PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਪਟਿਆਲਾ ਮਾਲਵਾ ਮੁੱਖ ਪੰਨਾ

‘ਤੇ ਇੱਕ ਹੋਰ ਡੇਰਾ ਮੁਖੀ ਖਿਲਾਫ ਹੋਇਆ ਜਬਰ ਜ਼ਿਨਾਹ ਦਾ ਪਰਚਾ…!

Advertisement
Spread Information

ਓਹਨੇ ਬਣਾ ਲੀ ਵੀਡੀਓ ਤੇ ਕਰਨ ਲੱਗਿਆ ਬਲੈਕਮੇਲ…

ਹਰਿੰਦਰ ਨਿੱਕਾ, ਪਟਿਆਲਾ 26 ਮਾਰਚ 2025

     ਥਾਣਾ ਸੰਭੂ ਅਧੀਨ ਪੈਂਦੇ ਇੱਕ ਪਿੰਡ ‘ਚ ਬਣੇ ਪੀਰ ਹਕੀਮ ਸ਼ਾਹ ਦੇ ਡੇਰੇ ਦੇ ਗੱਦੀਨਸ਼ੀਨ ਸੰਤ ਨੇ ਇੱਕ ਔਰਤ ਨੂੰ ਆਪਣੇ ਡੇਰੇ ਤੇ ਬਲਾਇਆ, ਕੋਲਡ ਡਰਿੰਕ ਪਿਲਾਇਆ ਅਤੇ ਪੀੜਤ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇੱਥੇ ਹੀ ਬੱਸ ਨੇ ਔਰਤ ਨੂੰ ਚੁੱਪ ਕਰਾਉਣ ਅਤੇ ਬਲੈਕਮੇਲ ਕਰਨ ਲਈ,ਉਸ ਦੀ ਵੀਡੀਓ ਵੀ ਬਣਾ ਲਈ। ਤੇ ਫਿਰ ਇੱਕ ਨਹੀਂ,ਕਈ ਵਾਰ ਪੀੜਤਾ ਨਾਲ ਬਲਾਤਕਾਰ ਕੀਤਾ। ਇਹ ਘਟਨਾ ਕਰੀਬ ਸਵਾ ਸਾਲ ਪਹਿਲਾਂ ਵਾਪਰੀ, ਪਰੰਤੂ ਪੀੜਤਾ ਦੀ ਚੁੱਪ ਤੋੜਨ ਤੋਂ ਬਾਅਦ ਵੂਮੈਨ ਥਾਣਾ ਮਲੇਰਕੋਟਲਾ ਵਿਖੇ ਦਰਜ਼ ਹੋਈ ਜ਼ੀਰੋ ਐਫਆਈਆਰ ਤੋਂ ਬਾਅਦ ਲੰਘੀ ਕੱਲ੍ਹ ਥਾਣਾ ਸੰਭੂ ਵਿਖੇ ਦੋਸ਼ੀ ਸੰਤ ਖਿਲਾਫ ਜਬਰ ਜਿਨਾਹ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ।
      ਵੂਮੈਨ ਥਾਣਾ ਮਲੇਰਕੋਟਲਾ ਵਿਖੇ ਦਿੱਤੇ ਬਿਆਨ ‘ਚ ਪੀੜਤ ਔਰਤ ਨੇ ਦੱਸਿਆ ਕਿ ਓੁਹ ਪੀਰ ਹਕੀਮ ਸ਼ਾਹ, ਪਿੰਡ ਸਲੇਮਪੁਰ ਸੇਖਾ, ਥਾਣਾ ਖੇਤਰ ਸ਼ੰਭੂ ਦੀ ਸ਼ਰਧਾਲੂ ਸੀ। ਕਾਲੀ ਚੌਹਾਨ ਇਸ ਡੇਰੇ ਦਾ ਗੱਦੀਨਸ਼ੀਨ ਸੰਤ ਹੈ। ਉਸ ਨੇ 9 ਨਵੰਬਰ 2023 ਨੂੰ ਮੁਦਈ ਨੂੰ ਆਪਣੇ ਡੇਰੇ ਪਰ ਬੁਲਾਇਆ ਅਤੇ ਪੀਣ ਲਈ Cold-drink ਦੇ ਦਿੱਤਾ। ਜਿਸ ਕਾਰਨ ਮੁਦੈਲਾ ਨੂੰ ਕਾਫੀ ਘਬਰਾਹਟ ਹੋਣ ਲੱਗ ਪਈ ਤਾਂ ਦੋਸ਼ੀ ਨੇ ਉਸ ਨੂੰ ਕਮਰੇ ਅੰਦਰ ਅਰਾਮ ਕਰਨ ਲਈ ਕਿਹਾ ਅਤੇ ਕੁੱਝ ਸਮੇਂ ਬਾਅਦ ਦੋਸ਼ੀ ਆਪ ਵੀ ਕਮਰੇ ਅੰਦਰ ਆ ਗਿਆ ਅਤੇ ਧੱਕੇ ਨਾਲ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਦੋਸ਼ੀ ਨੇ ਉਸ ਦੀ ਵੀਡੀਓ ਬਣਾਈ, ਜੋ ਦੋਸ਼ੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਉਸ ਨਾਲ ਵਾਰ ਵਾਰ ਜਬਰ ਜਿਨਾਹ ਕਰਦਾ ਰਿਹਾ। ਪੀੜਤਾ ਦੇ ਉਕਤ ਬਿਆਨ ਪਰ ਮਲੇਰਕੋਟਲਾ ਦੇ ਵੂਮੈਨ ਥਾਣਾ ਵਿਖੇ ਦੋਸ਼ੀ ਕਾਲੀ ਚੌਹਾਨ ਖਿਲਾਫ ਮੁਕੱਦਮਾ Zero FIR ਦਰਜ ਰਜਿਸਟਰ ਕਰਕੇ, ਘਟਨਾ ਖੇਤਰ ਦੇ ਥਾਣੇ ਵਿਖੇ ਭੇਜ ਦਿੱਤੀ। ਆਖਿਰ ਪੁਲਿਸ ਨੇ ਜੀਰੋ ਐਫਆਈਆਰ ਨੂੰ ਅਧਾਰ ਬਣਾ ਕੇ, ਥਾਣਾ ਸ਼ੰਭੂ ਵਿਖੇ ਦੋਸ਼ੀ ਖਿਲਾਫ ਅਧੀਨ ਜੁਰਮ 376 ਆਈਪੀਸੀ ਤਹਿਤ ਐਫਆਈਆਰ ਨੰਬਰ 30 ਦਰਜ ਕਰਕੇ,ਦੋਸ਼ੀ ਸੰਤ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। 


Spread Information
Advertisement
error: Content is protected !!