PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY ਸੰਘਰਸ਼ੀ ਪਿੜ ਸੱਜਰੀ ਖ਼ਬਰ ਪੰਜਾਬ ਬਰਨਾਲਾ ਮਾਲਵਾ ਰਾਜਸੀ ਹਲਚਲ

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੇ ਹੱਕਾਂ ਲਈ ਘੇਰਿਆ ਡੀਸੀ ਦਫਤਰ

Advertisement
Spread Information

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਆਪਣੇ ਹੱਕਾਂ ਲਈ ਘੇਰਿਆ ਡੀਸੀ ਦਫਤਰ


ਰਘਬੀਰ ਹੈਪੀ,ਬਰਨਾਲਾ 25 ਜਨਵਰੀ 2022
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿਲ੍ਹਾ ਬਰਨਾਲਾ ਵੱਲੋਂ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਪਿਛਲੇ ਦਿਨਾਂ ਵਿੱਚ ਭਾਰੀ ਮੀਂਹ ਕਾਰਨ ਖਰਾਬ ਹੋਈ ਕਣਕ, ਅਲੁਆਂ ਦੀ ਫਸਲ ਅਤੇ ਕਿਸਾਨ ਅੰਦੋਲਨ ਦੌਰਾਨ ਰਹਿੰਦੇ ਸ਼ਹੀਦ ਕਿਸਾਨਾਂ  ਦੇ ਪਰਿਵਾਰਾਂ ਨੂੰ ਮੁਆਵਜੇ ਦੇ ਚੈਕ ਲੈਣ ਲਈ ਡੀਸੀ ਦਫਤਰ ਦੇ ਗੇਟ ਬੰਦ ਕਰਕੇ ਬਾਹਰ ਧਰਨਾ ਦਿੱਤਾ ਗਿਆ। ਇਸ ਸਮੇਂ ਜਥੇਬੰਦੀ ਦੇ ਸੂਬਾ ਪਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ ਨੇ ਕਿਹਾ ਕਿ ਇੱਕ ਪਾਸੇ ਭਾਰੀ ਬਾਰਸ਼ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ, ਦੂਜੇ ਪਾਸੇ ਜਿਲ੍ਹੇ ਯਾਕੂਬ ਪ੍ਰਸ਼ਾਸ਼ਨ ਆਨਾਕਾਨੀ ਕਰ ਰਿਹਾ ਹੈ। ਜਿਸਦੇ ਸਿੱਟੇ ਵਜੋਂ ਜਥੇਬੰਦੀ ਨੂੰ ਮਜਬੂਰੀ ਵੱਸ ਘੂਕ ਸੁੱਤੇ ਪਏ ਪ੍ਰਸ਼ਾਸ਼ਨ ਨੂੰ ਜਗਾਉਣ ਲਈ ਧਰਨਾ ਲਾਉਣ ਵਾਸਤੇ ਮਜਬੂਰ ਹੋਣਾ ਪਿਆ ਹੈ। ਘਿਰਾਓ ਦੇ ਚਲਦਿਆਂ ਅੱਜ ਡੀ ਸੀ ਬਰਨਾਲਾ ਖੁਦ ਚਲਦੇ ਧਰਨੇ ਚ ਚੱਲ ਆਏ ਅਤੇ ਕਿਸਾਨਾਂ  ਦੀਆਂ ਸਮਸਿਆਵਾਂ ਸੁਣੀਆਂ। ਸਮੱਸਿਆਵਾਂ ਜਲਦ ਹੱਲ ਕਰਨ ਦਾ ਭਰੋਸਾ ਵੀ ਦੇ ਕੇ ਗਏ। ਇਸ ਸਮੇਂ ਹਰਚਰਨ ਸੁਖਪੁਰਾ, ਦਰਸ਼ਨ ਮਹਿਤਾ, ਪਰਮਿੰਦਰ ਹੰਡਿਆਇਆ, ਕੁਲਵੰਤ ਭਦੌੜ, ਕਾਲਾ ਜਾਦੂ, ਰਾਮ ਸਿੰਘ ਸ਼ਹਿਣਾ ਅਤੇ ਸਿਕੰਦਰ ਸਿੰਘ ਭੂਰੇ ਆਦਿ ਆਗੂਆਂ ਨੇ ਜਿਲ੍ਹਾ ਪਰਸ਼ਾਸ਼ਨ ਨੂੰ ਤਿੰਨ ਦਿਨਾਂ ਦੇ ਅੰਦਰ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ਾ ਅਦਾ ਕਰਨ ਦੀ ਮੰਗ ਕੀਤੀ। ਨਹੀਂ ਤਾਂ ਖਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਹਾਸਲ ਕਰਨ ਲਈ ਸੰਘਰਸ਼ ਤੇਜ ਕੀਤਾ ਜਾਵੇਗਾ।

Spread Information
Advertisement
Advertisement

LEAVE A RESPONSE

Your email address will not be published. Required fields are marked *

error: Content is protected !!