਚਿਆ ਦਾ ਵੀ ਕੋਟੇ ਤੈਅ ਹੈ,ਪਰ 2009 ਤੋਂ ਲੈਕੇ ਚਾਲੂ ਵਰੇ ਤੱਕ ਪੰਜਾਬ ਦੇ ਮਾਨਤਾ ਸਕੂਲਾ ਨੇ 6 ਤੋਂ 14 ਸਾਲ ਤੱਕ ਕਿਸੇ ਇੱਕ ਵੀ ਬੱਚੇ ਨੂੰ ਸੀਟ ਦਾ ਲਾਭ ਨਹੀਂ ਦਿੱਤਾ ਹੈ।
ਐਸ.ਸੀ.ਕਮਿਸ਼ਨ ਦੇ ਮੈਂਬਰ ਸ੍ਰ. ਇੱਟਾਂਵਾਲੀ ਨੇ ਕਿਹਾ ਕਿ 24 ਅਪ੍ਰੈਲ 2025 ਨੂੰ ਦਾਖਲਿਆਂ ਦੇ ਸੈਸ਼ਨ 2025-26 ‘ਚ ‘ਸ੍ਰੇਣੀ’ ਨਾਲ ਸਬੰਧਿਤ ਸੀਟਾਂ ਤੇ ਦਾਖਲ ਨਾ ਕਰਕੇ ਜਿਥੇ ਬਾਲਾਂ ਦੇ ਅਧਿਕਾਰਾਂ ਦਾ ਹੱਨਨ ਕੀਤਾ ਹੈ,ਉਥੇਂ ਮੌਲਿਕ ਅਧਿਕਾਰ ਖੋਹਣ ਦਾ ਹੱਥ ਕੰਡਾਂ ਵਰਤਦਿਆਂ ਰਾਖਵੀਂਆਂ ਸੀਟਾਂ ਰਸੂਖਦਾਰਾਂ ਨੂੰ ਵੇਚਣ ਦਾ ਵੀ ਸੰਗੀਨ ਅਪਰਾਧ ਕੀਤਾ ਹੈ।
ਉਨਾਂ ਨੇ ਕਿਹਾ ਕਿ ਪਟੀਸ਼ਨਰ ਕਰਤਾ ਧਿਰ ਸਤਨਾਮ ਸਿੰਘ ਗਿੱਲ ਲੋਕ ਹਿੱਤ ‘ਚ ਸ਼ਿਕਾਇਤ ਨੂੰ ਧਿਆਨ ‘ਚ ਰੱਖਦਿਆਂ ਕਨੂੰਨ ਦੀ ਉਲੰਘਣਾ ਦੇ ਘੇਰੇ ’ਚ ਆਉਂਦੇ ਸਕੂਲਾਂ ਨੂੰ ਸੂਚੀਬੱਧ ਕਰਨ ਲਈ ਪੜਤਾਲੀਆ ਟੀਮ ਦਾ ਗਠਿਨ ਵਿਭਾਗੀ ਪੱਧਰ ਤੇ ਕੀਤਾ ਜਾਵੇਗਾ,ਜਿਸ ਦੀ ਸੀਲ ਬੰਦ ਰਿਪੋਰਟ ਐਸ.ਸੀ.ਕਮਿਸ਼ਨ ਨੂੰ ਜਾਂਚ ਅਧਿਕਾਰੀ ਪੇਸ਼ ਕਰਨਗੇਂ। ਉਨ੍ਹਾਂ ਨੇ ਕਿਹਾ ਕਿ ਸਕੂਲ ਖੁੱਲਦਿਆਂ ਹੀ ਪੜਤਾਲੀਆਂ ਟੀਮਾਂ ਸਕੂਲਾਂ ਦੁਆਲੇ ਸਿਕੰਜਾਂ ਕੱਸਣਗੀਆਂ।
ਇਸ ਮੌਕੇ ਗਰੁਪ੍ਰੀਤ ਸਿੰਘ ਇੱਟਾਵਾਲੀ ਦੇ ਨਿੱਜੀ ਲੋਕ ਸੰਪਰਕ ਅਫਸਰ ਸਤਨਾਮ ਸਿੰਘ ਗਿੱਲ,ਪੀਏ ਬਾਬਾ ਹਰਜਿੰਦਰ ਸਿੰਘ ਫਿਰੋਜ਼ਸ਼ਾਹ,ਰਾਜਵਿੰਦਰ ਸਿੰਘ ਜੋਧੇ,ਵਕੀਲ ਜੋਤੀਪਾਲ ਭੀਮ ਪਠਾਨਕੋਟ ਆਦਿ ਵੀ ਹਾਜਰ ਸਨ।






