ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਰਵਾਈ ONLINE ਕਾਵਿ ਮਹਿਫਲ
ਅੰਜੂ ਅਮਨਦੀਪ ਗਰੋਵਰ , ਚੰਡੀਗੜ੍ਹ 16 ਅਪ੍ਰੈਲ 2023
ਰਾਸ਼ਟਰੀ ਕਾਵਿ ਸਾਗਰ ਮੰਚ ਪਟਿਆਲਾ ਵੱਲੋਂ ਵਿਸਾਖੀ ਨੂੰ ਸਮਰਪਿਤ ਇਕ ਆਨਲਾਈਨ ਕਵੀ ਦਰਬਾਰ ਕਰਵਾਇਆ ਗਿਆ । ਜਿਸ ਵਿਚ ਮੰਚ ਦੀ ਪ੍ਰਧਾਨ ਮੈਡਮ ਆਸ਼ਾ ਸ਼ਰਮਾ ਨੇ ਆਏ ਸਭ ਕਵੀਆਂ ਦਾ ਸਵਾਗਤ ਕੀਤਾ ,ਤੇ ਮੰਚ ਦੇ ਇਕ ਸਮਾਜ,ਆਪਸੀ ਭਾਈ ਚਾਰਾ, ਲਈ ਹੋ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਆਸ਼ਾ ਸ਼ਰਮਾ ਨੇ ਦੱਸਿਆ ,ਇਹ ਮੰਚ ਪੰਦਰਾਂ ਕਵੀਆਂ ਤੋਂ ਸ਼ੁਰੂ ਹੋ ਕੇ ਇਕ ਹਜ਼ਾਰ ਮੈਂਬਰਾਂ ਤਕ ਪਹੁੰਚ ਚੁੱਕਾ ਹੈ । ਆਪਣੇ ਸ਼ੁਰੂਆਤੀ ਸ਼ਬਦਾਂ ਨਾਲ ਪ੍ਰੋਗਰਾਮ ਨੂੰ ਅੱਗੇ ਵਧਾਉਣ ਦੀ ਆਗਿਆ ਦਿੱਤੀ ਅਤੇ ਮੰਚ ਦਾ ਸੰਚਾਲਨ ਕੁਲਦੀਪ ਕੌਰ ਧੰਜੂ ਤੇ ਉਮਾ ਸ਼ਰਮਾ ਦੁਆਰਾ ਬਾਖੂਬੀ ਨਿਭਾਇਆ ਗਿਆ। ਇਸ ਪ੍ਰੋਗਰਾਮ ਵਿਚ ਸ੍ਰੀਮਤੀ ਨੀਲਮ ਸਕਸੈਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ,ਸ਼੍ਰੀ ਜ਼ੁਬੈਰ ਅਹਿਮਦ ਪਾਕਿਸਤਾਨ ਤੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਬਹੁਤ ਸਾਰੇ ਕਵੀ ਗੁਰਬਖਸ਼ ਆਨੰਦ , ਡਾ।.ਸੁਦੇਸ਼, ਅਮਨਜੋਤ ਧਾਲੀਵਾਲ, ਸਿਮਰਨਜੀਤ ਕੌਰ ਸਿਮਰ,ਸੀਮਾ ਸ਼ਰਮਾ, ਪੋਲੀ ਬਰਾੜ, ਸੋਨੀਆ ਭਾਰਤੀ, ਨਿਸ਼ਾ ਮਲੋਟ, ਰਾਣੀ ਨਾਰੰਗ,ਸਿਮਰਪਾਲ ਕੌਰ, ਡਾ. ਰਵਿੰਦਰ ਭਾਟੀਆ,ਸੁਨੀਤਾ ਕੁਮਾਰੀ, ਮਮਤਾ ਸੇਤੀਆ, ਮਨੂੰ ਸ਼ਰਮਾ ,ਗੁਰਦਰਸ਼ਨ ਗੁਰਸੀਲ, ਹਰਜੀਤ ਕੌਰ ,ਬਲਜੀਤ ਝੁੱਟੀ ,ਜਗਦੀਸ਼ ਕੌਰ ਅਤੇ ਹੋਰ ਕਵੀ ਸਾਹਿਬਾਨ ,ਕਰੀਬ ਪੈਂਤੀ ਕਵੀਆਂ ਨੇ ਕਵੀ ਦਰਬਾਰ ਵਿੱਚ ਹਾਜ਼ਰੀ ਲਵਾਉਦਿਆਂ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ । ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਇਹ ਕਾਵਿ ਮਹਿਫਲ ਬਹੁਤ ਸੁਚੱਜੇ ਢੰਗ ਨਾਲ ਸਫਲਤਾ ਪੂਰਵਕ ਨੇਪਰੇ ਚੜ੍ਹੀ ।