PANJAB TODAY

ਹੁਣ ਹਰ ਖ਼ਬਰ ਤੁਹਾਡੇ ਤੱਕ

PANJAB TODAY

ਪਤਨੀ ਦੇ  ਕਤਲ ਕੇਸ ਦੇ ਦੋਸ਼ੀ ਨੂੰ ਉਮਰ ਕੈਦ

Advertisement
Spread Information

ਪਤਨੀ ਦੇ  ਕਤਲ ਕੇਸ ਦੇ ਦੋਸ਼ੀ ਨੂੰ ਉਮਰ ਕੈਦ


ਬੀ ਟੀ ਐੱਨ , ਫ਼ਤਹਿਗੜ੍ਹ ਸਾਹਿਬ, 23 ਸਤੰਬਰ 2021
ਜ਼ਿਲ੍ਹਾ ਤੇ ਸੈਸ਼ਨ ਜੱਜ, ਸ਼੍ਰੀ ਨਿਰਭਓ ਸਿੰਘ ਗਿੱਲ ਦੀ ਅਦਾਲਤ ਨੇ ਕਤਲ ਕੇਸ ਦੇ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਬਾਮੁਸ਼ਕਤ ਦੀ ਸਜ਼ਾ ਸੁਣਾਈ ਹੈ ਤੇ ਨਾਲ ਹੀ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਨੂੰ 01 ਸਾਲ ਹੋਰ ਕੈਦ ਕਟਣੀ ਪਵੇਗੀ। 
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਨਿਰਭਓ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮ ਦੀਪਕ ਮੰਡਲ ਵਾਸੀ ਪੂਰਨੀਆ, ਬਿਹਾਰ ਹਾਲ ਵਾਸੀ ਕੁੰਭ ਕਲੋਨੀ, ਪਿੰਡ ਕੁੰਭ, ਫਤਹਿਗੜ੍ਹ ਸਾਹਿਬ ਨੇ ਆਪਣੀ ਪਤਨੀ ਆਸ਼ਾ ਕੁਮਾਰੀ ਦਾ ਕਤਲ ਕੀਤਾ ਸੀ। ਉਸਦੀ ਪਤਨੀ ਵਿਆਹ ਸਬੰਧੀ ਤਕਰਾਰ ਕਾਰਨ ਅਪਣੇ ਪਤੀ ਦੀਪਕ ਤੋਂ ਵੱਖ ਰਹਿ ਰਹੀ ਸੀ। 
ਇਹਨਾਂ ਦਾ ਇਕ ਪੁੱਤਰ ਹੈ, ਜੋ ਕਿ ਨਾਬਾਲਗ ਹੈ। ਇਸ ਲਈ ਵਿਕਟਮ ਕੰਪਨਸੇਸ਼ਨ ਸਕੀਮ ਤਹਿਤ ਦੁਕਵਾਂ ਮੁਆਵਜ਼ਾ ਦੇਣ ਸਬੰਧੀ ਕੇਸ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਭੇਜਿਆ ਗਿਆ ਹੈ।

Spread Information
Advertisement
Advertisement
error: Content is protected !!