ਸਿਰਕੱਢ ਮੁਲਾਜ਼ਮ ਆਗੂ ਗੁਰਮੀਤ ਸੁਖਪੁਰ ਨੂੰ ਦਿੱਤੀ ਗਈ ਨਿੱਘੀ ਵਿਦਾਇਗੀ
ਅਧਿਆਪਕ, ਜਨਤਕ, ਜਮਹੂਰੀ ਜਥੇਬੰਦੀਆਂ ਤੇ ਸਕੂਲ ਸਟਾਫ਼ ਨੇ ਸੇਵਾ ਮੁਕਤੀ ਤੇ ਕੀਤਾ ਸਨਮਾਨ
ਰਘਵੀਰ ਹੈਪੀ , ਬਰਨਾਲਾ 2 ਮਈ 2022
ਅਧਿਆਪਕ ਲਹਿਰ ਚ ਲੰਮਾ ਸਮਾਂ ਸਰਗਰਮ ਰਹੇ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਮੀਤ ਪ੍ਰਧਾਨ ਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਸ. ਗੁਰਮੀਤ ਸਿੰਘ ਸੁਖਪੁਰ ਅਤੇ ਉਹਨਾਂ ਦੀ ਜੀਵਨ ਸਾਥਣ ਸਤਵਿੰਦਰ ਕੌਰ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਇਲਾਕੇ ਦੀਆਂ ਜਨਤਕ,ਜਮਹੂਰੀ ਤੇ ਇਨਕਲਾਬੀ ਜਥੇਬੰਦੀਆਂ ਅਤੇ ਸਸਸਸ ਸੁਖਪੁਰ ਸਕੂਲ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਤਰਕਸ਼ੀਲ ਭਵਨ ਬਰਨਾਲਾ ਵਿਖੇ ਰੱਖੇ ਗਏ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਡੀ.ਐੱਮ.ਐੱਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ, ਸੂਬਾ ਸਕੱਤਰ ਹਰਦੀਪ ਟੋਡਰਪੁਰ, ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਟੱਲੇਵਾਲ, ਡੀ.ਟੀ.ਐੱਫ. ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ,ਇਨਕਲਾਬੀ ਕੇਂਦਰ ਪੰਜਾਬ ਦੇ ਨਰੈਣ ਦੱਤ, ਬੀਕੇਯੂ ਡਕੌਂਦਾ ਦੇ ਮਨਜੀਤ ਧਨੇਰ,ਬੀਕੇਯੂ ਉਗਰਾਹਾਂ ਦੇ ਚਮਕੌਰ ਸਿੰਘ ਨੈਣੇਵਾਲ,ਡਿਪਲੋਮਾ ਇੰਜਨੀਅਰ ਐਸ਼ੋਸੀਏਸ਼ਨ ਦੇ ਕਰਮਜੀਤ ਬੀਹਲਾ,ਟੈਕਨੀਕਲ ਤੇ ਮਕੈਨੀਕਲ ਇੰਪਲਾਈਜ਼ ਯੂਨੀਅਨ ਮਹਿਮਾ ਸਿੰਘ,ਪ.ਸ.ਸ.ਫ. ਦੇ ਅਨਿਲ ਕੁਮਾਰ,ਸਾਂਝਾ ਅਧਿਆਪਕ ਮੋਰਚਾ ਦੇ ਹਰਿੰਦਰ ਮੱਲੀਆਂ,ਪਰਮਿੰਦਰ ਸਿੰਘ, ਅਧਿਆਪਕ ਦਲ ਪੰਜਾਬ ਦੇ ਨਰਿੰਦਰ ਸ਼ਹਿਣਾ, ਬਲਦੇਵ ਸਿੰਘ,ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਕੰਵਲਜੀਤ ਕੌਰ ਤੇ ਮਾਸਟਰ ਜੀਵਨ ਲਾਲ ਸ਼ਹਿਣਾ ਨੇ ਗੁਰਮੀਤ ਸਿੰਘ ਸੁਖਪੁਰ ਦੇ ਲੋਕ ਘੋਲਾਂ ਚ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਉਹਨਾਂ ਦੇ ਸਮੁੱਚੇ ਸੰਘਰਸ਼ੀ ਜੀਵਨ ਤੇ ਚਾਨਣਾ ਪਾਇਆ।
ਲਾਭ ਸਿੰਘ ਉੱਗੋਕੇ ਐੱਮ.ਐੱਲ.ਏ ਹਲਕਾ ਭਦੌੜ ਵੱਲੋਂ ਆਪਣੇ ਵਿਦਿਆਰਥੀ ਜੀਵਨ ਚ ਇਸ ਅਧਿਆਪਕ ਜੋੜੀ ਦੇ ਪ੍ਰਭਾਵ ਦਾ ਜਿਕਰ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੱਖ ਵੱਖ ਜਨਤਕ,ਜਮਹੂਰੀ ਤੇ ਇਨਕਲਾਬੀ ਜਥੇਬੰਦੀਆਂ ਵੱਲੋਂ ਗੁਰਮੀਤ ਸਿੰਘ ਸੁਖਪੁਰ ਲਈ ਸਨਮਾਨ ਪੱਤਰ ਪੜੇ ਗਏ। ਉਹਨਾਂ ਦੀ ਜੀਵਨ ਸਾਥਣ ਮੈਡਮ ਸਤਵਿੰਦਰ ਕੌਰ ਵੱਲੋਂ ਵੀ ਅਗਾਊਂ ਸੇਵਾ ਮੁਕਤੀ ਲੈਣ ਤੇ ਉਹਨਾਂ ਦੇ ਸਨਮਾਨ ਵਿੱਚ ਵੀ ਸਨਮਾਨ ਪੱਤਰ ਪੜੇ ਗਏ। ਪ੍ਰਿੰਸੀਪਲ ਮੈਡਮ ਰਾਜਵੰਤ ਕੌਰ ਵੱਲੋਂ ਗੁਰਮੀਤ ਸਿੰਘ ਸੁਖਪੁਰ ਤੇ ਮੈਡਮ ਸਤਵਿੰਦਰ ਕੌਰ ਦੁਆਰਾ ਸਸਸਸ ਸੁਖਪੁਰ ਦੀ ਬਿਹਤਰੀ ਲਈ ਕੀਤੇ ਗਏ ਯਤਨਾਂ ਦੀ ਸਲਾਘਾ ਕੀਤੀ ਗਈ ।
ਸਮਾਗਮ ਨੂੰ ਸੰਬੋਧਨ ਕਰਦਿਆਂ ਗੁਰਮੀਤ ਸਿੰਘ ਸੁਖਪੁਰ ਵੱਲੋਂ ਉਹਨਾਂ ਦੇ ਜੀਵਨ ਚ ਸੰਘਰਸ਼ਾਂ ਦੀ ਗੁੜਤੀ ਦੇਣ ਵਾਲੇ ਤੇ ਪ੍ਰੇਰਨਾ ਸਰੋਤ ਬਣਨ ਵਾਲੇ ਹਰ ਸ਼ਖਸ ਨੂੰ ਯਾਦ ਕੀਤਾ ਗਿਆ ਤੇ ਭਵਿੱਖ ਵਿੱਚ ਵੀ ਸੰਘਰਸ਼ੀ ਪਿੜਾਂ ਚ ਡਟੇ ਰਹਿਣ ਦਾ ਅਹਿਦ ਲਿਆ ਗਿਆ । ਸਟੇਜ ਸਕੱਤਰ ਦੀ ਜਿੰਮੇਵਾਰੀ ਡੀ.ਟੀ.ਐੱਫ ਦੇ ਜ਼ਿਲ੍ਹਾ ਜਨਰਲ ਸਕੱਤਰ ਰਾਜੀਵ ਕੁਮਾਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਵੱਖ ਵੱਖ ਸੰਸਥਾਵਾਂ ਅਤੇ ਪਿੰਡ ਵਾਸੀਆਂ ਵੱਲੋਂ ਸਮੁੱਚੇ ਪਰਿਵਾਰ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਪੰਚ ਗੁਰਦੇਵ ਸਿੰਘ,ਚੇਅਰਮੈਨ ਅੰਗਰੇਜ ਸਿੰਘ,ਜਰਨੈਲ ਸਿੰਘ ਕਾਲੇਕੇ,ਗੁਰਬਖਸ਼ੀਸ਼ ਸਿੰਘ ਬਰਾੜ,ਹਰਚਰਨ ਸਿੰਘ ਚੰਨਾ,ਗੁਰਮੇਲ ਭੁਟਾਲ,ਸੁਖਦੀਪ ਤਪਾ,ਚਰਨਜੀਤ ਸਿੰਘ ਨੰਬਰਦਾਰ,ਵਿੰਦਰ ਸਿੰਘ ਠੀਕਰੀਵਾਲ,ਜਸਵੀਰ ਸਿੰਘ ਸੀਰਾ,ਬਲਵੰਤ ਉੱਪਲੀ,ਰਾਜਵੰਤ ਸਿੰਘ ਫੌਜੀ,ਬੇਅੰਤ ਸਿੰਘ ਫੂਲੇਵਾਲ,ਨਿਰਮਲ ਚੁਹਾਣਕੇ,ਸਾਹਿਬ ਸਿੰਘ ਬਡਬਰ,ਜਸਵੀਰ ਸਿੰਘ ਭੰਮਾ,ਸੱਤਪਾਲ ਬਾਂਸਲ,ਮਾਲਵਿੰਦਰ ਸਿੰਘ,ਅੰਮ੍ਰਿਤਪਾਲ ਕੋਟਦੁੰਨਾ, ਰਜਿੰਦਰ ਮੂਲੋਵਾਲ,ਪ੍ਰੇਮਪਾਲ ਕੌਰ,ਜਗਜੀਤ ਕੌਰ ਢਿੱਲਵਾਂ,ਦਰਸ਼ਨ ਸਿੰਘ,ਦਵਿੰਦਰ ਸਿੰਘ ਤਲਵੰਡੀ,ਹਰਮਨਜੀਤ ਸਿੰਘ,ਬਿੱਕਰ ਸਿੰਘ ਔਲਖ,ਗੁਰਚਰਨ ਸਿੰਘ ਭੋਤਨਾ,ਲਖਵੀਰ ਠੁੱਲੀਵਾਲ ਤੇ ਸੁਖਪ੍ਰੀਤ ਮਾਂਗੇਵਾਲ ਤੇ ਪਲਵਿੰਦਰ ਸਿੰਘ ਠੀਕਰੀਵਾਲ ਆਦਿ ਹਾਜ਼ਰ ਸਨ।