ਪੰਜਾਬ ਵਿੱਚ ਪੀ.ਐਲ.ਸੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ- ਜੈ ਇੰਦਰ ਕੌਰ
ਪੰਜਾਬ ਵਿੱਚ ਪੀ.ਐਲ.ਸੀ ਦੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਦਰਜ ਕਰਨਗੇ- ਜੈ ਇੰਦਰ ਕੌਰ
ਰਾਜੇਸ਼ ਗੌਤਮ,ਪਟਿਆਲਾ,31 ਜਨਵਰੀ 2022
ਪਟਿਆਲਾ ਵਿਧਾਨ ਸਭਾ ਹਲਕਾ ਤੋਂ ਆਪਣੇ ਪਿਤਾ ਕੈਪਟਨ ਅਮਰਿੰਦਰ ਸਿੰਘ ਦੇ ਲਈ ਚੋਣ ਪ੍ਰਚਾਰ ਕਰ ਰਹੀ। ਉਨ੍ਹਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਨੇ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਜਿਵੇਂ ਕਿ ਸੂਦਾਂ ਵਾਲੀ ਗਲੀ, ਪ੍ਰੈਸ ਰੋਡ ਪੁਰਾਣਾ ਬਰੂਦ ਖਨਾ ਅਤੇ ਵਾਰਡ ਨੰਬਰ 49 ਵਿਖੇ ਵੱਖ-ਵੱਖ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਪੀ.ਐਲ.ਸੀ. ਦੇ ਜਿਲ੍ਹਾ ਪ੍ਰਧਾਨ ਕੇ. ਕੇ ਮਲਹੋਤਰਾ,ਅਨਿਲ ਮੰਗਲਾ, ਬਿੱਟੂ ਜਲੋਟਾ, ਯੂਥ ਆਗੂ ਨਿਕਲ ਕਾਕਾ ਅਤੇ ਮਨਦੀਪ ਪਾਰਕ ਸਮੇਤ ਹੋਰ ਆਗੂ ਹਾਜਰ ਸਨ। ਇਸ ਮੌਕੇ ਜੈ ਇੰਦਰ ਕੌਰ ਨੇ ਸਮੂਹ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਕੇ ਕਿਹਾ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰਾਂ ਨੂੰ ਹਰ ਵਿਧਾਨ ਸਭਾ ਹਲਕੇ ਵਿੱਚ ਲੋਕਾਂ ਦੇ ਭਾਰੀ ਉਤਸ਼ਾਹ ਨਾਲ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸਾਰੇ ਹੀ ਉਮੀਦਵਾਰ ਆਪਣੇ ਆਪਣੇ ਵਿਧਾਨ ਸਭਾ ਹਲਕੇ ਵਿੱਚ ਜ਼ੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ। ਜਿਸ ਦੇ ਫਲ ਸਰੂਪ ਪੀ.ਐਲ.ਸੀ ਦੇ ਸਾਰੇ ਉਮੀਦਵਾਰ ਵੱਡੀ ਲੀਡ ਨਾਲ ਜਿੱਤ ਹਾਸਲ ਕਰਨ ਗਏ ਅਤੇ ਪੰਜਾਬ ਦੀ ਉੱਨਤੀ,ਖੁਸ਼ਹਾਲੀ ਅਤੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣਗੇ ਅਤੇ ਪੰਜਾਬ ਨੂੰ ਮੁੜ ਤੋਂ ਨੰਬਰ ਇਕ ਸੂਬਾ ਬਣਾਇਆ ਜਾਵੇਗਾ।