ਪੁਲੀਸ ਨੇ ਰੋਕੇ ਮੀਤ ਹੇਅਰ ਦੀ ਕੋਠੀ ਵੱਲ ਵੱਧਦੇ PTI ਅਧਿਆਪਕਾਂ ਦੇ ਕਦਮ
ਹਰਿੰਦਰ ਨਿੱਕਾ / ਰਘਬੀਰ ਹੈਪੀ, ਬਰਨਾਲਾ 22 ਮਈ 2022
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਨੂੰ ਘੇਰਾ ਪਾਉਣ ਜਾ ਰਹੇ ਬੇਰੁਜ਼ਗਾਰ 646 ਪੀ.ਟੀ.ਆਈ ਅਧਿਆਪਕਾਂ ਦੇ ਵੱਧਦੇ ਕਦਮ, ਵੱਡੀ ਸੰਖਿਆ ਵਿੱਚ ਤਾਇਨਾਤ ਪੁਲਿਸ ਬਲਾਂ ਨੇ ਬਲਪੂਰਵਕ ਰੋਕ ਲਏ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਬੈਰੀਕੇਡ ਟੱਪ ਕੇ ਅੱਗੇ ਜਾਣ ਅਤੇ ਪੁਲਿਸ ਵੱਲੋਂ ਰੋਕਣ ਲਈ ਕਾਫੀ ਜੋਰ ਅਜਮਾਈ ਚੱਲਦੀ ਰਹੀ। ਪ੍ਰਦਰਸ਼ਨਕਾਰੀਆਂ ਨੇ ਸਰਕਾਰ, ਸਿੱਖਿਆ ਮੰਤਰੀ ਅਤੇ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾਈ ਪ੍ਰਧਾਨ ਗੁਰਲਾਭ ਸਿੰਘ ਭੋਲਾ ਨੇ ਆਖਿਆ ਕਿ ਮਿਤੀ 09/05/2011ਨੂੰ ਅਖਬਾਰ ਵਿੱਚ ਇਸ਼ਤਿਹਾਰ ਆਇਆ ਸੀ, ਜਿਸ ਸਮੇਂ ਸਰਕਾਰ ਸ਼ੋਮਣੀ ਅਕਾਲੀ ਦਲ ਸੀ, ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਨੇ 10 ਸਾਲ ਅਕਾਲੀਆਂ ਅਤੇ ਕਾਂਗਰਸੀਆਂ ਤੋ ਡਾਗਾਂ ਖਾਧੀਆਂ, ਬੇਰੁਜ਼ਗਾਰਾ ਨੂੰ ਨਵੀ ਸਰਕਾਰ ਤੋ ਕਾਫ਼ੀ ਉਮੀਦਾਂ ਸਨ , ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੇ ਅਖੀਰਲੇ ਕਾਰਜਕਾਲ ਦੌਰਾਨ ਸ਼ੰਘਰਸ ਦੇ ਪੜਾਅ ਵਿੱਚ 3 ਮਹੀਨੇ ਪੀ. ਟੀ ਆਈ 646 ਅਧਿਆਪਕ ਸ਼ੋਹਾਣਾ ਸਾਹਿਬ ਪਾਣੀ ਵਾਲੀ ਟੈਂਕੀ ਉੱਤੇ ਡਟੇ ਹੋਏ ਸਨ ਤਾਂ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭੈਣ ਸਿੰਪੀ ਸ਼ਰਮਾ (ਗਗਨ ਮਾਨਸਾ. ਰਜਿੰਦਰ ਮਗਾਣੀਆ. ਇਕਬਾਲ ਮਾਨਸਾ) ਨੂੰ ਇਹ ਕਹਿ ਕੇ ਥੱਲ੍ਹੇ ਉਤਾਰਿਆ ਸੀ ਕਿ ਜੇਕਰ ਸੱਤਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਦੀ ਹੈ ਤਾਂ ਪਹਿਲ ਦੇ ਆਧਾਰ ਉੱਤੇ ਪੀ ਟੀ ਆਈ 646 ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ। ਗੁਰਪ੍ਰੀਤ ਸਿੰਘ ਖੰਨਾ ਨੇ ਸ਼ੰਬੋਧਨ ਕਰਦਿਆਂ ਕਿਹਾ ਕਿ ਪਿਛਲੇ 12 ਸਾਲਾਂ ਵਿੱਚ ਅੱਠ ਸਿੱਖਿਆ ਮੰਤਰੀ ਬਦਲ ਚੁੱਕੇ ਹਨ , ਪਰ ਪੀ ਟੀ ਆਈ 646 ਅਧਿਆਪਕਾਂ ਦੀ ਤਕਦੀਰ ਨਹੀਂ ਬਦਲੀ, ਸ਼ੰਘਰਸ ਦੇ ਨਾਲ ਨਾਲ ਮਾਣਯੋਗ ਹਾਈਕੋਰਟ ਦਾ ਸਹਾਰਾ ਲੈ ਕੇ ਕੇਸ ਜਿੱਤ ਚੁੱਕੇ ਹਾਂ ਹਾਈਕੋਰਟ ਨੇ ਵੀ ਪੀ ਟੀ ਆਈ 646 ਅਧਿਆਪਕਾਂ ਦੀ ਮੈਰਿਟ ਲਿਸਟ ਜਲਦੀ ਤੋਂ ਜਲਦੀ ਕਰਨ ਲਈ ਸਿੱਖਿਆ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ । ਪਰ ਪਿਛਲੇ 2 ਮਹੀਨਿਆਂ ਤੋ ਆਪ ਸਰਕਾਰ ਦੇ ਸਰਕਾਰੇ ਦਰਬਾਰੇ ਪਹੁੰਚ ਕਰ ਹਾਂ ਪਰ ਲਾਰਿਆਂ ਤੋ ਬਿਨਾਂ ਕੁਝ ਵੀ ਪ੍ਰਾਪਤ ਨਹੀ ਹੋਇਆਂ ਸੋ ਬੇਰੁਜ਼ਗਾਰਾ ਵੱਲੋ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਸ਼ਾਂਤਮਈ ਢੰਗ ਪ੍ਰਦਰਸਨ ਕਰਨ ਉਪਰੰਤ ਲਾਠੀਚਾਰਜ ਕੀਤਾ ਗਿਆ ਅਤੇ ਮਹਿਲਾ ਅਧਿਆਪਕਾਂ ਨਾਲ ਵੀ ਬਦਸਲੂਕੀ ਕੀਤੀ ਗਈ! ਗੁਰਦੀਪ ਸਿੰਘ ਸਿਰਸਾ ਨੇ ਕਿਹਾ ਕਿ ਬਾਕੀ ਸਰਕਾਰਾਂ ਵਾਗ ਆਮ ਆਦਮੀ ਪਾਰਟੀ ਦਾ ਚਿਹਰਾ ਵੀ ਨੰਗਾ ਹੋ ਗਿਆ । ਪਹਿਲਾਂ ਸਰਕਾਰਾਂ ਵੱਡੇ-ਵੱਡੇ ਵਾਅਦੇ ਕਰਦਿਆਂ ਹਨ ਪਰ ਸੱਤਾ ਤੇ ਬਿਰਾਜਮਾਨ ਹੁੰਦੇ ਹੀ ਅਪਣੇ ਵਾਅਦੇ ਮੁਕਰ ਜਾਦੀਆਂ ਹਨ ਇਸ ਧਰਨੇ ਵਿਚ ਪਹੁੰਚੀਆਂ ਭਰਾਤਰੀ ਜਥੇਬੰਦੀਆਂ ਨੇ ਬੇਰੁਜ਼ਗਾਰਾ ਉੱਪਰ ਲਾਠੀਚਾਰਜ ਦੀ ਨਿਖੇਧੀ ਕੀਤੀ ਇਸ ਮੋਕੇ ਸ਼ਾਮਲ ਜਗਵਿੰਦਰ ਸਿੰਘ ਅੱਕਾਂਵਾਲੀ, ਭੀਮ ਸਰਦੂਲਗੜ੍ਹ, ਗਗਨ ਮਾਨਸਾ, ਮੋਨੂੰ ਪਟਿਆਲਾ, ਰਾਜਪਾਲ ਜਲਾਲਾਬਾਦ, ਸਿੰਪੀ ਸ਼ਰਮਾ, ਅੰਜੂ ਰਾਣੀ, ਪਰਵਿੰਦਰ ਕੌਰ, ਕੈਲਾਸ਼ ਰਾਣੀ ਅਤੇ ਡੀ. ਟੀ. ਐਫ ਦੇ ਸੂਬਾ ਮੀਤ ਪ੍ਰਧਾਨ ਰਾਜੀਵ ਕੁਮਾਰ, ਜਲ ਸਪਲਾਈ ਸੈਨੀਟੇਸ਼ਨ ਯੂਨੀਅਨ ਦੇ ਜਿਲਾ ਪ੍ਰਧਾਨ ਸਰਬਜੀਤ ਸਿੰਘ, ਠੇਕਾ ਮੁਲਾਜ਼ਮ ਪਾਵਰਕੋਮ ਐਡ ਟ੍ਰਾਸਕੋ ਦੇ ਸਰਕਲ ਪ੍ਰਧਾਨ ਸੁਖਪਾਲ ਸਿੰਘ ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਸੂਬਾ ਆਗੂ ਰਮਨਪ੍ਰੀਤ ਕੌਰ ਮਾਨ ਆਦਿ ਹਾਜ਼ਰ ਸਨ!