PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਦੇਸ਼-ਵਿਦੇਸ਼ ਪੰਜਾਬ ਮਾਲਵਾ ਮੁੱਖ ਪੰਨਾ

ਕੈਨੇਡਾ ‘ਚ ਦਰ-ਦਰ ਠੋਕਰਾਂ ਖਾਣ ਲਈ ਮਜਬੂਰ, ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣੀ ਪੰਜਾਬੀ ਕੁੜੀ

Advertisement
Spread Information

16 ਦਿਨ ਤੋਂ ਪੁਲਿਸ ਦੀ ਪਕੜ ਤੋਂ ਦੂਰ, ਠੱਗ ਏਜੰਟਾਂ ਦੀ ਨਹੀਂ ਹੋਈ ਗ੍ਰਿਫਤਾਰੀ…

ਕੈਨੇਡਾ ਸੈਟ ਕਰਵਾਉਣ ਦੇ ਨਾਂ ਤੇ ਲੱਖਾਂ ਦੀ ਠੱਗੀ, ਸਮਝੌਤਾ ਕਰਕੇ ਵੀ ਪੂਰਾ ਨਹੀਂ ਉਤਰੇ ਏਜੰਟ ਤੇ ਫਿਰ ਹੋਇਆ ਪਰਚਾ

ਹਰਿੰਦਰ ਨਿੱਕਾ, ਬਰਨਾਲਾ 27 ਮਾਰਚ 2025

          ਇੱਕ ਪਿਤਾ ਨੇ ਆਪਣੀ ਧੀ ਤੇ ਜਵਾਈ ਨੂੰ ਕੈਨੇਡਾ ਸੈਟ ਕਰਨ ਦਾ ਸੁਪਨਾ ਲਿਆ, 27 ਲੱਖ ਰੁਪਏ ਤੋਂ ਵਧੇਰੇ ਰੁਪੱਈਏ ਵੀ ਖਰਚੇ, ਪਰ ਠੱਗ ਏਜੰਟਾਂ ਦੇ ਹੱਥੇ ਚੜ੍ਹ ਜਾਣ ਕਾਰਣ, ਇਹ ਸੁਪਨਾ ਚਕਨਾਚੂਰ ਹੋ ਗਿਆ। ਧੀ ਵਿਦੇਸ਼ ਤੇ ਜਵਾਈ ਇੱਧਰ ਪ੍ਰੇਸ਼ਾਨ ਹੈ ਅਤੇ  ਪਰਿਵਾਰ, ਪੰਜਾਬ ਵਿੱਚ ਰਾਤਾਂ ਤਾਰੇ ਗਿਣ ਗਿਣ ਕੇ ਲੰਘਾਉਣ ਲਈ ਮਜਬੂਰ ਹੈ। ਕਾਫੀ ਜਦੋਜਹਿਦ ਤੋਂ ਬਾਅਦ ਥਾਣਾ ਐਨਆਰਆਈ ਵਿੰਗ ਸੰਗਰੂਰ ਵਿਖੇ ਦੋ ਠੱਗ ਏਜੰਟਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ । ਪਰੰਤੂ ਕੇਸ ਦਰਜ ਹੋਣ ਤੋਂ 16 ਦਿਨ ਬਾਅਦ ਵੀ ਦੋਸ਼ੀ ਹਾਲੇ ਪੁਲਿਸ ਦੀ ਪਕੜ ਤੋਂ ਪਰ੍ਹੇ ਹਨ। ਮੁਦਈ ਅਨੁਸਾਰ ਉਸ ਦੀ ਲੜਕੀ ਕੈਨੇਡਾ ਵਿੱਚ ਬਿਨਾਂ ਕੰਮ ਤੋਂ ਰਹਿਣ ਲਈ ਮਜਬੂਰ ਹੈ ਅਤੇ ਆਪਣਾ ਗੁਜਾਰਾ ਘਰ ਤੇ ਪੈਸੇ ਮੰਗਵਾਕੇ ਜਾਂ ਚੋਰੀ ਕੈਸ਼ ਪਰ ਕੰਮ ਕਰਕੇ ਅਤੇ ਧਾਰਮਿਕ ਅਸਥਾਨ ਤੋਂ ਰਾਸ਼ਨ ਹਾਸਿਲ ਕਰਕੇ ਆਪਣਾ ਗੁਜਾਰਾ ਕਰ ਕਨ ਲਈ ਮਜਬੂਰ ਹੈ।

        ਐਨ.ਆਰ.ਆਈ ਵਿੰਗ ਦੇ ਆਲ੍ਹਾ ਅਧਿਕਾਰੀਆਂ ਨੂੰ ਦਿੱਤੀ ਸ਼ਕਾਇਤ ਵਿੱਚ ਗੁਰੂ ਰਾਮਦਾਸ ਨਗਰ, ਧਨੌਲਾ ਰੋਡ,ਬਰਨਾਲਾ ਦੇ ਰਹਿਣ ਵਾਲੇ ਨਰਿੰਦਰ ਸਿੰਘ ਨੇ ਦੱਸਿਆ ਕਿ,  ਮੈਂ ਆਪਣੀ ਬੇਟੀ ਜਸਪ੍ਰੀਤ ਕੌਰ ਤਥਗੁਰ ਨੂੰ ਵਿਦੇਸ਼ ਕੈਨੇਡਾ ਵਿਖੇ ਭੇਜਣਾ ਸੀ, ਜਿਸ ਕਰਕੇ ਮੈਨੂੰ ਪਤਾ ਲੱਗਾ ਕਿ ਰਵੀਸ਼ ਜੈਨ ਪੁੱਤਰ ਪ੍ਰਮੋਦ ਜੈਨ ਵਾਸੀ ਹੈਬੋਵਾਲ, ਨੇੜੇ ਰਣਜੀਤ ਮਾਡਲ ਸਕੂਲ ਲੁਧਿਆਣਾ ਅਤੇ ਮਮਤਾ ਵਰਮਾ ਪੁੱਤਰੀ ਧਰਮਪਾਲ ਵਰਮਾ ਵਾਸੀ ਮਕਾਨ ਨੰਬਰ 81-81/ਏ ਗਲੀ ਨੰਬਰ 14, ਹੈਬੋਵਾਲ ਕਲਾਂ, ਦੁਰਗਾਪੁਰੀ, ਲੁਧਿਆਣਾ (ਏਜੰਟ ਵੀ.ਕੇਅਰ ਮਾਈਗਰੇਸ਼ਨ, ਐਸ.ਸੀ.ਓ-13 ਬਲਾਕ ਡੀ, ਮੇਨ ਮਾਰਕੀਟ ਕਿਚਲੂ ਨਗਰ, ਨੇੜੇ ਥਾਣਾ ਲੁਧਿਆਣਾ) ਲੋਕਾਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ । ਇਨ੍ਹਾਂ ਨੇ ਆਪਣੇ ਦਫਤਰ ਦਾ ਨਾਮ ਵੀ ਸ਼ੇਅਰ ਮਾਈਗਰੇਸ਼ਨ,ਐਸ.ਸੀ.ਓ. ਨੰਬਰ/ 13, ਬਲਾਕ ਡੀ, ਮੇਨ ਮਾਰਕੀਟ ਕਿਚਲੂ ਨਗਰ . ਨੇੜੇ ਥਾਣਾ ਲੁਧਿਆਣਾ ਰੱਖਿਆ ਹੋਇਆ ਹੈ, ਜਦੋਂ ਅਸੀਂ ਇਨਾਂ ਦੇ ਦਫਤਰ ਉਕਤ ਪਤੇ ਪਰ ਗਏ ਅਤੇ ਇਨਾਂ ਨਾਲ ਇਹ ਗੱਲ ਤਹਿ ਹੋਈ ਕਿ ਮੇਰੀ ਬੇਟੀ ਜਸਪ੍ਰੀਤ ਕੌਰ ਨੂੰ ਵਰਕ ਪਰਮਿਟ ਪਰ ਕੈਨੇਡਾ ਭੇਜਣਾ ਹੈ, ਉਥੇ ਲੜਕੀ ਨੂੰ ਕੰਮ ਦਿਵਾਉਣਾ ਹੈ ਅਤੇ ਉਸ ਤੋਂ ਬਾਅਦ ਲੜਕੀ ਨੂੰ ਇੱਕ ਸਾਲ ਬਾਅਦ ਪੀ.ਆਰ ਕਰਾਉਣਾ ਹੈ ਅਤੇ ਮੇਰੇ ਜਵਾਈ ਦੀ ਫਾਇਲ ਲੜਕੀ ਦੇ ਜਾਣ ਤੋਂ ਤਿੰਨ ਮਹੀਨੇ ਬਾਅਦ ਲਗਵਾਉਣੀ ਹੈ। ਰਵੀਸ਼ ਜੈਨ ਅਤੇ ਮਮਤਾ ਵਰਮਾ ਨੇ ਉਕਤ ਕੰਮ ਪੂਰਾ ਕਰਵਾਉਣ ਲਈ ਸਾਡੇ ਪਾਸੋਂ 27,53, 800/ ਰੁਪਏ ( ਸਤਾਈ ਲੱਖ 53 ਹਜਾਰ 800/ਰੁਪਏ ਲੈ ਲਏ।

       ਮੁਦਈ ਨਰਿੰਦਰ ਸਿੰਘ ਅਨੁਸਾਰ ਉਸ ਨੇ ਰਵੀਸ਼ ਜੈਨ ਨੂੰ ਆਪਣੀ ਲੜਕੀ ਜਸਪ੍ਰੀਤ ਕੌਰ ਤਥਗੁਰ ਦੇ ਵਿੱਦਿਅਕ ਯੋਗਤਾ ਸਰਟੀਫਿਕੇਟ ਅਤੇ ਆਈਲੈਟਸ ਟੈਸਟ ਪਾਸ ਕਰਨ ਬਾਰੇ ਜਾਣਕਾਰੀ ਦਿੱਤੀ । ਜਿਸ ਪਰ ਰਵੀਸ਼ ਜੈਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਜਸਪ੍ਰੀਤ ਕੌਰ ਤਥਗੁਰ ਨੂੰ ਕੈਨੇਡਾ ਨੈਨੀ ਕੋਰਸ ਦੇ ਅਧਾਰ ਪਰ ਭੇਜਣ ਸਬੰਧੀ ਫਾਈਲ ਤਿਆਰ ਕਰਕੇ, ਕੈਨੇਡਾ ਵਰਕ ਵੀਜਾ ਦੇ ਅਧਾਰ ਪਰ ਭੇਜ ਦਵੇਗਾ ਅਤੇ ਜਸਪ੍ਰੀਤ ਕੌਰ ਤਥਗਰ ਦੇ ਵਿਦੇਸ਼ ਕੈਨੇਡਾ ਪਹੁੰਚਣ ਤੋਂ ਤਿੰਨ ਮਹੀਨਿਆਂ ਬਾਅਦ ਉਸ ਦੇ ਪਤੀ ਸੋਨੂੰ ਨੂੰ ਵੀ ਸਪਾਉਸ ਉਪਨ ਵਰਕ ਪਰਮਿਟ ਵੀਜਾ ਦੇ ਅਧਾਰ ਪਰ ਵਿਦੇਸ਼ ਕੈਨੇਡਾ ਭੇਜ ਦੇਵੇਗਾ। ਪਰੰਤੂ ਦੋਵਾਂ ਦੋਸ਼ੀਆਂ ਨੇ ਉਸ ਦੀ ਲੜਕੀ ਨੂੰ ਵਿਦੇਸ਼ ਤਾਂ ਭੇਜਿਆ, ਪਰ ਰਿਸੈਪਸਨਿਸ਼ਟ ਦੇ ਤੌਰ ਤੇ। ਜਦੋਂ ਏਜੰਟਾਂ ਨਾਲ ਗੱਲ ਕੀਤੀ ਤਾਂ ਉਨਾਂ ਟਾਲਮਟੋਲ ਸ਼ੁਰੂ ਕਰ ਦਿੱਤੀ, ਫੋਨ ਵੀ ਰਿਸੀਵ ਕਰਨਾ ਬੰਦ ਕਰ ਦਿੱਤਾ। ਆਖਿਰ ਉਨਾਂ ਐਸਐਸਪੀ ਬਰਨਾਲਾ ਨੂੰ ਏਜੰਟਾਂ ਖਿਲਾਫ ਦੁਰਖਾਸਤ ਦਿੱਤੀ, ਜਿਸ ਦੀ ਪੜਤਾਲ  ਡੀ.ਐਸ.ਪੀ. (ਡੀ)  ਬਰਨਾਲਾ ਨੇ ਕੀਤੀ। ਪੜਤਾਲ ਦੌਰਾਨ ਹੀ, ਦੋਵਾਂ ਧਿਰਾਂ ਵਿੱਚ ਸਮਝੌਤਾ ਹੋਇਆ, ਪਰੰਤੂ ਨਿਸਚਿਤ ਸਮੇਂ ਅਤੇ ਸ਼ਰਤਾਂ ਤੇ ਏਜੰਟ ਪੂਰਾ ਨਹੀਂ ਉਤਰੇ, ਜਿਸ ਤੋਂ ਬਾਅਦ ਦੁਬਾਰਾ ਦੁਰਖਾਸਤ ਸਮੇਤ ਸਮਝੌਤਾ ਅਤੇ ਪੁਰਾਣੀ ਸ਼ਕਾਇਤ ਐਨਆਰਆਈ ਵਿੰਗ ਕੋਲ ਕੀਤੀ ਗਈ।

       ਐਨਆਰਆਈ ਵਿੰਗ ਵੱਲੋਂ ਪੜਤਾਲ ਪੀਪੀਐਸ ਐਸਪੀ ਗੁਰਬੰਸ ਸਿੰਘ ਬੈਂਸ ਨੂੰ ਸੌਪੀ ਗਈ। ਐਸਪੀ ਬੈਂਸ ਨੇ ਆਪਣੀ ਪੜਤਾਲ ਦੌਰਾਨ ਦੋਵਾਂ ਧਿਰਾਂ ਨੂੰ ਬੁਲਾਇਆ ਅਤੇ ਰਿਕਾਰਡ ਲਿਆ ਅਤੇ ਬਿਆਨ ਵੀ ਕਲਮਬੰਦ ਕੀਤੇ। ਏਜੰਟ ਆਪਣੀ ਫਰਮ WE CARE MIGRATION, SCO NO 13, KITCHLU NAGAR LUDHIANA ਦੇ ਨਾਮ ਭਾਰਤ ਸਰਕਾਰ ਨਾਲ ਸਬੰਧਿਤ ਅਦਾਰੇ ਪਾਸੋਂ ਵਰਕ ਵੀਜ਼ਾ/ਸਟੱਡੀ ਵੀਜਾ ਅਪਲਾਈ ਕਰਨ ਸਬੰਧੀ ਯੋਗਤਾ ਬਾਰੇ ਕੋਈ ਵੀ ਮਾਨਤਾ ਪ੍ਰਾਪਤ ਲਾਇਸੈਂਸ/ਸਰਟੀਫਿਕੇਟ ਪੇਸ਼ ਨਹੀਂ ਕਰ ਸਕੇ। ਪੜਤਾਲੀਆ ਅਫਸਰ ਇਸ ਸਿੱਟੇ ਤੇ ਪਹੁੰਚਿਆ ਕਿ ਦੋਸ਼ੀਆਂ ਨੇ ਝੂਠਾ ਵਾਅਦਾ ਕਰਕੇ, ਪੀੜਤ ਧਿਰ ਨਾਲ ਠੱਗੀ ਮਾਰੀ ਗਈ ਹੈ। ਪੜਤਾਲੀਆ ਅਫਸਰ ਦੀ ਰਿਪੋਰਟ ਤੇ ਸਿਫਾਰਸ਼ ਦੇ ਅਧਾਰ ਪਰ, ਡੀਏ ਲੀਗਲ ਤੋਂ ਹਾਸਿਲ ਰਾਇ ਉਪਰੰਤ ਨਾਮਜ਼ਦ ਦੋਸ਼ੀਆਂ ਰਵੀਸ਼ ਜ਼ੈਨ ਅਤੇ ਮਮਤਾ ਵਰਮਾ ਦੇ ਖਿਲਾਫ ਅਧੀਨ ਜੁਰਮ 420/406/120-ਬੀ ਆਈਪੀਸੀ ਅਤੇ 24 ਇੰਮੀਗਰੇਸ਼ਨ ਐਕਟ 1983 ਤਹਿਤ ਥਾਣਾ ਐਨਆਰਆਈ ਵਿੰਗ ਸੰਗਰੂਰ ਵਿਖੇ 12 ਮਾਰਚ 2025 ਨੂੰ ਕੇਸ ਦਰਜ ਕੀਤਾ ਗਿਆ ਹੈ। ਪੜਤਾਲੀਆ ਅਫਸਰ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਉਚੇਚਾ ਜਿਕਰ ਕੀਤਾ ਹੈ ਕਿ ਜੇਕਰ ਪੜਤਾਲ ਤੇ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਕਿਸੇ ਹੋਰ ਵਿਅਕਤੀਆਂ ਦੀ  ਇਸ ਠੱਗੀ ਵਿੱਚ ਸ਼ਮੂਲੀਅਤ ਸਾਹਮਣੇ ਆਈ ਤਾਂ ਉਨਾਂ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਮੁਦਈ ਮਕੁੱਦਮਾ ਨਰਿੰਦਰ ਸਿੰਘ ਨੇ ਦੋਸ਼ੀ ਏਜੰਟਾਂ ਦੀ ਗਿਰਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਮੈਂ ਆਪਣੀ ਸ਼ਕਾਇਤ ਵਿੱਚ ਬਕਾਇਦਾ ਲਿਖਿਆ ਸੀ ਕਿ ਦੋਸ਼ੀ ਵਿਦੇਸ਼ ਭੱਜਣ ਦੀ ਫਿਰਾਕ ਵਿੱਚ ਹਨ। ਉਨਾਂ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਨ ਦੀ ਗੁਹਾਰ ਲਗਾਈੇ 


Spread Information
Advertisement
error: Content is protected !!