ਅਮਿੱਟ ਪੈੜਾਂ ਛੱਡਦੀ ਨਿਬੜੀ 3 ਦਿਨਾਂ ਸੱਤਵੀਂ ਪੰਜਾਬੀ ਵਰਲਡ ਕਾਨਫਰੰਸ
ਉਨਟੈਰੀਓ ਫਰੈਂਡਜ ਕਲੱਬ ਕੈਨੇਡਾ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਸਹਿਯੋਗ ਨਾਲ ਨੇਪਰੇ ਚੜ੍ਹੀ ਸੱਤਵੀਂ ਪੰਜਾਬੀ ਵਰਲਡ ਕਾਨਫਰੰਸ
ਹਰਕੀਰਤ ਸਿੰਘ ਡਿਪਟੀ ਮੇਅਰ ਬਰੈਂਪਟਨ ਕਾਨੇਡਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ
ਡਾ. ਦਵਿੰਦਰ ਸਿੰਘ ਸਿੱਧੂ, ਪ੍ਰੋ-ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਅਤੇ ਡਾ. ਪ੍ਰਿਤਪਾਲ ਸਿੰਘ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਵਿਸ਼ੇਸ਼ ਮਹਿਮਾਨ ਵਜੋਂ ਹੋਏ ਸ਼ਾਮਲ
ਉਂਟੇਰੀਓ ਫਰੈਂਡਜ਼ ਕਲੱਬ ਨੂੰ ਸਰਕਾਰ ਵੱਲੋਂ ਮਿਲਿਆ ਚੈਰੀਟੇਬਲ ਟਰਸਟ ਦਾ ਦਰਜਾ
ਅੰਜੂ ਅਮਨਦੀਪ ਗਰੋਵਰ , ਚੰਡੀਗੜ੍ਹ, 31 ਦਸੰਬਰ 2022
ਓਨਟਾਰੀਓ ਫਰੈਂਡਜ਼ ਕਲੱਬ ਕੈਨੇਡਾ ਤੇ ਵੱਲੋਂ ਤਿੰਨ ਦਿਨਾਂ 7ਵੀਂ ਵਰਲਡ ਪੰਜਾਬੀ ਕਾਨਫਰੰਸ ਸਫਲ ਹੋ ਨਿਬੜੀ। ਤੀਜੇ ਦਿਨ ਦੀ ਸ਼ੁਰੂਆਤ ਚੇਅਰਮੈਨ ਸ.ਰਵਿੰਦਰ ਸਿੰਘ ਕੰਗ ਜੀ ਦੇ ਸਵਾਗਤੀ ਸ਼ਬਦਾਂ ਨਾਲ ਅਤੇ ਪ੍ਰਧਾਨ ਕੁਲਵੰਤ ਕੌਰ ਚੰਨ ਜੀ ਦੇ ਗੀਤ ਨਾਲ ਹੋਈ । ਇਸ ਪ੍ਰੋਗਰਾਮ ਵਿਚ ਸ. ਹਰਕੀਰਤ ਸਿੰਘ ਡਿਪਟੀ ਮੈਅਰ, ਬਰੇਮਟਨ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਕਨੇਡਾ ਵਿੱਚ ਪੰਜਾਬੀ ਮਾਂ ਬੋਲੀ, ਸਭਿਆਚਾਰ, ਕਬੱਡੀ ਅਤੇ ਵਾਤਾਵਰਣ ਦੀ ਸੰਭਾਲ ਲਈ, ਸਹਿਯੋਗ ਦੇਣ ਦਾ ਵਾਅਦਾ ਕੀਤਾ ਅਤੇ ਓ ਐਫ ਸੀ ਦੀ ਪੁਰੀ ਟੀਮ ਨੂੰ ਪੰਜਾਬੀ ਵਰਲਡ ਕਾਨਫਰੰਸ ਦੀ ਕਾਮਯਾਬੀ ਲਈ ਵਧਾਈਆਂ ਦਿੱਤੀਆਂ। ਵਿਸ਼ੇਸ਼ ਮਹਿਮਾਨ ਡਾ. ਦਵਿੰਦਰ ਸਿੰਘ ਸਿੱਧੂ, ਪ੍ਰੋ-ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ ਨੇ ਜਲਵਾਯੂ ਤਬਦੀਲੀ ,ਵਾਤਾਵਰਨ ਤਬਦੀਲੀ ਨੂੰ ਤੱਥਾ ਦੇ ਅਧਾਰ ਤੇ ਸਾਡੇ ਸਮਾਜ ਲਈ ਇੱਕ ਵੱਡਾ ਖਤਰਾ ਦੱਸਿਆ । ਉਹਨਾਂ ਨੇ ਲੋਕਾਂ ਨੂੰ ਸੁਚੇਤ ਕੀਤਾ ਕਿ ਹਰ ਕਿਸੇ ਦੀ ਵਾਤਾਵਰਣ ਤੇ ਜਲ ਬਚਾਉਣ ਵਿੱਚ ਭੂਮਿਕਾ ਇਸ ਨੂੰ ਬਚਾਉਣ ਵਿੱਚ ਵੱਡਾ ਰੋਲ ਅਦਾ ਕਰ ਸਕਦੀ ਹੈ। ਵਿਸ਼ੇਸ਼ ਮਹਿਮਾਨ ਡਾ. ਪ੍ਰਿਤਪਾਲ ਸਿੰਘ ਜੀ ਚਾਂਸਲਰ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਨੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਅੱਜ ਜ਼ਰੂਰਤ ਹੈ ਮਾਂ ਬੋਲੀ ਨੂੰ ਬਚਾਉਣ ਅਤੇ ਨੌਜਵਾਨ ਪੀੜ੍ਹੀ ਨੂੰ ਇਸ ਨਾਲ ਜੋੜਨ ਦੀ । ਪ੍ਰੋ. ਸਿਕੰਦਰ ਸਿੰਘ ਨੇ ਪੰਜਾਬੀ ਵਿਰਾਸਤ ਦਾ ਅਹਿਮ ਸਰੋਤ ਕਿਰਤ ਨੂੰ ਦੱਸਿਆ। ਉਹਨਾਂ ਨੇ ਦੱਸਿਆ ਕੀ ਸਭਿਆਚਾਰ ਦੀ ਅਹਿਮ ਕੜੀ ਬੋਲੀ ਹੈ ਸਾਨੂੰ ਇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਖ਼ੁਸ਼ਬੂ ਭਾਰਤੀ, ਤਰਸੇਮ ਧੀਰਾ ਅਤੇ ਡਾ. ਅਮਨਪ੍ਰੀਤ ਕੌਰ ਕੰਗ ਜੀ ਦੇ ਗੀਤਾਂ ਅਤੇ ਕਾਵਿਸ਼ਰੀ ਨੇ ਪ੍ਰੋਗਰਾਮ ਵਿੱਚ ਰੰਗ ਬੰਨ੍ਹਿਆ। ਡਾ. ਮਨਿੰਦਰ ਸਿੰਘ ਨੇ ਭਾਸ਼ਾ ਅਤੇ ਟਕਨਾਲੋਜੀ ਦਾ ਸੁਮੇਲ ਜ਼ਰੂਰੀ ਦੱਸਿਆ ਪਰ ਇਹ ਵੀ ਹੋਕਾ ਦਿੱਤਾ ਕਿ ਸੋਸ਼ਲ ਮੀਡੀਆ ਰਾਹੀਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਘਾਣ ਨਾ ਹੋਣ ਦੇਈਏ। ਡਾ. ਬਲਸ਼ੇਰ ਸਿੰਘ ਸਿੱਧੂ, ਪ੍ਰੋਫੈਸਰ ਕਨੇਡਾ ਯੂਨੀਵਰਸਿਟੀ ਨੇ ਪਾਣੀ ਦੀ ਸੰਭਾਲ ਨੂੰ ਸਮੇਂ ਦੀ ਮੰਗ ਦੱਸਿਆ। ਡਾ. ਵਿਸ਼ਾਲ ਗੋਇਲ ਜੀ ਨੇ ਆਪਣੇ ਤਿਆਰ ਕੀਤੇ ਗਏ ਪੰਜਾਬੀ ਸਾਫ਼ਟਵੇਅਰ ਗੁਰਮੁਖੀ ਕੋਡ ਕਨਵਰਟਰ ਅਤੇ ਸਾਹਿਤਕ ਚੋਰੀ ਲਈ ਤਿਆਰ ਕੀਤੇ ਗਏ ਸਾਫਟਵੇਅਰ ਦਾ ਗਿਆਨ ਸਾਰਿਆ ਨਾਲ ਸਾਂਝਾ ਕੀਤਾ। ਉਂਟੇਰੀਓ ਫਰੈਂਡਜ਼ ਕਲੱਬ ਦੇ ਪ੍ਰਧਾਨ ਸ .ਦਲਬੀਰ ਸਿੰਘ ਕਥੂਰੀਆ ਨੇ ਸਾਰੇ ਆਏ ਹੋਏ ਮਹਿਮਾਨਾਂ, ਬੁਲਾਰੇ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ ਅਤੇ ਇਸ ਸ਼ਾਨਦਾਰ ਕਾਨਫਰੰਸ ਲਈ OFC ਦੀ ਪੂਰੀ ਟੀਮ ਨੂੰ ਵਧਾਈਆਂ ਦਿੱਤੀਆਂ । ਕੰਵਲਦੀਪ ਕੌਰ ਕੋਚਰ ਚੇਅਰਪਰਸਨ ,ਸਤਿੰਦਰ ਕੌਰ ਬੁੱਟਰ ਡਾ ਅਮਨਪ੍ਰੀਤ ਕੌਰ ਕੰਗ, ਦੀਪ ਰੱਤੀ, ਗੋਲਡੀ ਸਿੰਘ ਨਾਜ਼, ਪਵਨਜੀਤ ਕੌਰ, ਕੰਵਰ ਇੰਦਰ ਸਿੰਘ, ਅੰਜੂ ਅਮਨਦੀਪ ਗਰੋਵਰ, ਸਾਰੇ ਹੀ ਕੋਰ ਕਮੇਟੀ ਦੇ ਮੈਬਰਾਂ ਦਾ ਵੱਡਾ ਹੱਥ ਹੈ ਇਸ ਕਾਨਫਰੰਸ ਦੀ ਕਾਮਯਾਬੀ ਵਿੱਚ। 100 ਤੋਂ ਵੱਧ ਗਿਣਤੀ ਵਿੱਚ ਲੋਕਾਂ ਨੇ ਓਨਲਾਇਨ ਜੁੜ ਕੇ ਇਸ ਪੰਜਾਬੀ ਕਾਨਫਰੰਸ ਦਾ ਆਨੰਦ ਮਾਣਿਆ। ਡਾ. ਨਾਇਬ ਸਿੰਘ ਮੰਡੇਰ ਕਹਾਣੀਕਾਰ ਅਤੇ ਕਨਵੀਨਰ ਨੇ ਬਾਖੂਬੀ ਮੰਚ ਸੰਚਾਲਨ ਕੀਤਾ।