Skip to content
Advertisement

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਸ਼ਹਿਰ ਦੀਆਂ 8 ਐਨ.ਜੀ.ਓ ਨੂੰ 19 ਲੱਖ ਰੁਪਏ ਵਿੱਤੀ ਗ੍ਰਾਂਟ ਦੀ ਪ੍ਰਵਾਨਗੀ
ਦਵਿੰਦਰ ਡੀ.ਕੇ,ਲੁਧਿਆਣਾ, 13 ਦਸੰਬਰ (2021) –
ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਸ਼ਹਿਰ ਦੀਆਂ 8 ਵੱਖ-ਵੱਖ ਐਨ.ਜੀ.ਓ ਨੂੰ 19 ਲੱਖ ਰੁਪਏ ਦੀ ਵਿੱਤੀ ਗ੍ਰਾਂਟ ਨੂੰ ਮਨਜ਼ੂਰੀ ਦਿੱਤੀ ਗਈ.
ਜਿਨ੍ਹਾਂ ਐਨ.ਜੀ.ਓ. ਨੂੰ 2-2 ਲੱਖ ਰੁਪਏ ਦੀ ਗ੍ਰਾਂਟ ਮਨਜੂਰ ਕੀਤੀ ਗਈ ਉਨ੍ਹਾਂ ‘ਚ ਨਿਰਦੋਸ਼ ਸਕੂਲ ਫਾਰ ਮੈਂਟਲੀ ਰੀਟਾਰਡਡ ਚਿਲਡਰਨ ਸੋਸਾਇਟੀ, ਦਰਪਣ-ਇਨ ਇਮੇਜ ਆਫ ਇਨੋਸੈਂਸ, ਦ ਨੌਰਥ ਇੰਡੀਆ ਸੇਰੇਬ੍ਰਲ ਪਾਲਸੀ ਐਸੋਸੀਏਸ਼ਨ, ਏਕ ਆਸ ਸਕੂਲ ਫਾਰ ਬਲਾਈਂਡ ਅਤੇ ਮੈਂਟਲੀ ਰੀਟਾਰਡਡ ਚਿਲਡਰਨ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ, ਸੋਸ਼ਲ ਐਕਸ਼ਨ ਗਰੁੱਪ, ਮੁਸਕਾਨ ਵੈਲਫੇਅਰ ਸੋਸਾਇਟੀ ਅਤੇ ਉਡਾਨ ਵੈਲਫੇਅਰ ਸੋਸਾਇਟੀ ਸ਼ਾਮਲ ਹਨ ਜਦਕਿ ਸ਼੍ਰੀ ਵਿਵੇਕਾਨੰਦ ਸਵਰਗ ਆਸ਼ਰਮ ਟਰੱਸਟ ਨੂੰ 5 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ।
ਐਨ.ਜੀ.ਓ. ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਭਾਰਤ ਭੂਸ਼ਣ ਆਸ਼ੂ ਅਤੇ ਨਿਗਮ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ ਨੇ ਉਨ੍ਹਾਂ ਦੇ ਪ੍ਰੋਜੈਕਟਾਂ ਨੂੰ ਵਿਸਥਾਰ ਨਾਲ ਸਮਝਿਆ ਅਤੇ ਇਹ ਵੀ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਵੀ ਇਨ੍ਹਾਂ ਗੈਰ ਸਰਕਾਰੀ ਸੰਗਠਨਾਂ ਨੂੰ ਲੋੜ ਪੈਣ ‘ਤੇ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ।
ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਇਹ 8 ਐਨ.ਜੀ.ਓ, ਸਿੱਖਿਆ ਅਤੇ ਬੱਚਿਆਂ ਦੇ ਵਿਕਾਸ ਆਦਿ ਦੇ ਖੇਤਰ ਵਿੱਚ ਕੰਮ ਕਰਕੇ ਸਮਾਜ ਵਿੱਚ ਬਦਲਾਅ ਲਿਆ ਰਹੀਆਂ ਹਨ।
Advertisement

error: Content is protected !!