ਰਘਬੀਰ ਹੈਪੀ, ਬਰਨਾਲਾ
ਜ਼ਿਲ੍ਹਾ ਬਰਨਾਲਾ ਦੇ ਪਹਿਲੇ ਸੈਮਸੰਗ ਸਮਾਰਟ ਕੈਫ਼ੇ ਦਾ ਉਦਘਾਟਨ ਸਥਾਨਕ ਕੇ.ਸੀ ਰੋਡ, ਗਲੀ ਨੰਬਰ 8 ਦੇ ਨੇੜੇ ਸ਼ੁੱਕਰਵਾਰ ਸਵੇਰ 11:30 ਵਜੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮ.ਡੀ ਪੁਨੀਤ ਜਿੰਦਲ ਨੇ ਦੱਸਿਆ ਕਿ ਬਰਨਾਲਾ ਵਿਖੇ ਸੈਮਸੰਗ ਦਾ ਇਹ ਪਹਿਲਾ ਸ਼ੌਅਰੂਮ ਹੈ, ਜਿਸ ’ਚ ਸੈਮਸੰਗ ਬ੍ਰਾਂਡ ਵਲੋਂ ਹਰ ਤਰ੍ਹਾਂ ਦੇ ਫ਼ੋਨ, ਟੈੱਬ, ਹੈੱਡਫ਼ੋਨ, ਘੜੀਆਂ, ਏਅਰਬਡਜ਼, ਚਾਰਜ਼ਰ ਹਰ ਤਰ੍ਹਾਂ ਦੀ ਸਹੂਲਤ ਇਕੋਂ ਛੱਤ ਹੇਠ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਵਜੋਂ ਲਖਪਤ ਰਾਏ ਸ਼ਿਰਕਤ ਕਰਨਗੇ ਤੇ ਸੈਮਸੰਗ ਦੇ ਆਰ.ਐੱਸ.ਐੱਮ ਪੁਨੀਤ ਗੁਪਤਾ ਤੇ ਯੂਨੀਕੋਮ ਦੇ ਐੱਮ.ਡੀ ਹੇਮੰਤ ਵਧਵਾ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਜਿੰਦਲ ਨੇ ਦੱਸਿਆ ਕਿ ਸ਼ੌਅਰੂਮ ’ਚ ਸੈਮਸੰਗ ਦੇ ਚੱਲ ਰਹੇ ਨਵੇਂ ਮੋਬਾਇਲ ਫ਼ੋਨਾਂ ਦੀਆਂ ਡੈਮੋ ਸਮੇਤ ਟੈਬ, ਘੜੀਆਂ, ਏਅਰਬਡਜ਼ ਤੇ ਹਰ ਤਰ੍ਹਾਂ ਦੀ ਅਸੈਸਰੀ ਮੌਜੂਦ ਹੈ। ਇਸ ਤੋਂ ਇਲਾਵਾ ਘੜੀਆਂ ਦੀਆਂ ਫ਼ੀਤੀਆਂ, ਹੈੱਡਫ਼ੋਨ, ਚਾਰਜ਼ਰ ਅਡਾਪਟਰ, ਸੀ-ਟਾਈਪ ਜੈੱਕ, ਉਰੀਜੀਨਲ ਮੋਬਾਇਲ ਕਵਰ ਵੀ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੈਮਸੰਗ ਦੇ ਹਰੇਕ ਮੋਬਾਇਲ ਦੇ ਸਾਫ਼ਟਵੇਅਰ ਨੂੰ ਅਪਡੇਟ ਕਰਨ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ, ਜੋਕਿ ਹਮੇਸ਼ਾ ਲਈ ਲਾਗੂ ਰਹੇਗੀ। ਜਿਸਦਾ ਭਵਿੱਖ ’ਚ ਵੀ ਕੋਈ ਪੈਸਾ ਨਹੀਂ ਲਿਆ ਜਾਵੇਗਾ। ਇਸ ਮੌਕੇ ਰਮੇਸ਼ ਕੁਮਾਰ, ਗੁਰਤੇਜ ਸਿੰਘ, ਬਲਦੀਪ ਸਿੰਘ, ਦਿਲਬਾਗ ਸਿੰਘ, ਜੋਨੀ ਕੁਮਾਰ ਆਦਿ ਹਾਜ਼ਰ ਸਨ।