ਬਰਨਾਲਾ ਵਿੱਚ ਘਰ ਘਰ ਤਿਰੰਗਾ ਮੁਹਿੰਮ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ
ਬਰਨਾਲਾ ਵਿੱਚ ਘਰ ਘਰ ਤਿਰੰਗਾ ਮੁਹਿੰਮ ਦੀ ਕੇਵਲ ਸਿੰਘ ਢਿੱਲੋਂ ਨੇ ਕੀਤੀ ਸ਼ੁਰੂਆਤ
ਬਰਨਾਲਾ (ਰਘੁਵੀਰ ਹੈੱਪੀ)
ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਦੇਸ਼ ਭਰ ਵਿੱਚ 75ਵਾਂ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਵਲੋਂ ਹਰ ਘਰ ਤਿਰੰਗਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਦੀ ਅੱਜ ਬਰਨਾਲਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵਲੋਂ ਸ਼ੁਰੂਆਤ ਕੀਤੀ ਗਈ। ਕੇਵਲ ਢਿੱਲੋਂ ਵਲੋਂ ਅੱਜ ਆਪਣੇ ਪੂਰੇ ਆਦਰ ਸਤਿਕਾਰ ਨਾਲ ਭਾਜਪਾ ਵਰਕਰਾਂ ਤੇ ਬਰਨਾਲਾ ਵਾਸੀਆਂ ਨੂੰ ਤਿਰੰਗੇ ਝੰਡੇ ਵੰਡੇ ਗਏ। ਇਸ ਮੌਕੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਕੌਮੀ ਝੰਡਾ ਤਿਰੰਗਾ ਸਾਡੇ ਭਾਰਤ ਦੇਸ਼ ਅਤੇ ਦੇਸ਼ ਵਾਸੀਆ ਦਾ ਮਾਣ ਹੈ। ਇਸ ਮਾਣ ਨੂੰ ਹੋਰ ਵਧਾਉਣ ਲਈ ਹੀ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਸਮੱਚੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਆਪਣੇ ਘਰਾਂ ਤੇ ਲਹਿਰਾਉਣ ਦੀ ਅਪੀਲ ਕੀਤੀ ਹੈ। ਇਸੇ ਤਹਿਤ 9 ਤੋਂ 11 ਅਗਸਤ ਤੱਕ ਦੇਸ਼ ਵਾਸੀਆਂ ਨੂੰ ਘਰ ਘਰ ਜਾ ਕੇ ਕੌਮੀ ਝੰਡੇ ਨੂੰ ਲਹਿਰਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇਗਾ। 12 ਤੋਂ 15 ਅਗਸਤ ਨੂੰ ਕੌਮੀ ਝੰਡਾ ਤਿਰੰਗਾ ਹਰ ਘਰ ਤੇ ਲਹਿਰਾਉਣ ਦੀ ਮੁਹਿੰਮ ਚਲਾਈ ਜਾਵੇਗੀ। ਕੇਵਲ ਢਿੱਲੋਂ ਨੇ ਕਿਹਾ ਕਿ ਹਰ ਨਾਗਰਿਕ ਨੂੰ 12 ਤੋਂ 15 ਅਗਸਤ ਤੱਕ ਤਿੰਨ ਦਿਨ ਲਈ ਆਪਣੇ ਘਰਾਂ, ਦਫ਼ਤਰਾਂ ਅਤੇ ਕਾਰੋਬਾਰੀ ਥਾਵਾਂ ਉਪਰ ਕੌਮੀ ਝੰਡੇ ਨੂੰ ਲਹਿਰਾਉਣਾ ਚਾਹੀਦਾ ਹੈ। ਇਸ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਦੇ ਲੋਕਾਂ ਦੀ ਇਕਜੁੱਟਤਾ ਦਾ ਸੰਦੇਸ਼ ਜਾਵੇਗਾ। ਇਸ ਕਰਕੇ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਤਿਰੰਗਾ ਮੁਹਿੰਮ ਵਿੱਚ ਹਿੱਸਾ ਲੈਂਦੇ ਹੋਏ ਕੌਮੀ ਝੰਡੇ ਨੂੰ ਆਪਣੇ ਘਰਾਂ ਉਪਰ ਲਹਿਰਾ ਦੇ ਮਾਣ ਵਧਾਈਏ। ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਉਪਰ ਵੀ ਹਰ ਨਾਗਰਿਕ ਨੂੰ ਤਿੰਨ ਦਿਨ ਲਈ ਆਪਣੀ ਪ੍ਰੋਫ਼ਾਈਲ ਤਸਵੀਰ ਤਿਰੰਗੇ ਝੰਡੇ ਦੀ ਲਗਾ ਕੇ ਦੇਸ਼ ਨੂੰ ਸਮਰਪਿਤ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਾਡੇ ਮਹਾਨ ਸ਼ਹੀਦਾਂ ਤੇ ਦੇਸ਼ ਭਗਤਾਂ ਦੀਆਂ ਵੱਡੀਆਂ ਕੁਰਬਾਨੀਆਂ ਸਦਕਾ ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲ ਸਕੀ ਹੈ, ਜਿਸ ਕਰਕੇ ਆਜ਼ਾਦੀ ਦੇ 75 ਸਾਲ ਪੂਰੇ ਹੋਣ ‘ਤੇ ਹਰ ਦੇਸ਼ ਵਾਸੀ ਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਧੀਰਜ ਕੁਮਾਰ ਦੱਧਾਹੂਰ, ਗੁਰਮੀਤ ਸਿੰਘ ਹੰਡਿਆਇਆ, ਚੇਅਰਮਨ ਜੀਵਨ ਬਾਂਸਲ, ਧਰਮ ਸਿੰਘ ਫ਼ੌਜੀ, ਨਰਿੰਦਰ ਗਰਗ ਨੀਟਾ, ਜੱਗਾ ਸਿੰਘ ਮਾਨ, ਕੁਲਦੀਪ ਸਿੰਘ ਧਾਲੀਵਾਲ, ਸਤੀਸ਼ ਜੱਜ, ਖੁਸ਼ੀ ਮੁਹੰਮਦ, ਸਨੀ ਭੁੱਲਰ, ਸਵਰਾਜ ਸਿੰਘ ਸਰਪੰਚ ਭੱਦਲਵੱਢ, ਹਰਪ੍ਰੀਤ ਸਿੰਘ ਬੌਬੀ, ਅਮਨਦੀਪ ਸਿੰਘ ਕਰਮਗੜ੍ਹ, ਗੁਰਜੰਟ ਸਿੰਘ ਕਰਮਗੜ੍ਹ, ਹਰਕੇਸ਼ ਸਿੰਘ ਕਰਮਗੜ੍ਹ, ਹਰਜਿੰਦਰ ਪੱਪੂ ਭੂਰੇ, ਹਰਪਾਲ ਸਿੰਘ ਧਨੌਲਾ ਖ਼ੁਰਦ, ਰਜਿੰਦਰ ਸਿੰਘ, ਜੋਤ ਰਾਮ, ਰਜਿੰਦਰ ਸਿੰਘ ਰਾਜੀ, ਗੁਰਪ੍ਰੀਤ ਸਿੰਘ ਚੀਮਾ, ਨਰਿੰਦਰ ਗੱਗੂ ਐਕਟਿੰਗ ਸਰਪੰਚ, ਹਰਵਿੰਦਰ ਸਿੰਘ ਆੜਤੀਆ, ਹਰਦੀਪ ਸਿੰਘ ਘੁੰਨਸ, ਪਰਮਜੀਤ ਕੌਰ ਚੀਮਾ, ਪਰਦੁੱਮਨ ਸ਼ਰਮਾ, ਗੁਰਜਿੰਦਰ ਸਿੰਘ ਪੱਪੀ, ਹੈਪੀ ਢਿੱਲੋਂ, ਦੀਪ ਸੰਘੇੜਾ, ਗੁਰਸ਼ਰਨ ਸਿੰਘ ਢੀਂਡਸਾ, ਪਾਲਵਿੰਦਰ ਸਿੰਘ ਗੋਗਾ,ਪੁਨੀਤ ਬਰਨਾਲਾ ਆਦਿ ਵੀ ਹਾਜ਼ਰ ਸਨ।