ਰਾਜੇਸ਼ ਗੋਤਮ , ਪਟਿਆਲਾ, 30 ਜਨਵਰੀ 2023
ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਐਸ. ਸੀ. ਮੋਰਚਾ ਦੇ ਪ੍ਰਧਾਨ ਸੰਜੇ ਹੰਸ ਅਤੇ ਉਨ੍ਹਾਂ ਦੀ ਟੀਮ ਵਲੋਂ ਇਕ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪੰਜਾਬ ਭਾਜਪਾ ਦੀ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ, ਸ਼ਹਿਰੀ ਪ੍ਰਧਾਨ ਕੇ. ਕੇ. ਮਲਹੋਤਰਾ, ਸਾਬਕਾ ਪ੍ਰਧਾਨ ਬਲਵੰਤ ਰਾਏ, ਡਿਪਟੀ ਮੇਅਰ ਵਿੰਤੀ ਸੰਗਰ ਸਮੇਤ ਹੋਰ ਲੀਡਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੀਬਾ ਨੇ ਕਿਹਾ ਕਿ ਐਸ. ਸੀ. ਮੋਰਚਾ ਪਾਰਟੀ ਦਾ ਅਹਿਮ ਅੰਗ ਹੈ ਅਤੇ ਇਨ੍ਹਾਂ ਵਲੋਂ ਹਰੇਕ ਚੋਣਾਂ ਵਿਚ ਪਾਰਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਪਣਾ ਬਣਦਾ ਫਰਜ਼ ਨਿਭਾਇਆ ਜਾਂਦਾ ਹੈ। ਇਸ ਮੌਕੇ ਪ੍ਰਧਾਨ ਸੰਜੇ ਹੰਸ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਦੀ ਜੋ ਵੀ ਡਿਊਟੀ ਲਗਾਈ ਗਈ ਹੈ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਆਉਣ ਵਾਲੀਆਂ ਨਗਰ ਨਿਗਮ ਅਤੇ ਲੋਕ ਸਭਾ ਚੋਣਾਂ ਵਿਚ ਪਾਰਟੀ ਦੇ ਸੰਭਾਵਿਤ ਉਮੀਦਵਾਰਾਂ ਨੂੰ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਸੰਜੇ ਹੰਸ ਤੇ ਉਨ੍ਹਾਂ ਦੀ ਟੀਮ ਵਲੋਂ ਬੀਬਾ ਜੈਇੰਦਰ ਕੌਰ ਅਤੇ ਕੇ. ਕੇ. ਮਲਹੋਤਰਾ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਦੀਪਕ ਟਿਵਾਣਾ, ਅਮਰਜੀਤ ਲਾਲ, ਰਾਜਿੰਦਰ ਕੁਮਾਰ, ਗੁਰਜੀਤ ਸਿੰਘ, ਰਮੇਸ਼ ਕੁਮਾਰ ਸਾਰੇ ਮੀਤ ਪ੍ਰਧਾਨ, ਧਰਮਿੰਦਰ ਸਿੰਘ ਫੌਜੀ, ਰਾਮ ਦਿਆਲ ਦੋਵੇਂ ਜਨਰਲ ਸਕੱਤਰ, ਨਿਸ਼ਾ ਰਾਣੀ, ਅਜੈ ਸਹੋਤਾ ਜੋਨੀ, ਕੁਲਦੀਪ ਸਿੰਘ ਸੂਬੇਦਾਰ, ਸ਼ਾਮ ਲਾਲ, ਰੋਹਿਤ ਕੁਮਾਰ ਸਾਰੇ ਸਕੱਤਰ ਅਤੇ ਰੋਹਿਤ ਹੰਸ ਵਕੀਲ ਖਜਾਨਚੀ ਅਤੇ ਹੋਰ ਮੈਂਬਰ ਮੌਕੇ ’ਤੇ ਹਾਜ਼ਰ ਸਨ।