PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਮੁੱਖ ਪੰਨਾ

ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰੇਗੀ ਨਵੀਂ ਖੇਡ ਨੀਤੀ: ਮੀਤ ਹੇਅਰ

Advertisement
Spread Information

ਖੇਡ ਮੰਤਰੀ ਨੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਕੀਤੀ ਹੌਸਲਾ ਅਫ਼ਜ਼ਾਈ

ਟੀਮ ਈਵੈਂਟ ‘ਚ ਲੜਕੀਆਂ ‘ਚ ਜਲੰਧਰ ਅਤੇ ਲੜਕਿਆਂ ‘ਚ ਗੁਰਦਾਸਪੁਰ ਨੇ ਜਿੱਤਿਆ ਸੋਨ ਤਗ਼ਮਾ, ਖੇਡ ਮੰਤਰੀ ਵਲੋਂ ਜੇਤੂਆਂ ਦਾ ਸਨਮਾਨ

ਹਰਿੰਦਰ ਨਿੱਕਾ , ਬਰਨਾਲਾ, 6 ਅਗਸਤ 2023
       ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਨਵੀਂ ਖੇਡ ਨੀਤੀ ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਰਦਾਨ ਸਾਬਿਤ ਹੋਵੇਗੀ। ਇਹ ਪ੍ਰਗਟਾਵਾ ਖੇਡ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਕਲੱਬ ਅਤੇ ਲਾਲ ਬਹਾਦਰ ਸਾਸ਼ਤਰੀ ਆਰੀਆ ਮਹਿਲਾ ਕਾਲਜ ਵਿਖੇ ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਈ ਜਾ ਰਹੀ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ (ਅੰਡਰ-19) ਵਿੱਚ ਸ਼ਿਰਕਤ ਕਰਦਿਆਂ ਕੀਤਾ।
        ਉਨ੍ਹਾਂ ਕਿਹਾ ਕਿ ਨਵੀਂ ਖੇਡ ਨੀਤੀ ਵਿੱਚ ਖਿਡਾਰੀਆਂ ਤੇ ਕੋਚਾਂ ਲਈ ਤੋਹਫ਼ੇ ਦਿੱਤੇ ਗਏ ਹਨ, ਜਿਸ ਤਹਿਤ ਪਿੰਡ ਪੱਧਰ ਉਤੇ ਖੇਡ ਨਰਸਰੀਆਂ ਵੀ ਬਣਨਗੀਆਂ। ਕੋਚਾਂ ਦੀ ਗਿਣਤੀ 309 ਤੋਂ ਵਧਾ ਕੇ 2360 ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਬਿਹਤਰੀਨ ਖਿਡਾਰੀਆਂ ਲਈ 500 ਅਸਾਮੀਆਂ, 80 ਤੋਂ ਵੱਧ ਖੇਡ ਮੁਕਾਬਲਿਆਂ ਦੇ ਮੈਡਲ ਜੇਤੂਆਂ ਲਈ ਨਗਦ ਇਨਾਮ ਤੋਂ ਇਲਾਵਾ ਕੋਚਾਂ ਲਈ ਬਲਬੀਰ ਸਿੰਘ ਸੀਨੀਅਰ ਤੇ ਪ੍ਰਮੋਟਰਾਂ ਲਈ ਮਿਲਖਾ ਸਿੰਘ ਐਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ।
      ਇਸ ਮੌਕੇ ਉਨ੍ਹਾਂ ਬਰਨਾਲਾ ਕਲੱਬ ਅਤੇ ਲਾਲ ਬਹਾਦਰ ਸਾਸ਼ਤਰੀ ਆਰੀਆ ਮਹਿਲਾ ਕਾਲਜ ਵਿਖੇ ਪੰਜਾਬ ਸਟੇਟ ਬੈਡਮਿੰਟਨ ਚੈਂਪੀਅਨਸ਼ਿਪ (ਅੰਡਰ-19) ਵਿੱਚ ਭਾਗ ਲਈ ਰਹੇ ਅਤੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਤਿੰਨ ਬੈਡਮਿੰਟਨ ਕੋਰਟ ਮੈਟ ਦੇਣ ਦਾ ਵੀ ਐਲਾਨ ਕੀਤਾ।                                                     
      ਇਸ ਮੌਕੇ ਉਨ੍ਹਾਂ ਟੀਮ ਈਵੈਂਟ (ਅੰਡਰ 19) ਦੇ ਜੇਤੂਆਂ ਦਾ ਤਗਮਿਆਂ ਨਾਲ ਸਨਮਾਨ ਕੀਤਾ। ਟੀਮ ਈਵੈਂਟ ਲੜਕੀਆਂ ‘ਚ ਜਲੰਧਰ ਨੇ ਸੋਨ ਤਗ਼ਮਾ, ਅੰਮ੍ਰਿਤਸਰ ਨੇ ਚਾਂਦੀ ਦਾ ਤਗ਼ਮਾ ਤੇ ਲੁਧਿਆਣਾ ਅਤੇ ਫਾਜ਼ਿਲਕਾ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
      ਟੀਮ ਈਵੈਂਟ ਲੜਕਿਆਂ ‘ਚ ਗੁਰਦਾਸਪੁਰ ਨੇ ਪਹਿਲਾ, ਜਲੰਧਰ ਨੇ ਦੂਜਾ ਅਤੇ ਅੰਮ੍ਰਿਤਸਰ ਤੇ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਹੋਰ ਵੱਖ ਵੱਖ ਮੁਕਾਬਲਿਆਂ ਵਿੱਚ ਕੌਮੀ ਅਤੇ ਸੂਬਾ ਪੱਧਰ ‘ਤੇ ਨਾਮ ਚਮਕਾਉਣ ਵਾਲੇ ਖਿਡਾਰੀਆਂ ਦਾ ਵੀ ਸਨਮਾਨ ਕੀਤਾ।
       ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ. ਗੁਰਦੀਪ ਸਿੰਘ ਬਾਠ, ਲਾਲ ਬਹਾਦਰ ਸਾਸ਼ਤਰੀ ਆਰੀਆ ਮਹਿਲਾ ਕਾਲਜ ਦੇ ਪ੍ਰਿੰਸੀਪਲ ਮੈਡਮ ਨੀਲਮ ਸ਼ਰਮਾ, ਖੇਡ ਮੰਤਰੀ ਦੇ ਓ.ਐਸ.ਡੀ. ਹਸਨਪ੍ਰੀਤ ਭਾਰਦਵਾਜ, ਸੈਕਟਰੀ ਬਰਨਾਲਾ ਕਲੱਬ ਡਾ. ਰਮਨਦੀਪ ਸਿੰਘ, ਪ੍ਰਧਾਨ ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਸ੍ਰੀ ਇਸ਼ਵਿੰਦਰ ਜੰਡੂ ਤੇ ਹੋਰ ਅਹੁਦੇਦਾਰ ਕੋਚ ਜਸਵੰਤ ਸਿੰਘ ਜੱਸੀ, ਜਿੰਮੀ ਮਿੱਤਲ, ਕਪਿਲ ਦਾਦੂ, ਮੋਹਿਤ ਗਰਗ,  ਜਗਰੂਪ ਸਿੰਘ, ਪਿਊਸ਼ ਗਰਗ, ਗਗਨ ਕਪਿਲਾ ਤੇ ਹੋਰ ਪਤਵੰਤੇ ਹਾਜ਼ਰ ਸਨ।

Spread Information
Advertisement
Advertisement
error: Content is protected !!