Big Breaking – ‘ਤੇ ਉਹ ਪਾਕਿਸਤਾਨ ਨੂੰ ਇਉਂ ਭੇਜਦਾ ਸੀ ਫੌਜ ਦੀ ਸੂਚਨਾ ‘ਤੇ ਬਦਲੇ ‘ਚ ਲੈਂਦਾ ਰਿਹਾ,,,,,!
ਹਰਿੰਦਰ ਨਿੱਕਾ , ਪਟਿਆਲਾ 2 ਸਤੰਬਰ 2023
ਜਿਲ੍ਹੇ ਦੇ ਥਾਣਾ ਘੱਗਾ ਦੀ ਪੁਲਿਸ ਨੇ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਹੜਾ ਫੌਜ ਦੀ ਜਾਣਕਾਰੀ ਪਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਮੋਬਾਇਲ ਰਾਹੀਂ ਭੇਜਦਾ ਸੀ ਤੇ ਬਦਲੇ ਵਿੱਚ ਉਨਾਂ ਤੋਂ ਮਾਰੂ ਹਥਿਆਰ ਅਤੇ ਹੈਰੋਇਨ ਲੈਂਦਾ ਰਿਹਾ ਹੈ। ਪੁਲਿਸ ਨੇ ਦੋਸ਼ੀ ਨੂੰ ਪਹਿਲਾਂ ਦਰਜ਼ ਕਿਸੇ ਮੁਕੱਦਮੇ ਵਿੱਚ ਗਿਰਫਤਾਰ ਕੀਤਾ ਸੀ ਤੇ ਪੁੱਛਗਿੱਛ ਦੌਰਾਨ ਉਸ ਨੇ ਹੈਰਾਨੀਜਨਕ ਖੁਲਾਸਾ ਕੀਤਾ ਤਾਂ ਪੁਲਿਸ ਨੇ ਦੋਸ਼ੀ ਖਿਲਾਫ ਖੁਫੀਆ ਜਾਣਕਾਰੀ ਲੀਕ ਕਰਨ ਦੇ ਜ਼ੁਰਮ ਵਿੱਚ ਵੱਖਰਾ ਕੇਸ ਦਰਜ਼ ਕਰਕੇ,ਹੋਰ ਵੀ ਡੂੰਘਾਈ ਨਾਲ ਪੜਤਾਲ ਤੇ ਸਖਤੀ ਨਾਲ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਕੀ ਹੈ ਦੋਸ਼ ਤੇ ਕਿਵੇਂ ਹੋਇਆ ਖੁਲਾਸਾ
ਪੁਲਿਸ ਵੱਲੋਂ ਥਾਣਾ ਘੱਗਾ ਵਿਖੇ ਦਰਜ਼ FIR ਵਿੱਚ ਲਿਖਿਆ ਹੈ ਕਿ ਤਫਤੀਸ਼ ਅਫਸਰ ਵੱਲੋਂ ਮੁੱਕਦਮਾਂ ਨੰਬਰ 28/2022 ਥਾਣਾ ਘੱਗਾ ਦੀ ਮਿਸਲ ਮੁਲਾਹਜਾ ਕਰਨ ਤੋਂ ਪਾਇਆ ਕਿ ਦੋਸ਼ੀ ਅਮਰੀਕ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਪਿੰਡ ਦੇਧਨਾ ਹਾਲ ਆਬਾਦ ਮਕਾਨ ਨੰਬਰ 01 ਹਰਿੰਦਰ ਨਗਰ ਨੇੜੇ ਗੁਰਦੁਆਰਾ ਸਿੰਘ ਸਭਾ ਬਸੰਤ ਵਿਹਾਰ ਸਰਹਿੰਦ ਰੋਡ ਪਟਿਆਲਾ ਨੇ ਮੰਨਿਆ ਕਿ ਉਸ ਨੇ ਵਿਦੇਸ਼ ਦੇ ਸਿਮ ਨੰਬਰ + 447494656751 ਪਰ ਮਿਤੀ 7/6/23 ਨੂੰ ISI ਦੇ ਏਜੰਟ ਸੇ਼ਰ ਖਾਨ ਵਾਸੀ ਪਾਕਿਸਤਾਨ ਨੂੰ 140 ਪੰਨਿਆਂ ਦੀ ਫਾਇਲ ਭੇਜੀ ਸੀ। ਇਸ ਤੋਂ ਇਲਾਵਾਤੇ ਵੱਖ—ਵੱਖ ਤਰੀਖਾਂ ਨੂੰ Voice Recording ਵੀ ਭੇਜੀਆ ਸਨ। ਜਿੰਨ੍ਹਾਂ ਰਾਹੀਂ ਦੋਸ਼ੀ ਵੱਲੋਂ ਉਸ ਦੇ ਮੋਬਾਇਲ ਰਾਹੀ ਮਿਲਟਰੀ ਦੀ ਸਾਰੀ ਜਾਣਕਾਰੀ ਹਾਸਲ ਕਰਕੇ ਏਜੰਟ ਸ਼ੇਰ ਖਾਨ ਨੂੰ ਭੇਜੀ ਗਈ ਸੀ।
ਦੌਰਾਨ ਏ ਤਫਤੀਸ਼ ਇਹ ਵੀ ਖੁਲਾਸਾ ਹੋਇਆ ਕਿ ਫੌਜ ਦੀ ਖੁਫੀਆ ਜਾਣਕਾਰੀ ਲੀਕ ਕਰਨ ਬਦਲੇ, ਪਾਕਿਸਤਾਨੀ ਏਜੰਟ ਸੇ਼ਰ ਖਾਨ ਨੇ ਦੋਸ਼ੀ ਅਮਰੀਕ ਸਿੰਘ ਨੂੰ 2 AK-47 ਰਾਇਫਲਾਂ ਅਤੇ 250 ਕਾਰਤੂਸ ਵੀ ਪਾਕਿਸਤਾਨ ਤੋਂ ਭੇਜੇ ਸਨ। ਇੱਥੇ ਹੀ ਬੱਸ ਨਹੀਂ ਦੋਸ਼ੀ ਪਾਕਿਸਤਾਨ ਦੇ ਏਜੰਟਾਂ ਤੋ ਭਾਰੀ ਮਾਤਰਾ ਵਿੱਚ ਹੈਰੋਇਨ ਤੇ ਹੋਰ ਅਸਲਾ ਵੀ ਮੰਗਵਾਉਦਾ ਸੀ ਅਤੇ ਭਾਰਤ ਦੀਆਂ ਗਤੀਵਿਧੀਆ ਬਾਰੇ ਪਾਕਿਸਤਾਨ ਦੇ ਏਜੰਟਾਂ ਨੂੰ ਦੱਸਦਾ ਹੁੰਦਾ ਸੀ। ਪੁਲਿਸ ਨੇ ਦੋਸ਼ੀ ਅਮਰੀਕ ਸਿੰਘ ਦੇ ਖਿਲਾਫ U/S 3,5,7,9 The Offical Secrets Act 1923 ਤਹਿਤ ਥਾਣਾ ਘੱਗਾ ਵਿਖੇ ਕੇਸ ਦਰਜ਼ ਕੀਤਾ ਹੈ। ਥਾਣੇ ਦੇ ਐਸ.ਐਚ.ੳ. ਅਨੁਸਾਰ ਦੋਸ਼ੀ ਕੋਲੋਂ ਪਾਕਿਸਤਾਨ ਤੋਂ ਪਹੁੰਚੇ ਹਥਿਆਰ ਤੇ ਹੈਰੋਇਨ ਆਦਿ ਬਰਾਮਦ ਕਰਵਾਉਣ ਲਈ ਪੁਲਿਸ ਸਿਰਤੋੜ ਯਤਨ ਕਰ ਰਹੀ ਹੈ।